Last UPDATE: August 16, 2016 at 2:17 pm

ਸ਼ਹੀਦਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਹੋਣਾ ਚਾਹੀਦਾ ਹੈ ਦਿ੍ਰੜ ਨੌਜਵਾਨ

70ਵੇਂ ਅਜ਼ਾਦੀ ਦਿਹਾੜੇ ’ਤੇ ਨੌਜਵਾਨਾਂ ਨੇ ‘ਤਿਰੰਗਾ’ ਯਾਤਰਾ ਕੱਢੀ
ਭਦੌੜ 16 ਅਗਸਤ (ਵਿਕਰਾਂਤ ਬਾਂਸਲ)- ਐਮਰਜੈਂਸੀ ਬਲੱਡ ਸੇਵਾ ਬਲੱਡ ਡੋਨਰ ਸੁਸਾਇਟੀ ਭਦੌੜ ਵੱਲੋਂ 70ਵੇਂ ਅਜ਼ਾਦੀ ਦਿਹਾੜੇ ’ਤੇ ਦੇਸ਼ ਭਗਤਾਂ ਅਤੇ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਦੇ ਹੋਏ ਮੋਟਰਸਾਇਕਲਾਂ ਉਪਰ ਤਿਰੰਗਾ ਯਾਤਰਾ ਕੱਢੀ ਗਈ। ਇਹ ਤਿਰੰਗਾ ਯਾਤਰਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਗਈ ਅਤੇ ਪੂਰੀ ਯਾਤਰਾ ਦੌਰਾਨ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਦੇ ਨਾਅਰੇ ਲਗਾਉਂਦਿਆਂ ਦੇਸ਼ ਦੀ ਅਜ਼ਾਦੀ ਲਈ ਜਾਨਾਂ ਵਾਰਨ ਵਾਲਿਆਂ ਨੂੰ ਯਾਦ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੈਪੀ ਬਾਂਸਲ, ਅਮਨਪ੍ਰੀਤ ਸਿੰਘ ਅਤੇ ਨਵਦੀਪ ਦੀਪੂ ਨੇ ਕਿਹਾ ਕਿ ਇਹ ਅਜ਼ਾਦੀ ਸਾਨੂੰ ਬਹੁਤ ਹੀ ਲੰਬੇ ਸੰਘਰਸ਼ ਅਤੇ ਅਣਗਿਣਤ ਬੇਸ਼ਕੀਮਤੀ ਜਾਨਾਂ ਵਾਰ ਕੇ ਨਸੀਬ ਹੋਈ ਹੈ, ਸਾਨੂੰ ਸਭ ਨੂੰ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇ ਕੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣਾ ਫਰਜ਼ ਨਿਭਾਉਣ ਲਈ ਦਿ੍ਰੜ ਹੋਣਾ ਚਾਹੀਦਾ ਹੈ। ਇਸ ਦਿ੍ਰੜਤਾ ਨਾਲ ਹੀ ਦੇਸ਼ ਨੂੰ ਸਮਰਪਿਤ ਹੋ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਇਸ ਤਿਰੰਗਾ ਯਾਤਰਾ ਵਿੱਚ ਕਲੱਬ ਪ੍ਰਧਾਨ ਹੈਪੀ ਬਾਂਸਲ, ਖਜ਼ਾਨਚੀ ਅਮਨਪ੍ਰੀਤ ਸਿੰਘ, ਨਵਦੀਪ ਸਿੰਗਲਾ ਦੀਪੂ, ਅਵਤਾਰ ਸਿੰਘ, ਤਲਵਿੰਦਰ ਸਿੰਘ, ਅਜਮੇਰ ਨੈਣੇਵਾਲੀਆ, ਬਲੌਰ ਸਿੰਘ, ਅਮਨਦੀਪ ਨਾਰਦ, ਮਨਦੀਪ ਸਿੰਘ, ਬੀਰਬਲ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ, ਜਸਵਿੰਦਰ ਸਿੰਘ, ਤੇਜਿੰਦਰ ਸ਼ਰਮਾਂ, ਸਨਦੀਪ ਸਿੰਘ, ਚਮਕੌਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਹੋਏ।
ਫੋਟੋ ਵਿਕਰਾਂਤ ਬਾਂਸਲ, ਤਿਰੰਗਾ ਯਾਤਰਾ ਦੀ ਤਸਵੀਰ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone