Last UPDATE: December 1, 2016 at 1:17 am

ਲ਼ੋਕ-ਸਮੱਸਿਆਵਾਂ ਦੇ ਹੱਲ ਲਈ ਲਾਮਬੰਦ ਹੋਣ ਦਾ ਹੋਕਾ ਦੇ ਗਿਆ ਬਿੰਜੋਕੀ ਦਾ ਦੂਸਰਾ ਨਾਟਕ ਮੇਲਾ

ਭਰੇੇ ਇੱਕਠ ਵਿੱਚ ਦਿੱਤਾ ਗਿਆਂ ਇਕਬਾਲ ਸਿੰਘ ਝੂੰਦਾ ਨੂੰ ‘ਵਿਕਾਸ਼-ਪੁਰਸ਼’ ਦਾ ਐਵਾਰਡ;
ਮਾਲੇਰਕੋਟਲਾ:  ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਾਦ ਫਾਉਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਦੀ ਇਕਾਈ ਬਿੰਜੋਕੀ ਖੁਰਦ ਵਲੋਂ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੂਸਰਾ  ਨਾਟਕ ਮੇਲਾ ਇੱਥੇ ਲਾਗਲੇ ਪਿੰਡ ਬਿੰਜੋਕੀ ਖੁਰਦ ਵਿਖੇ ਮਨਾਇਆ ਗਿਆ।
ਨਾਟਕ ਮੇਲੇ ਦਾ ਉਦਆਟਨ ਨਾਟਕ ਮੇਲੇ ਦੇ ਇੰਚਾਰਜ ਅਸਗਰ ਅਲੀ ਅਤੇ ਅਸਲਮ ਨਾਜ ਦੁਆਰਾ ਕੀਤਾ ਗਿਆ।ਇਸ ਮੌਕੇ ਸ. ਇਕਬਾਲ ਸਿੰਘ ਝੂੰਦਾ , ਵਿਧਾਇਕ, ਹਲਕਾ ਅਮਰਗੜ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।ਇਸ ਮੌਕੇ ਸ਼ਮਾਗਮ ਨੂੰ ਸੰਬੋਧਨ ਇਕਬਾਲ ਝੂੰਦਾ ਕਰਦਿਆਂ ਇਕਬਾਲ ਝੂੰਦਾ ਨੇ ਅਜਾਦ ਫਾਉਂਡੇਸ਼ਨ ਦੇ ਨਿਵੇਕਲੇ ਕਾਰਜ ਦੀ ਸਰਾਹਣਾ ਕੀਤੀ।
ਇਸ ਮੌਕੇ ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ, ਪਿੰਡ ਬਿੰਜੋਕੀ ਖੁਰਦ ਅਤੇ ਅਜਾਦ ਫਾਉੂਡੇਸ਼ਨ ਵਲੋਂ  ਵਲੋਂ ਸ. ਇਕਬਾਲ ਸਿੰਘ ਝੂੰਦਾ ਦਾ ‘ਵਿਕਾਸ-ਪੁਰਸ਼’ ਦੇ ਖਿਤਾਬ ਨਾਲ ਸਨਮਾਨ ਕੀਤਾ ਗਿਆ।ਇਸ ਸਬੰਧੀ ਬੋਲਦਿਆਂ ਸਰਾਜ ਅਨਵਰ ਨੇ ਕਿਹਾ ਕਿ ਪਿੰਡ ਬਿੰਜੋਕੀ ਖੁਰਦ ਦੀ ਸੀਵਰੇਜ ਦੀ ਸਮੱਸਿਆ ਦਾ ਹੱਲ , ਪਿੰਡ ਦੇ ਮਿਡਲ ਸਕੂਲ ਨੂੰ ਹਾਈ ਸਕੂਲ ਅੱਪ-ਗਰੇਡ ਕਰਨਾ, ਡਿਸਪੈਂਸਰੀ ਦੀ ਬਿਲਡਿੰਗ ਸਮੇਤ 70 ਲੱਖ ਦੇ ਲਾਮਿਸਾਲ ਵਿਕਾਸ  ਦੇ ਕੰਮ ਸ. ਇਕਬਾਲ ਸਿੰਘ ਝੂੰਦਾ ਵਲੋਂ ਕੀਤੇ ਗਏ ਹਨ।
ਨਾਟਕ ਮੇਲੇ ਵਿੱਚ ਲੋਕ ਚੇਤਨਾ ਕਲਾ ਕੇਂਦਰ , ਬਰਨਾਲਾ  ਦੀ ਟੀਮ ਦੁਆਰਾ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾਂ ਹੇਠ  ‘ਔਰਤ ਦੀ ਦੁਰਦਰਸ਼ਾ ਦਰਸਾਉਂਦਾ ਅਤੇ ਇਹ ਦਸਦਾ ਕਿ ਔਰਤ ਦੀ ਪਾਖੰਡੀ-ਸਾਧੂਆਂ ਦੁਆਰਾ ਕਿਵੇਂ ਲੁੱਟ ਕੀਤੀ ਜਾਂਦੀ ਦੀ’  ਤਰਜਮਾਨੀ ਕਰਦਾ ਅਤੇ  ਫੌਜੀ ਜਵਾਨ ਦੇ ਪਰਿਵਾਰ ਤੇ ਅਧਾਰਿਤ   ਨਾਟਕ ‘ਪ੍ਰੇਤ’ ਅਤੇ  ਲੋਕ ਸਮਸਿਆਵਾਂ ਪ੍ਰਤੀ ਸਮਾਜ ਵਿੱਚ ਪੈਦਾ ਹੋ ਰਹੀ ਬੇ-ਵਿਸਾਹੀ ਤੇ ਅਧਾਰਿਤ ਨਾਟਕ ‘ਟੋਆ’  ਪੇਸ਼ ਕੀਤਾ ਗਿਆ। ਇਸ ਮੌਕੇ ਕੋਰਿੳਗਰਾਫੀ ‘ਜੂਝੇ ਬਿਨਾ ਹੱਲ ਕੋਈ ਨਾ’ ਅਤੇ ‘ਅੰਨ-ਦਾਤਿਆ ਪੰਜਾਬ ਦਿਆ’  ਵੀ   ਸ਼ਫਲਤਾ ਪੂਰਵਕ ਪੇਸ਼ ਕੀਤੀ ਗਈ।
ਇਸ ਮੌਕੇ ਫਾਉਂੁਡੇਸ਼ਨ ਦੇ ਚੇਅਰਮੈਨ ਡਾ, ਅਬਦੁਲ ਮਜੀਦ ਦੁਆਰਾ ਲੋਕਾਂ ਨੂੰ ਸਮਾਜਿਕ ਬੁਰਾਈਆਂ  ਖਿਲਾਫ ਮੁਹਿੰਮ ਬਨਾਉਣ ਦਾ ਸੱਦਾ ਦਿੱਤਾ ਗਿਆ।ਉਹਨਾਂ ਕਿਹਾ ਕਿ ਪੜੇ-ਲਿਖੇ ਵਰਗ ਨੂੰ ਆਪਣੇ ਘਰਾਂ ਤੀਕ ਸੀਮਤ ਨਾ ਹੋਕੇ ਸਮਾਜਕ ਕਾਰਜ ਲਈ ਵੀ ਕੁੱਝ ਸਮਾਂ ਕੱਢਣਾ ਚਾਹੀਦਾ ਹੈ, ਸਮਾਜ ਸਾਡੀ ਸੱਭ ਦੀ ਸਾਂਝੀ ਜੁੰਮੇਵਾਰੀ ਹੈ।
ਮਾਲੇਰਕੋਟਲਾ ਤੋਂ ਆਏ ਆਗੂ ਬਿੱਟੂ-ਨੰਗਲ ਅਤੇ ਨਗਿੰਦਰ ਮਾਨਾਂ ਵਲੋਂ ਜਾਦੂ ਦੇ ਸ਼ੋਅ ਦੁਆਰਾ ਲੋਕਾਂ ਸਾਹਮਣੇ ਜਾਦੂ ਦਾ ਪਰਦਾਫਾਸ਼ ਕੀਤਾ ਗਿਆ , ਉਹਨਾਂ ਕਿਹਾ ਕਿ ਜਾਦੂ ਸਿਰਫ ਹੱਥ ਦੀ ਸਫਾਈ ਹੈ।ਤਰਕਸ਼ੀਲ ਸੋਸਾਇਟੀ ਪੰਜਾਬ ,ਇਕਾਈ ਮਾਲੇਰਕੋਟਲਾ ਦੇ ਆਗੂ ਮੋਹਨ ਬਡਲਾ ਨੇ ਲਾਈਲੱਗਤਾ ਛਡਕੇ ਤਰਕ ਅਧਾਰਿਤ ਜੀਵਣਸ਼ੈਲੀ ਅਪਨਾਉਣ ਦੀ ਗੱਲ ਕੀਤੀ।
ਇਸ ਮੌਕੇ ਲਾਗਲੇ ਪਿੰਡਾਂ ਕਿਲਾ, ਬਿੰਜੋਕੀ ਕਲਾਂ, ਹੈਦਰ ਨਗਰ, ਹਥੋਆ, ਗੋਆਰਾ, ਅਬਾਸਪੁਰਾ ਆਦਿ ਤੋਂ ਪਹੁੰਚੇ ਲੱਗ-ਭੱਗ 1500 ਲੋਕਾਂ ਦੇ ਇਕੱਠ ਵਾਲੇ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਚੱਲੇ ਇਸ ਮੇਲੇ ਦੀ ਸਟੇਜ ਦਾ ਸੰਚਾਲਨ ਬਿੱਟੂ ਨੰਗਲ ਦੁਆਰਾ ਕੀਤਾ ਗਿਆ।ਅੰਤ ਵਿੱਚ ਅਜਾਦ ਫਾਉਂਡੇਸ਼ਨ ਦੀ ਪ੍ਰਬੰਧਕੀ ਕਮੈਟੀ, ਅਸਗਰ ਅਲੀ, ਕਨਵੀਨਰ, ਮਹੰਮਦ ਅਸਲਮ ਨਾਜ , ਮੀਤ-ਚੇਅਰਮੈਨ, ਮੁਹੰਮਦ ਸਾਜਿਦ, ਜਨਰਲ ਸਕੱਤਰ, ਸਰਾਜ ਅਨਵਰ ,ਖਜਾਨਚੀ, ਨਜੀਰ ਅਹਿਮਦ  ਨੇ ਆਏ ਮਹਿਮਾਨਾਂ ਅਤੇ ਲੋਕਾਂ ਦਾ ਧੰਨਵਾਦ ਕੀਤਾ।
ਸ਼ਮਾਗਮ ਨੂੰ ਬਾਖੁਬੀ ਸਿਰੇ ਚੜਾਉਣ ਵੀ ਮੁਹੰਮਦ ਬਾਬੂ, ਪੰਚ, ਮੁਹੰਮਦ ਅਰਸ਼ਦ, ਸਰਪੰਚ, ਭੋਲਾ ਪੰਚ, ਜਮਾਲਦੀਲ, ਪੰਚ, ਡਾ.ਮੁਹੰਮਦ ਸਲੀਮ , ਇਮਰਾਨ, ਮੁਹੰਮਦ ਹਲੀਮ ਲਾਲਾ ਅਦਿ ਵਲੋਂ ਵਿਸੇਸ਼ ਰੋਲ ਨਿਭਾਇਆ ਗਿਆ।

Leave a Reply

Your email address will not be published. Required fields are marked *

Recent Comments

    Categories