Last UPDATE: August 26, 2014 at 7:57 pm

ਵਿਧਾਇਕ ਕੰਗ ਵੱਲੋਂ ਨਵੀਂ ਵਾਰਡਬੰਦੀ ਦਾ ਵਿਰੋਧ

ਪੱਤਰ ਪ੍ਰੇਰਕ
ਕੁਰਾਲੀ,26 ਅਗਸਤ
ਸ਼ਹਿਰ ਦੀ ਨਵੀਂ ਵਾਰਡਬੰਦੀ ਸਬੰਧੀ ਬਣਾਈ ਕਮੇਟੀ ਦੀ ਮੀਟਿੰਗ ਅੱਜ ਨਗਰ ਕੌਂਸਲ ਵਿੱਚ ਹੋਈ। ਇਸ ਕਮੇਟੀ ਵੱਲੋਂ ਸ਼ਹਿਰ ਵਿੱਚ 17 ਵਾਰਡਾਂ ਸਬੰਧੀ ਤਿਆਰ ਕੀਤਾ ਖਰੜਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ।
ਹਲਕਾ ਵਿਧਾਇਕ ਜਗਮੋਹਨ ਸਿੰਘ ਕੰਗ ਨੇ ਇਸ ਖਰੜੇ ਉਤੇ ਇਤਰਾਜ਼ ਕੀਤਾ ਜਦੋਂਕਿ ਹਲਕਾ ਇੰਚਾਰਜ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਵਿਧਾਇਕ ਦੇ ਇਤਰਾਜ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ।
ਵਾਰਡਬੰਦੀ ਕਮੇਟੀ ਦੇ ਚੇਅਰਮੈਨ ਕਮ ਐਸਡੀਐਮ ਖਰੜ ਸੁਖਜੀਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹਲਕਾ ਵਿਧਾਇਕ ਸ੍ਰੀ ਕੰਗ, ਜਥੇਦਾਰ ਉਜਾਗਰ ਸਿੰਘ ਬਡਾਲੀ, ਕਾਰਜਸਾਧਕ ਅਫ਼ਸਰ ਗਿਰੀਸ਼ ਵਰਮਾ ਤੇ ਭਾਜਪਾ ਦੇ ਮੰਡਲ ਪ੍ਰਧਾਨ ਹਰਚਰਨ ਸਿੰਘ ਨੇ ਸ਼ਿਰਕਤ ਕੀਤੀ।
ਮੀਟਿੰਗ ਵਿੱਚ ਕੁਰਾਲੀ ਦੇ ਵਾਰਡਾਂ ਸਬੰਧੀ ਤਿਆਰ ਕੀਤਾ ਖਰੜਾ ਪੇਸ਼ ਕੀਤਾ ਗਿਆ। ਖਰੜੇ ਅਨੁਸਾਰ ਸ਼ਹਿਰ ਦੇ ਵਾਰਡਾਂ ਦੀ ਗਿਣਤੀ 13 ਤੋਂ ਵਧਾ ਕੇ 17 ਕੀਤੀ ਜਾ ਰਹੀ ਹੈ। ਇਸ ਵਿਚ ਨਗਰ ਕੌਂਸਲ ਵਿੱਚ ਕੁਝ ਅਰਸਾ ਪਹਿਲਾਂ ਸ਼ਾਮਲ ਕੀਤਾ ਪਡਿਆਲਾ ਪਿੰਡ ਵੀ ਸ਼ਾਮਲ ਹੈ। ਮੀਟਿੰਗ   ਦੌਰਾਨ ਸ੍ਰੀ ਕੰਗ ਨੇ ਇਤਰਾਜ਼ ਦਰਜ ਕਰਵਾਏ।
ਮੀਟਿੰਗ ਤੋਂ ਬਾਅਦ ਸ੍ਰੀ  ਕੰਗ ਨੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਵਾਰਡਬੰਦੀ ਨੂੰ ਨਕਾਰਦਿਆਂ ਕਿਹਾ ਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਨਵੀਂ ਵਾਰਡਬੰਦੀ ਕੀਤੀ ਗਈ ਹੈ।
ਇਸੇ ਦੌਰਾਨ ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਸ੍ਰੀ ਕੰਗ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਵਾਰਡਬੰਦੀ ਸਰਕਾਰ ਦੀਆਂ ਹਦਾਇਤਾਂ ਤੇ ਨਿਯਮਾਂ ਅਨੁਸਾਰ ਹੀ ਕੀਤੀ ਗਈ ਹੈ।

Widgetized Section

Go to Admin » appearance » Widgets » and move a widget into Advertise Widget Zone