ਸਕੈਨਿੰਗ ਸੈਂਟਰਾਂ ਦਾ ਰਿਕਾਰਡ ਜਾਂਚਿਆ

ਜਲੰਧਰ : ਕੰਨਿਆ ਭਰੂਣ ਜਾਂਚ ਤੇ ਹੱਤਿਆ ਰੋਕਣ ਲਈ ਸਿਹਤ ਵਿਭਾਗ ਨੇ ਅਲਟਰਾ ਸਾਊਂਡ ਸਕੈਨਿੰਗ ਸੈਂਟਰਾਂ ‘ਤੇ ਸ਼ਿਕੰਜਾ ਕੱਸਿਆ। ਸੋਮਵਾਰ ਵਿਭਾਗ ਦੀ ਟੀਮ ਨੇ ਨਕੋਦਰ ‘ਚ ਚੱਲ ਰਹੇ ਅਲਟਰਾ ਸਾਊਂਡ ਸਕੈਨਿੰਗ ਸੈਂਟਰਾਂ ‘ਚ ਛਾਪਾਮਾਰੀ ਕਰਕੇ ਰਿਕਾਰਡ ਦੀ ਜਾਂਚ ਕੀਤੀ। ਸਿਵਲ ਸਰਜਨ ਡਾ. ਆਰਐਲ ਬੱਸਣ ਨੇ ਦੱਸਿਆ ਐਸਐਮਓ ਨਕੋਦਰ ਡਾ. ਵਰਿੰਦਰ ਜਗਤ ਵੱਲੋਂ ਟੀਮ ‘ਚ ਸ਼ਾਮਲ ਡਾ. ਸੁਖਜੀਤ ਕੌਰ, ਡਾ. ਭੁਪਿੰਦਰ ਸਿੰਘ ਤੇ ਪਰਮਜੀਤ ਸਿੰਘ ਨੇ ਨਕੋਦਰ ਦੇ ਕਮਲ ਸਕੈਨਿੰਗ ਸੈਂਟਰ, ਸ਼ਰਨਪਾਲ ਸਕੈਨਿੰਗ ਸੈਂਟਰ ਤੇ ਦੋਆਬਾ ਹਸਪਤਾਲ ਤੇ ਮੈਟਰਨਿਟੀ ਹਸਪਤਾਲ ‘ਚ ਚੱਲ ਰਹੇ ਅਲਟਰਾ ਸਾਊਂਡ ਸਕੈਨਿੰਗ ਸੈਂਟਰਾਂ ‘ਚ ਛਾਪੇਮਾਰੀ ਕੀਤੀ। ਇਸ ਦੌਰਾਨ ਰਿਕਾਰਡ ਦੀ ਬਰੀਕੀ ਨਾਲ ਜਾਂਚ ਕੀਤੀ ਤੇ ਕਮੀਆਂ ਤੁਰੰਤ ਦੂਰ ਕਰਨ ਦੀ ਹਿਦਾਇਤ ਦਿੱਤੀ।

Widgetized Section

Go to Admin » appearance » Widgets » and move a widget into Advertise Widget Zone