Last UPDATE: August 2, 2016 at 6:17 am

ਸ਼ਹੀਦ ਊਧਮ ਸਿੰਘ ਦੇ 76ਵੇਂ ਸ਼ਹਾਦਤ ਦਿਵਸ ’ਤੇ ਸ਼ਰਧਾਜਲੀ ਭੇਂਟ ਕੀਤੀ

ਕਾਮਰੇਡ ਆਗੂਆਂ ਚਾਰੂ ਮਜੁਮਦਾਰ ਅਤੇ ਸ਼ਹੀਦ ਬਾਬਾ ਬੂਝਾ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਭਦੌੜ 02 ਅਗਸਤ (ਵਿਕਰਾਂਤ ਬਾਂਸਲ) ਦੇਸ਼ ਦੀ ਅਜ਼ਾਦੀ ਦੀ ਲੜਾਈ ‘ਚ ਵੱਡੀ ਭੂਮਿਕਾ ਨਿਭਾਉਣ ਵਾਲੇ ਸ਼ਹੀਦ ਊਧਮ ਸਿੰਘ ਦੇ 76ਵੇਂ ਸ਼ਹਾਦਤ ਦਿਵਸ ਮੌਕੇ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉੱਠੀ ਨਕਸਲਵਾੜੀ ਲਹਿਰ ਦੇ ਮੋਢੀ ਆਗੂਆਂ ਕਾਮਰੇਡ ਚਾਰੂ ਮਜੁਮਦਾਰ ਅਤੇ ਸ਼ਹੀਦ ਬਾਬਾ ਬੂਝਾ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਇੱਥੇ ਥੋੜ੍ਹੀ ਦੂਰ ਪਿੰਡ ਖੜ੍ਹਕ ਸਿੰਘ ਵਾਲਾ ਵਿਖੇ ਸੀ.ਪੀ.ਆਈ. ਐਮ.ਐਲ. ਰੈਡ ਸਟਾਰ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਵੱਲੋਂ ਸਮਾਗਮ ਆਯੋਜਿਤ ਕੀਤਾ ਗਿਆ, ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ.ਐਮ.ਐਲ. ਦੇ ਸੂਬਾਈ ਜੱਥੇਬੰਦਕ ਆਗੂ ਹਰਭਗਵਾਨ ਭੀਖੀ ਨੇ ਕਿਹਾ ਕਿ ਜਿਹੜੇ ਸੁਪਨੇ ਲੈ ਕੇ ਅਜ਼ਾਦੀ ਘੁਲਾਟੀਆਂ ਨੇ ਕੁਰਬਾਨੀਆਂ ਕੀਤੀਆਂ ਸਨ ਉਹਨਾਂ ਸੁਪਨਿਆਂ ਨੂੰ ਸੱਤਾ ਦੇ ਦਲਾਲ ਹਾਕਮਾਂ ਨੇ ਮਿੱਟੀ ਘੱਟੇ ਰੋਲ ਦਿੱਤਾ ਹੈ। ਜਿਸ ਕਾਰਨ ਅੱਜ ਦੇਸ਼ ਦੀ ਪ੍ਰਭੂਸੱਤਾ ਅਤੇ ਕੌਮੀ ਸੰਵਿਧਾਨ ਨੂੰ ਮੁੜ ਗਿਰਵੀਂ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਹਾਕਮ ਜਮਾਤ ਵੱਲੋਂ ਦੇਸ਼ ਅਤੇ ਲੋਕ ਵਿਰੋਧੀ ਨੀਤੀਆਂ ਅਪਣਾਈਆਂ ਜਾਣ ਕਾਰਨ ਅੱਜ ਲੋਕ ਮੁੜ ਸਮਾਜਿਕ ਤਬਦੀਲੀ ਲਈ ਜੂਝ ਰਹੇ ਹਨ। ਕਮਿਊਨਿਸਟ ਆਗੂ ਨੇ ਦੇਸ਼ ਅੰਦਰ ਦੂਜੀ ਜੰਗ ਨੂੰ ਤੇਜ਼ ਕਰਨ ਲਈ ਜੋ ਕੁਰਬਾਨੀਆਂ ਕਮਿਊਨਿਸਟ ਇਨਕਲਾਬੀਆਂ, ਬਾਬਾ ਬੂਝਾ ਸਿੰਘ ਅਤੇ ਚਾਰੂ ਮਜ਼ੂਮਦਾਰ ਨੇ ਕੀਤੀਆਂ ਦੇਸ਼ ਉਸਨੂੰ ਸਲਾਮ ਕਰਦਾ ਹੈ। ਇਸ ਮੌਕੇ ਕਾਮਰੇਡ ਗੁਰਤੇਜ ਸਿੰਘ, ਸੁਰਜੀਤ ਸਿੰਘ, ਪਰਮਜੀਤ ਕੌਰ, ਚਰਨਜੀਤ ਕੌਰ, ਨਿਰਮਲ ਸਿੰਘ, ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ 7 ਅਗਸਤ ਨੂੰ ਬਰਨਾਲੇ ਪੁੱਜਣ ਦਾ ਸੱਦਾ ਦਿੱਤਾ।
ਫੋਟੋ ਵਿਕਰਾਂਤ ਬਾਂਸਲ, ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਆਗੂ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone