Last UPDATE: August 28, 2014 at 4:35 pm

ਵਿਕਾਸ ਦੇ ਦਾਅਵੇ ਝੂਠੇ ਕਰਾਰ

ਨਿੱਜੀ ਪੱਤਰ ਪ੍ਰੇਰਕ
ਸਿਰਸਾ, 28 ਅਗਸਤ
ਹਰਿਆਣਾ ਲੋਕਹਿਤ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਗੋਬਿੰਦ ਕਾਂਡਾ ਨੇ ਕਿਹਾ ਹੈ ਕਿ ਹੁੱਡਾ ਸਰਕਾਰ ਵਿਕਾਸ ਦੇ ਝੂਠੇ ਦਾਅਵੇ ਕਰ ਰਹੀ ਹੈ। ਜ਼ਿਲ੍ਹੇ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਹਨ। ਲੜਕੀਆਂ ਲਈ ਸਿਰਸਾ ਵਿੱਚ ਸਰਕਾਰੀ ਕਾਲਜ ਤੱਕ ਇਹ ਸਰਕਾਰ ਨਹੀਂ ਬਣਾ ਸਕੀ। ਉਹ ਅੱਜ ਪਿੰਡ ਸੁਲਤਾਨਪੁਰੀਆ, ਜੀਵਨ ਨਗਰ, ਹਾਰਨੀ ਖੁਰਦ, ਦਮਦਮਾ, ਸੰਤੋਖਪੁਰਾ, ਹਰੀਪੁਰਾ ਅਤੇ ਧਰਮਪੁਰਾ ਆਦਿ ਪਿੰਡਾਂ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਨੌਜਵਾਨਾਂ ਨੇ ਕੌਮਾਂਤਰੀ ਪੱਧਰ ’ਤੇ ਹਾਕੀ ਵਿੱਚ ਦੇਸ਼, ਪ੍ਰਦੇਸ਼ ਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ ਪਰ ਕਾਂਗਰਸ ਸਰਕਾਰ ਨੇ ਇਸ ਖੇਤਰ ਦੇ ਖਿਡਾਰੀਆਂ ਲਈ ਕਿਸੇ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਤੱਕ ਨਹੀਂ ਕਰਵਾਈਆਂ। ਜੀਵਨ ਨਗਰ ਵਿੱਚ ਹਾਕੀ ਦਾ ਐਸਟਰੋਟਰਫ ਮੈਦਾਨ ਅੱਜ ਤੱਕ ਤਿਆਰ ਨਹੀਂ ਹੋਇਆ ਹੈ। ਸਿਰਸਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਹਾਕੀ ਲਈ ਬਣਿਆ ਐਸਟਰੋਟਰਫ ਮੈਦਾਨ ਸਾਂਭ-ਸੰਭਾਲ ਨਾ ਹੋਣ ਕਾਰਨ ਉੱਜੜ ਚੱੁਕਾ ਹੈ। ਵਿਦਿਆਰਥੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਕਈ ਕਿਲੋਮੀਟਰ ਤੱਕ ਦਾ ਸਫ਼ਰ ਕਰਨਾ ਪੈ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਸਿਰਸਾ ਵਿੱਚ ਮਹਿਲਾ ਕਾਲਜ ਬਣਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਨੇ ਇਸ ਮੰਗ ਨੂੰ ਹੁਣ ਤੱਕ ਅਣਗੌਲਿਆ ਕੀਤੀ ਰੱਖਿਆ ਤੇ ਹੁਣ ਗੌਰਮਿੰਟ ਨੈਸ਼ਨਲ ਕਾਲਜ ਵਿੱਚ ਹੀ ਲੜਕੀਆਂ ਲਈ ਵੱਖਰੀ ਬਿਲਡਿੰਗ ਬਣਾਉਣ ਦਾ ਐਲਾਨ ਕਰਕੇ ਲੋਕਾਂ ਨੂੰ ‘ਬੱੁਧੂ’ ਬਣਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁੱਡਾ ਸਰਕਾਰ ਦੇ ਵਿਤਕਰੇ ਕਾਰਨ ਅੱਜ ਜ਼ਿਲ੍ਹੇ ਦੇ ਪਿੰਡਾਂ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਹਨ। ਪਿੰਡਾਂ ਵਿੱਚ ਲੋਕਾਂ ਨੂੰ ਸਾਫ ਪੀਣ ਦਾ ਪਾਣੀ ਨਹੀਂ ਮਿਲ ਰਿਹਾ। ਲੋਕ ਪੀਣ ਦੇ ਪਾਣੀ ਲਈ ਪ੍ਰਦਰਸ਼ਨ ਕਰ ਰਹੇ ਹਨ ਤਾਂ ਸ਼ਹਿਰ ਵਿੱਚ ਸੀਵਰੇਜ ਵਿਵਸਥਾ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਲੋਕ ਇਸ ਸਰਕਾਰ ਤੋਂ ਤੰਗ ਹਨ ਤੇ ਹੁਣ ਇਸ ਤੋਂ ਖਲਾਸੀ ਚਾਹੁੰਦੇ ਹਨ। ਇਸ ਮੌਕੇ ’ਤੇ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਹਰਿਆਣਾ ਵਿੱਚ ਹਲੋਪਾ ਦੀ ਸਰਕਾਰ ਬਣਨ ’ਤੇ ਜਿਥੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇਗੀ।

Widgetized Section

Go to Admin » appearance » Widgets » and move a widget into Advertise Widget Zone