Last UPDATE: February 6, 2015 at 2:18 pm

ਵਾਰਡ ਨੰ: 3 ਚੋਂ ਭਾਜਪਾ ਆਗੂ ਭੂਸ਼ਨ ਕੁਮਾਰ ਨੇ ਮੰਗਿਆ ਲੋਕਾਂ ਤੋਂ ਸਹਿਯੋਗ

ਭਦੌੜ 06 ਫਰਵਰੀ (ਵਿਕਰਾਂਤ ਬਾਂਸਲ) ਨਗਰ ਕੌਂਸਲ ਚੋਣਾਂ ਦਾ ਬਿਗਲ ਵੱਜਦਿਆਂ ਹੀ ਸਥਾਨਕ ਆਗੂ ਵੱਲੋਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ, ਜਿਸਦੇ ਤਹਿਤ ਵਾਰਡ ਨੰਬਰ 3 ਤੋਂ ਭਾਜਪਾ ਦੇ ਸੰਭਾਵੀ ਆਗੂ ਭੂਸ਼ਨ ਕੁਮਾਰ ਨੇ ਵਾਰਡ ਨੰ: 3 ’ਚ ਪੈਂਦੇ ਮਹੱਲਾ ਭਲੇਰੀਆਂ ਦੇ ਵਸਨੀਕਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਤੋਂ ਆ ਰਹੀਆਂ ਨਗਰ ਕੌਂਸਲ ਚੋਣਾਂ ਦੌਰਾਨ ਉਹਨਾਂ ਨੂੰ ਸਹਿਯੋਗ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਵਾਰਡ ਦਾ ਵਿਕਾਸ ਪਹਿਲ ਦੇ ਆਧਾਰ ’ਤੇ ਕਰਵਾਉਣ ਲਈ ਉਹ ਵਚਨਬੱਧ ਹੋਣਗੇ। ਉਹਨਾਂ ਕਿਹਾ ਕਿ ਉਹ ਵਾਰਡ ਵਾਸੀਆਂ ਦੇ ਧੰਨਵਾਦੀ ਹਨ ਜੋ ਛੋਟੇ ਜਿਹੇ ਬੁਲਾਵੇ ’ਤੇ ਹੀ ਪਹੁੰਚ ਜਾਂਦੇਹਨ ਅਤੇ ਉਹ ਹਰ ਵੇਲੇ ਜਨਤਾ ਦੀ ਸੇਵਾ ਵਿੱਚ ਹਾਜ਼ਰ ਰਹਿਣ ਦਾ ਵਾਅਦਾ ਕਰਦੇ ਹਨ। ਇਸ ਮੌਕੇ ਦੇਸ ਰਾਜ ਅਰੋੜਾ, ਡੀ.ਸੀ. ਗਰਗ, ਤੇਜਿੰਦਰ ਗੇਜਾ, ਨੀਟਾ ਬੱਤਾ, ਮਾ. ਵਿਸ਼ਾਲ ਉਪਲ, ਡੀ.ਸੀ. ਸ਼ਰਮਾਂ, ਬਲਦੇਵ ਮਾੜਾ, ਤਾਰਾ ਚੰਦ, ਸਰਦਾਰ ਅਲੀ, ਲਿਆਕਤ ਅਲੀ, ਨਿਜਾਕਤ ਅਲੀ, ਰਾਜੂ ਜੈਪਾਲ, ਭੂਸ਼ਨ ਗਰਗ, ਦੀਪਾ ਹਲਵਾਈ, ਪਵਨ ਰਾਜੂ, ਪਵਨ ਡਿਪੂ ਵਾਲਾ, ਡਾ. ਪੱਪੂ ਸਿੰਘ, ਡਾ. ਸਵਨ ਕੁਮਾਰ, ਹੈਪੀ ਉਪਲ, ਵਾਰਿਸ ਅਲੀ, ਸੰਭੂ ਭਲੇਰੀਆ ਆਦਿ ਹਾਜ਼ਰ ਸਨ।
ਫੋਟੋ ਵਿਕਰਾਂਤ ਬਾਂਸਲ, ਵਾਰਡ ਨੰ: 3 ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਮਹੱਲਾ ਨਿਵਾਸੀਆਂ ਨਾਲ ਮੀਟਿੰਗ ਕਰਦੇ ਹੋਏ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone