Last UPDATE: August 16, 2016 at 2:22 pm

ਸ਼ੋਸਲ ਵੈਲਫੇਅਰ ਸੁਸਾਇਟੀ ਦੀਵਾਨਾ ਨੇ ਸਾਂਝੀਆਂ ਥਾਵਾਂ ਤੇ ਬੂਟੇ ਲਗਾਏ

 

ਭਦੌੜ 16 ਅਗਸਤ (ਵਿਕਰਾਂਤ ਬਾਂਸਲ) ਬੀਤੇ ਦਿਨ ਐਜੂਕੇਸ਼ਨ ਸ਼ੋਸਲ ਵੈਲਫੇਅਰ ਸੁਸਾਇਟੀ ਦੀਵਾਨਾ ਵੱਲੋਂ ਚੇਅਰਮੈਨ ਹਰਪ੍ਰੀਤ ਸਿੰਘ ਦੀਵਾਨਾ ਸਟੇਟ ਐਵਾਰਡੀ ਅਧਿਆਪਕ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਦੀਵਾਨਾ ਅਤੇ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਸਬੰਧੀ ਚੇਅਰਮੈਨ ਦੀਵਾਨਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ 200 ਦੇ ਕਰੀਬ ਬੂਟੇ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਕਿ ਵਾਤਾਵਰਨ ਨੰੂ ਹਰਿਆ ਭਰਿਆ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੀਆਂ ਅਸੀ ਆਪਣੇ ਵਾਤਾਵਰਨ ਦੀ ਸੰਭਾਲ ਲਈ ਉਪਰਾਲੇ ਨਾ ਕੀਤੇ ਤਾਂ ਬਹੁਤ ਛੇਤੀ ਹੀ ਇਸ ਦੇ ਬਹੁਤ ਭਿਆਨਕ ਨਤੀਜੇ ਭੁਗਤਣੇ ਪੈਣਗੇ । ਇਸ ਸਮੇਂ ਵਾਈਸ ਚੇਅਰਮੈਨ ਗੁਰਬਿੰਦਰ ਸਿੰਘ ਨੇ ਕਿਹਾ ਕਿ ਹਵਾ, ਪਾਣੀ ਤੇ ਧਰਤੀ ਦੀ ਸਰੁੱਖਿਆ ਲਈ ਬੂਟੇ ਲਗਾਉਣ ਬਹੁਤ ਹੀ ਜਰੂਰੀ ਹਨ ਕਿਉਂਕਿ ਬੂਟੇ ਹੀ ਵਾਤਾਵਰਨ ਨੰੂ ਸ਼ੁੱਧ ਕਰਕੇ ਸਾਨੰੂ ਆਕਸੀਜਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਆਪਣੇ ਘਰ ਤੋਂ ਹੀ ਇਹ ਸ਼ੁਰੂਆਤ ਕਰ ਦੇਣ ਤਾਂ ਸਮਾਜ ਨੂੰ ਇਸ ਨਾਲ ਨਵੀਂ ਦਿਸ਼ਾ ਮਿਲੇਗੀ। ਸਰਪੰਚ ਅਮਰੀਕ ਸਿੰਘ ਨੇ ਕਿਹਾ ਕਿ ਹੁਣ ਨਵੀਂ ਪੀੜੀ ਨੂੰ ਅੱਗੇ ਆ ਕੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸੁੱਧ ਅਤੇ ਸਾਫ ਰੱਖਣ ਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ।ਇਸ ਮੌਕੇ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਦੀਵਾਨਾ ਸਤਵੰਤ ਸਿੰਘ, ਅਧਿਆਪਕ ਅਮਰਜੀਤ ਸਿੰਘ, ਆੜਤੀਆਂ ਹਰਜੀਤ ਸਿੰਘ, ਲਖਵੀਰ ਸਿੰਘ, ਸੱਤ ਪ੍ਰਕਾਸ਼ ਸਿੰਗਲਾ, ਕਮਲਜੀਤ ਸਿੰਘ ਬੜਿੰਗ ਆਦਿ ਹਾਜ਼ਰ ਸਨ।
ਫੋਟੋ ਵਿਕਰਾਂਤ ਬਾਂਸਲ 1, ਸਾਂਝੀਆਂ ਥਾਵਾਂ ’ਤੇ ਪੌਦੇ ਲਗਾਉਂਦੇ ਪਤਵੰਤੇ ਸੱਜਣ।

Leave a Reply

Your email address will not be published. Required fields are marked *

Recent Comments

    Categories