Last UPDATE: October 3, 2016 at 6:36 am

ਵਿਗਿਆਨਕ ਸਮਝ ਦੀ ਘਾਟ ਕਾਰਣ ਫੈਲਿਆ ਹੈ ਅੰਧ-ਵਿਸਵਾਸ: ਰਾਜਿੰਦਰ ਭਦੌੜ

ਤਰਕਸ਼ੀਲ ਵੈਨ ਨੇ ਪਾਈ ਗਜਨਮਾਜਰਾ ਸਕੂਲ ਸਮੇਤ ਮੋਹਰੀ ਸਕੂਲਾਂ ਅਤੇ ਸੱਥਾਂ ਫੇਰੀ;
ਮਾਲੇਰਕੋਟਲਾ (ANS): ਤਰਕਸ਼ੀਲ ਸੋਸਾਇਟੀ ਪੰਜਾਬ,ਵਲੋਂ ਇਕਾਈ ਮਾਲੇਰਕੋਟਲਾ ਦੇ ਸੱਦੇ ਤੇ ਤਰਕਸ਼ੀਲ ਲਾਇਬਰੇਰੀ ਵੈਨ ਵਲੋਂ ਆਪਣੇ ਤਿੰਨ ਦਿਨਾ ਦੌਰੇ ਦੌਰਾਨ ਖੇਤਰ ਦੇ ਮੋਹਰੀ ਸਕੂਲਾਂ ਅਤੇ ਸੱਥਾਂ ਵਿੱਚ ਫੇਰੀ ਪਾਈ ਗਈ।
ਆਪਣੇ ਟੂਰ ਦੇ ਤਿੰਨ ਦਿਨਾਂ ਦੌਰਾਨ ਤਰਕਸ਼ੀਲ ਵੈਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ, ਅਤੇ ਸਰਕਾਰੀ ਸੀ.ਸੈਕੰ.ਸਕੂਲ, ਬਾਗੜੀਆਂ, ਪੁਆਨੀਅਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਤਾਰਾ ਵਿਵੇਕ ਕਾਲਜ, ਗਾਜਣਮਾਜਰਾ, ਪਿੰਡ ਲਸੋਈ ਦੀ ਸੱਥ, ਪਿੰਡ ਝੱਲ ਦੀ ਸੱਥ ਵਿਖੇ ਫੇਰਾ ਪਾਇਆ ਗਿਆ। ਇਹਨਾਂ ਸਕੂਲਾਂ ਵਿਖੇ ਸੰਖੇਪ ਜਿਹੇ ਕੀਤੇ ਵਿਗਿਆਨਕ ਜਾਗਰੂਕਤਾ ਪ੍ਰੋਗਰਾਮ ਵਿੱਚ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਸੂਬ ਪ੍ਰਧਾਨ ਰਾਜਿੰਦਰ ਭਦੌੜ, ਤਰਕਸ਼ੀਲ ਸਾਹਿਤ ਵੈਨ ਦੇ ਇੰਚਾਰਜ ਗਗਨ ਧਾਰੀਵਾਲ ਅਤੇ ਇਕਾਈ ਮਾਲੇਰਕੋਟਾ ਦੇ ਆਗੂ ਡਾ.ਮਜੀਦ ਅਜਾਦ ਦੁਆਰਾ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ।
ਇਸ ਮੌਕੇ ਰਾਜਿੰਦਰ ਭਦੌੜ ਨੇ ਬੋਲਦਿਆਂ ਕਿਹਾ ਕਿ ਸਮਾਜ ਵਿੱਚ ਪ੍ਰਚੱਲਤ ਵੱਖ ਵੱਖ ਕਿਸਮ ਦੇ ਅੰਧ-ਵਿਸਵਾਸ ਅਸਲ ਵਿੱਚ ਵਿਗਿਆਨਕ ਜਾਗਰੂਕਤਾ ਦੀ ਘਾਟ ਕਰਕੇ ਹਨ।
ਉਹਨਾਂ ਅੱਗੇ ਕਿਹਾ ਕਿ ਅੱਜ ਵਿਗਿਆਨ ਦਾ ਯੁੱਗ ਹੈ, ਪਰ ਸਾਡੇ ਲੋਕਾਂ ਵੀ ਅੱਜ ਵੀ ਅੰਧਵਿਸਵਾਸ਼ ਮੌਜੂਦ ਹੈ, ਅੱਜ ਵੀ ਸ਼ਰਾਰਤੀ ਲੋਕ ਛਲੇਡੇ ਦਾ ਡਰ ਪੈਦਾ ਕਰਨ ਦੇ ਯੋਗ ਹਨ, ਭਾਵੇਂ ਸਾਡਾ ਤਬਕਾ ਬਹੁਤ ਪੜ ਗਿਆ ਹੈ , ਪਰ ਉਹਨਾਂ ਨੇ ਸਿਖਿਆ ਕੁੱਝ ਨਹੀਂ, ਅਜਿਹੇ ਲੋਕਾਂ ਨੂੰ ਅਕਸਰ ਹੀ ਸੰਤਾਂ ਦੇ ਨੱਕ ਰਗੜਦੇ ਦੇਖੇ ਜਾ ਸਕਦੇ ਹਨ, ਇਸ ਲਈ ਹੁਣ ਸਾਨੂੰ ਲੋੜ ਹੈ ਵਿਗਿਆਨਕ ਚੇਤਨਾ ਦੀ, ਤਾਂ ਕਿ ਅਸੀਂ ਹਰ ਵਰਤਾਰੇ ਨੂੰ ਤਰਕ ਦੀ ਕਸਵੱਟੀ ਤੇ ਸਮਝ ਸਕਦੇ ਹਾਂ।
ਇਸ ਮੌਕੇ ਤਰਕਸ਼ੀਲ ਆਗੂ ਡਾ. ਮਜੀਦ ਅਜਾਦ ਨੇ ਕਿਹਾ ਕਿ ਵਿਸ਼ਵ ਵਿੱਚ ਕਿਤੇ ਵੀ ਭੂਤ-ਪ੍ਰੇਤ ਦੀ ਹੋਂਦ ਨਹੀ ਹੈ, ਕਿਤੇ ਵੀ ਕੋਈ ਵੀ ਵਿਆਕਤੀ ਗੈਬੀ-ਸ਼ਕਤੀ ਦਾ ਦਾਅਵਾ ਕਰਕੇ ਕੋਈ ਵੀ ਚਤਕਾਰ ਕਰਨ ਦੇ ਯੋਗ ਨਹੀਂ ਹੈ। ਦੁਨੀਆਂ ਦੀ ਹਰ ਸ਼ੈਅ ਨੂੰ ਮਨੁਖੀ ਕਿਰਤ ਨੇ ਸਿਰਜਿਆ ਹੈ।ਵਿਸ਼ਵ ਵਿੱਚ ਉਹ ਦੇਸ਼ ਅੱਜ ਤਰੱਕੀ ਦੇ ਸਿਖਰ ਤੇ ਹਨ ਜਿਹਨਾਂ ਦੇਸ਼ਾਂ ਨੇ ਵਿਗਿਆਨਕ ਸੋਚ ਨੂੰ ਅਪਨਾਇਆ ਹੈ।ਇਸ ਲਈ ਅੱਜ ਦੇ ਯੁੱਗ ਵਿੱਚ ਤਰੱਕੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਵਿਗਿਆਨਕ ਸੋਚ ਅਤਿ ਜਰੂਰੀ ਹੋ ਜਾਂਦੀ ਹੈ।
ਪੁਆਨੀਅਰ ਸਕੂਲ ਅਤੇ ਤਾਰਾ ਵਿਵੇਕ ਕਾਲਜ ਵਿਖੇ ਹੋਏ ਸਮਾਗਮ ਵਿੱਚ ਚੇਅਰਮੈਨ ਜਸਵੰਤ ਸਿੰਘ ਗੱਜਣਮਾਜਰਾ ਅਤੇ ਪ੍ਰਿੰਸੀਪਲ ਪਰਮਿੰਦਰ ਕੌਰ ਮੰਡੇਰ, ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਸਫਲਤਾ ਹਾਸਲ ਕਰਨ ਲਈ ਅੰਧ-ਵਿਸਵਾਸ਼ਾਂ , ਵਹਿਮ-ਭਰਮਾਂ ਵਿਚੋਂ ਨਿਕਲਕੇ ਵਿਗਿਆਨਕ ਵਿਚਾਰਾਂ ਦੀ ਰੌਸ਼ਨੀ ਵਿੱਚ ਆਉਣਾ ਚਾਹੀਦਾ ਹੈ।
ਇਸ ਮੌਕੇ ਤਰਕਸ਼ੀਲ ਆਗੂਆਂ ਵਲੋਂ ਜਾਦੂ ਦੇ ਟਰਿੱਕ ਵੀ ਦਿਖਾਕੇ ਵਿਦਿਆਰਥੀਆਂ ਦਾ ਮਨੋਰੰਜਨ ਵੀ ਕੀਤਾ ਗਿਆ।ਤਰਕਸ਼ੀਲ ਵੈਨ ਦੇ ਪ੍ਰਬੰਧਕ ਰਾਜ ਸਿੰਘ ਨੇ ਜਾਦੂ ਦੀ ਤਕਨੀਕ ਸਬੰਧੀ ਬੋਲਦਿਆ ਕਿਹਾ ਕਿ ਜਾਦੂ ਕਿਸੇ ਕਿਸਮ ਦਾ ਚਮਤਕਾਰ ਨਹੀਂ ਸਗੋਂ ਇਸ ਦ ੇਪਿੱਛੇ ਸਾਇੰਸ ਦੇ ਕੁੱਝ ਨਿਯਮ ਕੰਮ ਕਰ ਰਹੇ ਹਨ, ਜਿਨਾਂ ਨੂੰ ਸਮਝਕੇ ਕੋਈ ਵੀ ਸਧਾਰਨ ਮਨੁੱਖ ਜਾਦੂ ਦੇ ਟਰਿੱਕ ਤਿਆਰ ਕਰ ਸਕਦਾ ਹੈ।
ਇਸ ਮੌਕੇ ਵਿਦਿਆਂਰਥੀਆਂ ਅਤੇ ਸਕੂਲਾਂ ਵਲੋਂ ਲੱਗਭੱਗ 30000 ਰੁਪਏ ਦਾ ਸਹਿਤ ਖਰੀਦਆ ਗਿਆ।
ਸਮਾਗਮ ਨੂੰ ਨੇਪਰੇ ਚੜਾਉਣ ਵਿੱਚ ਪ੍ਰਿੰਸੀਪਲ ਬਲਵੰਤ ਸਿੰਘ ,ਪ੍ਰਿੰਸੀਪਲ ਸੁਖਦੇਵ ਸਿੰਘ, ਸਿਮਰਨਜੀਤ ਸਿੰਘ ਮੀਮਸਾ, ਮਾਸਟਰ ਹਰੀ ੰਿਸੰਘ ਰੋਹੀੜਾ, ਰਤਨਪਾਲ ਸਿੰਘ, ਦਰਬਾਰਾ ਸਿੰਘ ਉਕਸੀ, ਮਾਸਟਰ ਮੇਜਰ ਸਿੰਘ ਸੋਹੀ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ।

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone