Last UPDATE: October 26, 2018 at 10:20 pm

ਸ਼੍ਰੀ  ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਸ਼ਰਧਾ ਨਾਲ ਮਨਾਇਆ ਗਿਆ ।

ਗੁਰਦਾਸਪੁਰ , ਕਾਦੀਆਂ 26 ਅਕਤੂਬਰ (ਦਵਿੰਦਰ ਸਿੰਘ ਕਾਹਲੋਂ)  ਅੱਜ ਕਸਬਾ ਕਾਦੀਆਂ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਗੁਰਦੁਆਰਾ ਸਿੰਘ ਸਭਾ ਮੁਹੱਲਾ ਧਰਮਪੁਰਾ ਵਿਖੇ ਇਸ ਪਾਵਨ ਦਿਹਾੜੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਜਗਜੀਤ ਸਿੰਘ ਤੇ ਜਥੇ ਵੱਲੋਂ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਜੋੜ ਕੇ ਨਿਹਾਲ ਕੀਤਾ ਗਿਆ । ਗ੍ਰੰਥੀ ਭਾਈ ਸਰਦਾਰਾ ਸਿੰਘ ਠੀਕਰੀਵਾਲ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ । ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆ ਸਿੱਖਿਆਵਾਂ ਤੋ ਜਾਣੂ ਹੋਣ ਦੀ ਅਪੀਲ ਕਰਦਿਆਂ ਪ੍ਰਕਾਸ਼ ਪੂਰਬ ਦੀ ਵਧਾਈ ਦਿੱਤੀ ਗਈ । ਇਸ ਦੌਰਾਨ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਵੀ ਅਟੁੱਟ ਵਰਤਿਆ ਗਿਆ । ਇਸ ਪਾਵਨ ਦਿਹਾੜੇ ਤੇ ਵੱਡੀ ਗਿਣਤੀ ਵਿਚ ਇਲਾਕੇ ਦੀਆ ਸੰਗਤਾਂ ਹਾਜ਼ਰ ਸਨ । ਸੰਗਤਾਂ ਵਿਚ ਭਾਈ ਤਰਲੋਕ ਸਿੰਘ ਰਜਾਦਾ ਪ੍ਰਧਾਨ , ਡਾ. ਅਮਰਜੀਤ ਸਿੰਘ , ਸਵਿੰਦਰ ਸਿੰਘ ਔਲਖ , ਸਰਬਜੀਤ ਸਿੰਘ ,ਕਰਤਾਰ ਸਿੰਘ ਬਾਜਵਾ ਆਦਿ ਹਾਜ਼ਰ ਸਨ ।

ਫ਼ੋਟੋ  ਭਾਈ ਜਗਜੀਤ ਸਿੰਘ ਤੇ ਜਥਾ ਗੁਰਦੁਆਰਾ ਸਿੰਘ ਸਭਾ ਕਾਦੀਆਂ ਵਿਖੇ ਗੁਰਬਾਣੀ ਕੀਰਤਨ ਕਰਦੇ ਹੋਏ ।

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone