Last UPDATE: August 25, 2014 at 8:12 pm

ਵਿਦਿਆਰਥਣਾਂ ਨੇ ਕਰਵਾਈ ਐਚਐਮਵੀ ਦੀ ਬੱਲੇ-ਬੱਲੇ

ਜਲੰਧਰ : ਹੰਸਰਾਜ ਮਹਿਲਾ ਵਿਦਿਆਲਿਆ ਦੀਆਂ ਵਿਦਿਆਰਥਣਾਂ ਨੇ ਬੀਏ ਅੰਗਰੇਜੀ ਆਨਰਜ਼ ਦੇ ਤੀਸਰੇ ਸਮੈਸਟਰ ‘ਚ ਪਹਿਲੀਆਂ ਪੁਜੀਸ਼ਨਾਂ ‘ਤੇ ਆ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਉਕਤ ਜਾਣਕਾਰੀ ਦਿੰਦੇ ਪਿ੍ਰੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜੇ ਤਹਿਤ ਜਾਰੀ ਮੈਰਿਟ ਸੂਚੀ ਅਨੁਸਾਰ ਵਨੀਤਾ ਨੇ 100 ਅੰਕਾਂ ‘ਚੋਂ 71 ਅੰਕ ਹਾਸਲ ਕਰਦਿਆਂ ਯੂਨੀਵਰਸਿਟੀ ‘ਚ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਜਸਪ੍ਰੀਤ, ਨਵਨੀਤ ਤੇ ਸੋਨੀਆ ਨੇ 70, 67 ਤੇ 65 ਅੰਕ ਹਾਸਲ ਕਰਦਿਆਂ ਲੜੀਵਾਰ ਦੂਜਾ, ਚੌਥਾ ਤੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਉਕਤ ਹੋਣਹਾਰ ਵਿਦਿਆਰਥਣਾਂ ਨੂੰ ਪਿ੍ਰੰਸੀਪਲ ਨੇ ਵਧਾਈ ਦਿੰਦਿਆਂ ਹੋਰ ਕਾਮਯਾਬੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ।

Widgetized Section

Go to Admin » appearance » Widgets » and move a widget into Advertise Widget Zone