Last UPDATE: May 27, 2015 at 4:02 pm

ਵਕਫ ਬੋਰਡ ਦੇ ਸੀ.ਈ.ਉ. ਨੂੰ ਅਹੁਦੇ ਤੋਂ ਫੋਰਨ ਲਾਂਭੇ ਕੀਤਾ ਜਾਵੇ: ਅਜਾਦ ਫਾਉਂਡੇਸ਼ਨ

ਧੋਖਾਧੜੀ ਤਹਿਤ ਪਰਚਾ ਦਰਜ ਹੋਣ ਕਰਕੇ ਵਕਫ ਬੋਰਡ ਦੇ ਸੀ.ਈ.ਉ. ਨੂੰ ਅਹੁਦੇ ਤੋਂ ਫੋਰਨ ਲਾਂਭੇ ਕੀਤਾ ਜਾਵੇ: ਅਜਾਦ ਫਾਉਂਡੇਸ਼ਨ

ਹਰਿੰਦਰ ਸਿੰਘ ਖਾਲਸਾ ਐਮ.ਪੀ.ਫਤਹਿਗੜ ਨੂੰ ਪੱਤਰ ਸੌਂਪਕੇ ਕੀਤੀ ਅਜਾਦ ਫਾਉਂਡੇਸ਼ਨ ਨੇ ਮੰਗ

ਮਾਲੇਰਕੋਟਲਾ (ANS) ਪੰਜਾਬ ਵਕਫ ਬੋਰਡ ਦੇ ਮੌਜੂਦਾ ਸੀ.ਈ.ਉ. ਜਨਾਬ ਜੁਲਫਕਾਰ ਮਲਿਕ ਉੱਤੇ ਜਿਲਾ ਪਟਿਆਲਾ ਦੇ ਥਾਨਾ ਬਨੂੜ ਵਿੱਚ ਧੋਖਾਧੜੀ ਦਾ ਮਾਮਲਾ ਧਾਰਾਵਾਂ 420, 467, 468, 471 ਤਹਿਤ ਦਰਜ ਹੋ ਜਾਣ ਕਾਰਣ ਵਕਫ ਬੋਰਡ ਦੇ ਅਧਿਕਾਰੀਆਂ ਕਰਮਚਾਰੀਆਂ ਵੱਲ ਕੀਤੇ ਜਾਂਦੇ ਭ੍ਰਿਸਟਾਚਾਰ ਸਬੰਧੀ ਆਮ ਮੁਸਲਮਾਨਾਂ ਦੇ ਸ਼ੱਕ ਸਹੀ ਦਿਖਾਈ ਦੇਣ ਲੱਗੇ ਹਨ, ਜਿਸ ਤਹਿਤ ਪੰਜਾਬ ਵਕਫ ਬੋਰਡ ਦੀਆਂ ਕੇਵਲ 30 ਪ੍ਰਤੀਸ਼ਤ ਜਾਇਦਾਦਾਂ ਹੀ ਹੁਣ ਬਚੀਆਂ ਹਨ, ਬਾਕੀ ਜਾਇਦਾਦਾਂ ਕੁਰੱਪਸ਼ਂਨ ਅਤੇ ਮਾੜੇ ਪ੍ਰਬੰਧ ਦੀ ਭੇਂਟ ਚੜਕੇ ਮੁਸਲਮਾਨਾਂ ਹੱਥੋਂ ਜਾਂਦੀਆਂ ਲੱਗੀਆਂ ਹਨ।
ਇਸ ਸਬੰਧੀ ਅਜਾਦ ਫਾਉਂਡੇਸ਼ਨ ਟਰਸਟ (ਰਜਿ.) ਦੇ ਇੱਕ ਵਫਦ ਨੇ ਪਿਛਲੇ ਦਿਨੀਂ ਮਾਲੇਰਕੋਟਲਾ ਵਿਖੇ ਆਏ ਫਤਹਿਗੜ ਸਾਹਿਬ ਦੇ ਮੌਜੂਦਾ ਮੈਂਬਰ ਪਾਰਲੀਆਮੈਂਟ ਸ.ਹਰਿੰਦਰ ਸਿੰਘ ਖਾਲਸਾ ਨੂੰ ਵਕਫ ਬੋਰਡ ਦੇ ਸੀ.ਈ.ਉ. ਵਿੱਰੁਧ ਹੋਏ ਧੋਖਾਧੜੀ ਦੇ ਪਰਚੇ ਸਬੰਧੀ ਲਿਖਤੀ ਸ਼ਿਕਾਇਤ ਸੌਂਪੀ ਅਤੇ ਮੰਗ ਕੀਤੀ ਕਿ ਇਸ ਅਧਿਕਾਰੀ ਨੂੰ ਫੋਰਨ ਅਹੁਦੇ ਤੋਂ ਖਾਰਜ ਕੀਤਾ ਜਾਵੇ।
ਇਸ ਸਬੰਧੀ ਅਜਾਦ ਫਾਉਂਡੇਸ਼ਨ ਦੇ ਜਨਰਲ ਸਕੱਤਰ ਮੁਹੰਮਦ ਸਾਜਿਦ ਨੇ ਪ੍ਰੈਸ ਦੇ ਭੇਜੇ ਨਾਮ ਪਰੈਸ ਨੋਟ ਵਿੱਚ ਕਿਹਾ ਹੈ ਕਿ ਮੌਜੂਦਾ ਸੀ.ਈ.ਉ. ਜੁਲਫਕਾਰ ਮਲਿਕ ਵਲੋਂ ਇਸਲਾਮੀਆਂ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਵਿੱਚ ਬਹੁਤ ਸਾਰੀਆਂ ਬੇ-ਨਿਯਮੀਆਂ ਵਰਤਕੇ ਆਪਣੇ ਚਹੇਤਿਆਂ ਨੂੰ ਭਰਤੀ ਕੀਤਾ ਗਿਆ ਹੈ, ਅਤੇ ਕਥਿਤ ਕੁਰੱਪਸ਼ਨ ਵੀ ਕੀਤੀ ਗਈ ਹੈ।
ਉਹਨਾਂ ਅੱਗੇ ਕਿਹਾ ਕਿ ਪੰਜਾਬ ਵਕਫ ਬੋਰਡ ਨੂੰ ਇਸ ਦੇ ਰੱਖਵਾਲਿਆਂ ਦੁਆਰਾ ਹੀ ਬੇਸ਼ਰਮੀ ਨਾਲ ਲੁੱਟਿਆ ਜਾ ਰਿਹਾ ਹੈ ਅਤੇ ਇਸ ਨੂੰ ਬਚਾਉਣ ਲਈ ਆਮ ਮੁਸਲਮਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਇਸ ਸਬੰਧੀ ਅਜਾਦ ਫਾਉਂਡੇਸ਼ਨ ਵਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ ਸਿੰਘ ਬਾਦਲ ਦੇ ਨਾਮ ਵੀ ਚਿੱਠੀ ਲਿਖੀ ਗਈ ਹੈ।
ਉਹਨਾਂ ਅੱਗੇ ਕਿਹਾ ਕਿ ਪੰਜਾਬ ਵਕਫ ਬੋਰਡ ਪਿਛਲੇ ਇੱਕ ਸਾਲ ਤੋਂ ਬਿਨਾਂ ਮੈਬਰਾਂ ਅਤੇ ਚੇਅਰਮੈਨ ਤੋਂ ਹੋਣ ਕਾਰਣ ਬੋਰਡ ਦੇ ਅਧਿਕਾਰੀਆਂ ਵਲੋਂ ਆਪ-ਹੁਦਰੀਆਂ ਕੀਤੇ ਜਾਣ ਨੂੰ ਮੌਕਾ ਮਿਲਿਆ ਹੈ, ਅਤੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਇਸ ਲਈ ਪੰਜਾਬ ਵਕਫ ਬੋੋਰਡ ਦੇ ਮੈਂਬਰ ਜਲਦੀ ਤੋਂ ਜਲਦੀ ਨਿਯੁਕਤ ਕੀਤੇ ਜਾਣ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone