ਸ਼੍ਰੋਮਣੀ ਕਮੇਟੀ ਨੇ ਕੈਂਸਰ ਪੀੜਤ ਮਰੀਜ਼ਾਂ ਦੇ ਇਲਾਜ ਵਾਸਤੇ ਭੇਜੀ ਸਹਾਇਤਾ ਰਾਸ਼ੀ ।

ਗੁਰਦਾਸਪੁਰ, ਕਾਦੀਆਂ 12 ਜੁਲਾਈ (ਦਵਿੰਦਰ ਸਿੰਘ ਕਾਹਲੋਂ )ਸ਼੍ਰੋਮਣੀ ਕਮੇਟੀ ਵੱਲੋਂ ਕੈਂਸਰ ਤੋਂ  ਪੀੜਤ 4  ਮਰੀਜ਼ਾਂ ਦੇ ਇਲਾਜ  ਵਾਸਤੇ 80 ਹਾਜ਼ਰ  ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਗਈ । ਜਿਸ ਨੂੰ ਅੱਜIMG-20170713-WA0002 ਸ਼੍ਰੋਮਣੀ ਕਮੇਟੀ  ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਬਟਾਲਾ ਵਿਖੇ 20 – 20 ਹਾਜ਼ਰ ਦੇ 4 ਚੈੱਕਾਂ ਦੇ ਰੂਪ ਵਿਚ ਕੈਂਸਰ ਪੀੜਤ ਮਰੀਜ਼ਾਂ ਨੂੰ ਭੇਂਟ ਕੀਤੀ। ਇਸ ਸਮੇਂ ਓਹਨਾ ਕਿਹਾ ਕੇ ਸਾਨੂੰ ਸਾਰਿਆਂ ਨੂੰ  ਪ੍ਰਮਾਤਮਾ ਅੱਗੇ ਅਰਦਾਸ ਬੇਨਤੀ  ਕਰਨੀ ਚਾਹੀਦੀ  ਹੈ ਕੇ ਪ੍ਰਮਾਤਮਾ ਇਹਨਾਂ ਨੂੰ ਜਲਦ ਤੰਦਰੁਸਤ ਕਰੇ। ਓਹਨਾ ਹੋਰ ਕਿਹਾ ਕੇ ਅਜੇਹੇ  ਮਰੀਜ਼ਾਂ ਦੀ  ਮਦਦ ਵਾਸਤੇ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ । ਇਸ ਸਮੇਂ ਕੈਂਸਰ ਪੀੜਤ ਮਰੀਜ਼ਾਂ ਨੇ  ਸ਼੍ਰੋਮਣੀ ਕਮੇਟੀ ਪ੍ਰਧਾਨ  ਜਥੇਦਾਰ ਕ੍ਰਿਪਾਲ  ਸਿੰਘ ਬਡੂੰਗਰ ਤੇ ਸ਼੍ਰੋਮਣੀ ਕਮੇਟੀ  ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਦੇ ਚੈੱਕ ਵੰਡਣ ਸਮੇਂ ਓਹਨਾ ਨਾਲ ਮੈਨੇਜਰ ਬਲਜੀਤ ਸਿੰਘ ,ਬਲਦੇਵ ਸਿੰਘ ,ਮੈਨੇਜਰ ਗੁਰਤਿੰਦਰਪਾਲ ਸਿੰਘ ਭਾਟੀਆ ,ਸਰਬਜੀਤ ਸਿੰਘ ,ਕੁਲਵੰਤ ਸਿੰਘ ,ਚੇਤਨ ਸਿੰਘ ਆਦਿ ਪਤਵੰਤੇ ਸੱਜਣ ਹਾਜ਼ਰ ਸਨ ।

Leave a Reply

Your email address will not be published. Required fields are marked *

Recent Comments

    Categories