ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਵੱਲੋਂ ਮਾਝੇ ਵਿੱਚ ਸਰਗਰਮੀਆਂ ਕੀਤੀਆਂ ਤੇਜ਼

gurbachn singh pwar news 9 august photo

ਗੁਰਦਾਸਪੁਰ,ਕਾਦੀਆਂ 9 ਅਗਸਤ (ਦਵਿੰਦਰ ਸਿੰਘ ਕਾਹਲੋ) ਪੰਜਾਬ ਸੂਬੇ ਵਿੱਚ 2017 ਦੀਆ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆਉਂਦੇ ਵੇਖ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਵੱਲੋਂ ਮਾਝੇ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆ ਹਨ। ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜ਼ਿਲ੍ਹੇ ਗੁਰਦਾਸਪੁਰ ਅੰਦਰ 12, 13 ਅਗਸਤ ਦੀ ਆਮਦ ਨੂੰ ਲੈ ਕੇ ਨੌਜਵਾਨ, ਬਜ਼ੁਰਗ ਵਰਗ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਬਚਨ ਸਿੰਘ ਪਵਾਰ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਸਰਕਲ ਆਗੂਆਂ ਨਾਲ ਮੀਟਿੰਗਾਂ ਕਰਕੇ ਉਨ੍ਹਾ ਦੀਆਂ ਤਿਆਰੀਆਂ ਸਬੰਧੀ ਡਿਊਟੀਆਂ ਲਗਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ 12 ਅਗਸਤ ਨੂੰ 12 ਵਜੇ ਹਰਚੋਵਾਲ, ੧1ਵਜੇ ਕੀੜੀ ਅਫ਼ਗਾਨਾ ਵਿਖੇ, 13 ਅਗਸਤ ਵਾਲੇ ਦਿਨ 11 ਵਜੇ ਪਿੰਡ ਕੋਟ ਧੰਦਲ, ਅਤੇ 2 ਵਜੇ ਭੈਣੀ ਮੀਆਂ ਖ਼ਾਨ ਵਿਖੇ ਹਲਕਾ ਵਾਇਆ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਦੁਪਿਹਰ 1ਵਜੇ ਸ੍ਰ ਮਾਨ ਅਹਿਮਦੀਆ ਜਮਾਤ ਦੇ ਅਧਿਕਾਰੀਆਂ ਨਾਲ ਉਨ੍ਹਾ ਦੇ ਕਾਦੀਆਂ ਸਥਿੱਤ ਹੈੱਡਕਵਾਟਰ ਵਿਖੇ ਮੁਲਾਕਾਤ ਕਰਨਗੇ। ਪਵਾਰ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਦਾ ਵਾਅਦਾ ਹੈ ਕਿ ਪੰਜਾਬ ਅੰਦਰ ਉਨ੍ਹਾ ਦੀ ਸਰਕਾਰ ਆਉਣ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਮਾਣ ਸਨਮਾਨ ਬਹਾਲ ਕਰਵਾਇਆ ਜਾਵੇਗਾ। ਨੌਜਵਾਨ ਸ਼ਕਤੀ ਨੂੰ ਨਸ਼ਿਆਂ ਤੋ ਰਹਿਤ ਕਰਕੇ ਧਰਮ ਅਤੇ ਕਰਮ ਵਾਲੇ ਪਾਸੇ ਸੇਧ ਦਿੱਤੀ ਜਾਵੇਗੀ। ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਖ਼ਾਸ ਧਿਆਨ ਦੇਕੇ ਉਨ੍ਹਾ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਰੁਜ਼ਗਾਰ ਦੇ ਸਾਧਨ ਜੁਟਾ ਕੇ ਨੌਜਵਾਨਾਂ ਨੂੰ ਵੱਧ ਤੋ ਵੱਧ ਰੁਜ਼ਗਾਰ ਦੇ ਕੇ ਖੁਸ਼ਹਾਲ ਲੋਕ ਤੇ ਖੁਸ਼ਹਾਲ ਪੰਜਾਬ ਦੀ ਸਿਰਜਨਾ ਕੀਤੀ ਜਾਵੇਗੀ। ਇਸ ਮੌਕੇ ਭਗਵਾਨ ਸਿੰਘ,ਕੁਲਵੰਤ ਸਿੰਘ ਮਝੈਲ, ਬਾਬਾ ਸਤਨਾਮ ਸਿੰਘ, ਪਿ੍ਰਤਪਾਲ ਸਿੰਘ,ਪ੍ਰੇਮ ਸਿੰਘ,ਬਲਰਾਜ ਸਿੰਘ,ਜਤਿੰਦਰ ਸਿੰਘ,ਬਲਵਿੰਦਰ ਸਿੰਘ,ਜਗਮੋਹਨ ਸਿੰਘ, ਬਲਵਿੰਦਰ ਸਿੰਘ ਰਾਏ, ਸੁਖਰਾਜ ਸਿੰਘ,ਕਸ਼ਮੀਰ ਸਿੰਘ,ਗੁਰਮੋੱਖ ਸਿੰਘ,ਰਣਜੀਤ ਸਿੰਘ,ਲਖਵਿੰਦਰ ਸਿੰਘ,ਪਰਗਟ ਸਿੰਘ,ਸੁਰਜਨ ਸਿੰਘ,ਅਮੋਲਕ ਸਿੰਘ,ਉਜਾਗਰ ਸਿੰਘ,ਜਰਨੈਲ ਸਿੰਘ,ਕਿਰਨਬੀਰ ਸਿੰਘ ਆਦਿ ਹਾਜ਼ਰ ਸਨ।

ਫ਼ੋਟੋ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਸਾਥੀਆਂ ਸਮੇਤ ਜਾਣਕਾਰੀ ਦੇਂਦੇ ਹੋਏ

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone