Last UPDATE: November 18, 2018 at 2:52 am

ਵਿਗਿਆਨਕ ਅਤੇ ਆਲੋਚਨਾਤਮਕ ਸੋਚ ਤੇ ਅੰਤਰਰਾਸ਼ਟਰੀ ਸੈਮੀਨਾਰ

ਵਿਗਿਆਨਕ ਅਤੇ ਆਲੋਚਨਾਤਮਕ ਸੋਚ ਤੇ ਅੰਤਰਰਾਸ਼ਟਰੀ ਸੈਮੀਨਾਰ

ਚਚੰਡੀਗ :(ਹਰਸ਼) ਅੱਜ ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਨੇ ਉਪਰੋਕਤ ਵਿਸ਼ੇ ਤੇ ਇਕ ਰਾਜਪੱਧਰੀ ਸੈਮੀਨਾਰ ਕੀਤਾ।
ਇਸ ਸੈਮੀਨਾਰ ਨੂੰ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਸੰਸਥਾਪਕ ਸਤਨਾਮ ਦਾਊਂ ਅਤੇ ਮਨੁੱਖੀ ਅਧਿਕਾਰਾਂ ਦੇ ਉਘੇ ਵਕੀਲ ਲਵਨਿਤ ਠਾਕੁਰ ਹੋਰਾਂ ਨੇ ਆਯੋਜਿਤ ਕੀਤਾ ।
ਇਸ ਦੀ ਪ੍ਰਧਾਨਗੀ ਡਾ ਦਲੇਰ ਸਿੰਘ ਮੁਲਤਾਨੀ ਨੇ ਬਾਖੂਬੀ ਨਿਭਾਈ । ਇੰਗਲੈਂਡ ਤੋਂ ਆਏ ਮੁੱਖ ਬੁਲਾਰੇ ਸ਼੍ਰੀ ਸਚਦੇਵ ਵਿਰਦੀ ਆਹੁਦੇਦਾਰ ਏਸ਼ੀਅਨ ਰੇਸ਼ਨਲਿਸਟ ਸੋਸਾਇਟੀ ਬ੍ਰਿਟੇਨ ਨੇ ਆਪਣੇ ਵਿਚਾਰ ਦਿਤੇ । ਇਸ ਤੋਂ ਇਲਾਵਾ ਉਘੇ ਸਮਾਜ ਸ਼ਾਸਤਰੀ ਅਤੇ ਡਾਕਟਰ , ਪਿਆਰੇ ਲਾਲ ਗਰਗ ਸਾਬਕਾ ਰਜਿਸਟਰਾਰ ( ਬਾਬਾ ਫਰੀਦ ਯੂਨੀਵਰਸਿਟੀ ) ਨੇ ਭਾਰਤੀ ਸਮਾਜ ਵਿਚ ਅੰਧਵਿਸ਼ਵਾਸ ਦੇ ਅਸਰ ਅਤੇ ਇਸਨੂੰ ਦੂਰ ਕਰਨ ਦੇ ਵਧੀਆ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਇਸ ਦਾ ਮੂਲ ਕਾਰਨ ਸਿਸਟਮ ਦੇ ਬੁਰੇ ਤਰੀਕੇ ਨਾਲ ਫੇਲ ਹੋਣਾ ਹੈ ।
ਓਹਨਾ ਨੇ ਇਸ ਸੈਮੀਨਾਰ ਵਿਚ ਅੰਧਵਿਸ਼ਵਾਸ ਦੇ ਵਿਰੁੱਧ ਲੋਕਾਂ ਨੂੰ ਲਾਮਬੰਧ ਕਰਨ ਅਤੇ ਪੰਜਾਬ ਵਿਧਾਨ ਸਭਾ ਦੇ ਚੁਣੇ ਹੋਏ 117 ਵਿਧਾਇਕਾਂ ਨੂੰ ਇਸ ਸੰਬੰਧੀ ਕਾਨੂੰਨ ਪਾਸ ਕਰਨ ਲਈ ਮੰਗ ਪਤਰ ਭੇਜਣ ਦਾ ਮਤਾ ਪਾਸ ਕੀਤਾ ।
ਜਿਸ ਦੀ ਪ੍ਰਵਾਨਗੀ ਸਾਰੇ ਆਏ ਹੋਏ ਹਾਜ਼ਰ ਲੋਕਾਂ ਨੇ ਹੱਥ ਖੜੇ ਕਰਕੇ ਦਿਤੀ ।
ਇਸ ਤੋਂ ਇਲਾਵਾ ਲੋਕਾਂ ਦੇ ਸਵਾਲਾਂ ਦੇ ਜਵਾਬ ਆਏ ਹੋਏ ਸਾਰੇ ਬੁਲਾਰਿਆਂ ਨੇ ਦਿਤੇ ।
ਆਏ ਹੋਏ ਸਾਰੇ ਸਰੋਤਿਆਂ ਅਤੇ ਬੁਲਾਰਿਆਂ ਦਾ ਧੰਨਵਾਦ ਡਾ ਦਲੇਰ ਸਿੰਘ ਮੁਲਤਾਨੀ ਨੇ ਕੀਤਾ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone