Last UPDATE: August 28, 2014 at 7:36 pm

ਲੋਕਾਂ ਨਾਲ ਸਿੱਧਾ ਸੰਵਾਦ ਰਚਾਏਗੀ ਅਕਾਲੀ-ਭਾਜਪਾ ਕਮੇਟੀ

ਚੰਡੀਗੜ੍ਹ : ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਕਮੇਟੀ ਦੀ ਪਹਿਲੀ ਹੀ ਮੀਟਿੰਗ ‘ਚ ਹਾਲਾਂਕਿ ਕਿਸੇ ਵੀ ਮੁੱਦੇ ‘ਤੇ ਚਰਚਾ ਕਰ ਕੇ ਉਸ ਨੂੰ ਆਖਰੀ ਰੂਪ ਨਹੀਂ ਦਿੱਤਾ ਜਾ ਸਕਿਆ ਪਰ ਕਈ ਮਸਲਿਆਂ ‘ਤੇ ਸਹਿਮਤੀ ਬਣੀ ਨਜ਼ਰ ਆਈ। ਦੁਪਹਿਰ ਕਰੀਬ ਇਕ ਘੰਟਾ ਚੱਲੀ ਬੈਠਕ ਤੋਂ ਪਹਿਲਾਂ ਕਮੇਟੀ ਦੇ ਪੰਜ ਮੈਂਬਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮਿਲੇ। ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਛੱਡ ਕੇ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਪ੍ਰੋ. ਰਜਿੰਦਰ ਭੰਡਾਰੀ, ਅਸ਼ਵਨੀ ਸ਼ਰਮਾ ਤੇ ਨਰੋਤਮ ਦੇਵ ਰੱਤੀ ਇਸ ਸਮੇਂ ਮੌਜੂਦ ਸਨ। ਬਾਦਲ ਨਾਲ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਕਰੀਬ ਡੇਢ ਘੰਟਾ ਚੱਲੀ ਮੀਟਿੰਗ ‘ਚ ਮੁੱਖ ਮੰਤਰੀ ਨੇ ਕਮੇਟੀ ਨੂੰ ਕੁਝ ਖ਼ਾਸ ਦਿਸ਼ਾ ਨਿਰਦੇਸ਼ ਵੀ ਦਿੱਤੇ ਜਿਨ੍ਹਾਂ ਦੇ ਆਧਾਰ ‘ਤੇ ਬਾਅਦ ‘ਚ ਬੈਠਕ ਹੋਈ। ਬਾਦਲ ਨੇ ਕਿਹਾ ਕਿ ਕਮੇਟੀ ਲੋਕਾਂ ਨਾਲ ਗੱਲਬਾਤ ਦਾ ਚੈਨਲ ਖੋਲ੍ਹੇ ਤੇ ਖੁੱਲ੍ਹ ਕੇ ਉਨ੍ਹਾਂ ਦੇ ਵਿਚਾਰ ਸੁਣੇ। ਇਹ ਕਮੇਟੀ ਲੋਕ ਸਭਾ ਚੋਣਾਂ ‘ਚ ਵੋਟਰਾਂ ਦੇ ਗਠਜੋੜ ਤੋਂ ਦੂਰ ਜਾਣ ਦੇ ਕਾਰਨ ਜਾਣ ਕੇ ਉਨ੍ਹਾਂ ਨੂੰ ਹੱਲ ਕਰਨ ਲਈ ਸਰਕਾਰ ਨੂੰ ਸੁਝਾਅ ਦੇਣ ਲਈ ਗਿਠਤ ਕੀਤੀ ਗਈ ਹੈ। ਬੈਠਕ ‘ਚ ਤੈਅ ਹੋਇਆ ਕਿ ਇਸ ਵੇਲੇ ਸਭ ਤੋਂ ਜ਼ਿਆਦਾ ਲੋੜ ਲੋਕਾਂ ਨਾਲ ਸਿੱਧਾ ਸੰਵਾਦ ਸਥਾਪਤ ਕਰ ਕੇ ਉਨ੍ਹਾਂ ਦਾ ਵਿਸ਼ਵਾਸ ਜਿੱਤਣ ਦੀ ਹੈ। ਕਮੇਟੀ ਹੁਣ ਚੋਣਵੇਂ ਸ਼ਹਿਰਾਂ ‘ਚ ਜਾਵੇਗੀ ਜਿੱਥੇ ਵੱਖ -ਵੱਖ ਲੋਕ ਪ੍ਰਤੀਨਿਧੀਆਂ ਅਤੇ ਆਮ ਲੋਕਾਂ ਨਾਲ ਚਰਚਾ ਕੀਤੀ ਜਾਵੇਗੀ। ਇਸ ਦੇ ਆਧਾਰ ‘ਤੇ ਹੀ ਸਰਕਾਰ ਆਪਣੀਆਂ ਨੀਤੀਆਂ ਤੇ ਕਾਰਜ ਪ੍ਰਣਾਲੀ ਲਾਗੂ ਕਰੇਗੀ। ਕਮੇਟੀ ਸਰਕਾਰ ਨੂੰ ਸੁਝਾਅ ਤਾਂ ਦੇਣਾ ਚਾਹੁੰਦੀ ਹੈ ਪਰ ਅਜਿਹਾ ਸੰਦੇਸ਼ ਵੀ ਨਹੀਂ ਦੇਣਾ ਚਾਹੁੰਦੀ ਕਿ ਸਰਕਾਰ ਆਪਣੇ ਪਹਿਲੇ ਫ਼ੈਸਲਿਆਂ ਨੂੰ ਪਲਟ ਰਹੀ ਹੈ। ਬਿਨਾ ਮਾਲੀਏ ਸਰਕਾਰ ਨਹੀਂ ਚੱਲ ਸਕਦੀ ਪਰ ਕੁਝ ਅਜਿਹਾ ਕੀਤਾ ਜਾਵੇਗਾ ਕਿ ਟੈਕਸਾਂ ਨੂੰ ਤਰਕਸੰਗਤ ਕਰ ਦੇ ਵਿਕਾਸ ਲਈ ਫੰਡ ਇਕੱਤਰ ਕੀਤਾ ਜਾਏ। ਪ੍ਰੋ. ਭੰਡਾਰੀ ਨੇ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕਮੇਟੀ ਗਿਠਤ ਕਰਨ ‘ਚ ਸੰਜੀਦਗੀ ਵਿਖਾਈ ਹੈ ਉਸ ਤੋਂ ਸਾਫ਼ ਹੈ ਕਿ ਮੁੱਖ ਮੰਤਰੀ ਤੇ ਸਰਕਾਰ ਸਿਸਟਮ ‘ਚ ਸੁਧਾਰ ਕਰਨ ਲਈ ਤਿਆਰ ਹੈ।

Widgetized Section

Go to Admin » appearance » Widgets » and move a widget into Advertise Widget Zone