Last UPDATE: January 5, 2015 at 11:57 pm

ਲਿੰਗ ਜਾਂਚ ਦੇ ਨਾਜਾਇਜ ਚੱਲ ਰਹੇ ਧੰਦੇ ਨੂੰ ਸਟਿੰਗ ਆਪਰੇਸ਼ਨ ਦੋਰਾਨ ਬੇਨਕਾਬ

ਮੂਨਕ 05 ਜਨਵਰੀ (ਸੁਰਜੀਤ ਸਿੰਘ ਭੁਟਾਲ) ਅਮ੍ਰਿਤ ਹਸਪਤਾਲ ਮੂਨਕ ਵਿੱਖੇ ਅਲਟ੍ਰਾਸਾਊਡ ਰਾਹੀ ਲਿੰਗ ਜਾਂਚ ਦੇ ਨਾਜਾਇਜ ਚੱਲ ਰਹੇ ਧੰਦੇ ਨੂੰ ਸਿਵਲ ਸਰਜਨ ਸਿਰਸਾ ਹਰਿਆਣਾ ਨੇ ਇੱਕ ਸਟਿੰਗ ਆਪਰੇਸ਼ਨ ਦੋਰਾਨ ਬੇਨਕਾਬ ਕੀਤਾ।
ਸਿਵਲ ਸਰਜਨ ਸਿਰਸਾ ਡਾ. ਸੁਰਿੰਦਰ ਨੈਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਹਸਪਤਾਲ ਵੱਲੋ ਚਲਾਏ ਜਾ ਰਹੇ ਇਸ ਗੈਰਕਾਨੂੰਨੀ ਲਿੰਗ ਜਾਂਚ ਦੇ ਧੰਦੇ ਦੀ ਸ਼ਿਕਾਇਤ ਮਿਲਣ ਤੇ ਅਸੀ ਇਸ ਸਬੰਧੀ ਐਕਸ਼ਨ ਲੈਣ ਲਈ ਇੱਕ ਟੀਮ ਦਾ ਗਠਨ ਕੀਤਾ। ਜਿਸ ਵਿੱਚ ਸੀ.ਐਮ.ਓ ਫਤਿਹਾਬਾਦ ਡਾ.ਸੂਰਜ ਭਾਨ ਅਤੇ ਐਸ.ਡੀ.ਐਮ ਸਿਰਸਾ ਅਮਰਜੀਤ ਚਹਿਲ ਦੀ ਸਹਾਇਤਾ ਨਾਲ ਪੁਲਿਸ ਲਾਈਨ ਸਿਰਸਾ ਦੀ ਲੇਡੀ ਕਾਸਟੇਬਲ ਮਿਸ ਕਵਿਤਾ ਅਤੇ ਡੱਬਵਾਲੀ ਤੋ ਗਰਭਵਤੀ ਕਾਸਟੇਬਲ ਬਲਜੀਤ ਕੋਰ ਨੂੰ ਲੈ ਕੇ ਸਾਡੀ ਨੇ ਪਹਿਲਾ ਮੁੱਖਬਰੀ ਦੇ ਅਧਾਰ ਤੇ ਪਹਿਲਾ ਸਾਡੀ ਟੀਮ ਰਤੀਆ ਤੋ ਹੁੰਦੀ ਹੋਈ ਟੋਹਾਣਾ ਪਹੁੰਚੀ। ਟੋਹਾਣਾ ਤੋ ਸਾਨੂੰ ਮੂਨਕ ਆਉਣ ਲਈ ਕਿਹਾ ਗਿਆ ਤਾ ਅਸ਼ੀ ਮੂਨਕ ਦੀ ਸੱਚ ਕੰਟੀਨ ਵਿੱਖੇ ਇੱਕਠੇ ਹੋ ਕੇ ਆਪਣੀਆ ਕਾਰਾ ਬੱਸ ਸਟੈਂਡ ਮੂਨਕ ਵਿੱਖੇ ਲਗਾ ਕੇ ਫਿਰ ਮੂਨਕ ਤੋ ਤਿੰਨ ਮੋਟਰਸਾਈਕਲਾ ਰਾਹੀ ਅਸੀ ਮੂਨਕ ਦੇ ਅ੍ਰਮਿਤ ਹਸਪਤਾਲ ਵਿੱਖੇ ਪਹੁੰਚੇ ਤਾ ਉੱਥੇ ਸਾਡੀ ਟੀਮ ਨੇ 14500 ਰੁੱਪਏ ਜਿਸ ਦੇ ਨੰਬਰ ਸਾਡੀ ਟੀਮ ਕੋਲ ਦਰਜ ਸਨ ਨੂੰ ਅ੍ਰਮਿਤ ਹਸਪਤਾਲ ਵਿੱਚ ਅਲਟ੍ਰਰਾਸਾਊਡ ਚਲਾ ਰਹੇ ਡਾ. ਰਜੇਸ਼ ਗੋਇਲ ਨੂੰ ਦਿੱਤੇ ਜੋ ਕਿ ਮੂਨਕ ਪੁਲਿਸ ਵੱਲੋ ਸਾਡੀ ਟੀਮ ਦੇ ਸਾਹਮਣੇ ਬਰਾਮਦ ਕਰ ਲਏ ਹਨ। ਗਰਭਵਤੀ ਕਾਸਟੇਬਲ ਬਲਜੀਤ ਕੋਰ ਨੇ ਡਾ. ਰਜੇਸ਼ ਗੋਇਲ ਨੂੰ ਪਹਿਚਾਣ ਕੇ ਉੱਕਤ ਡਾਕਟਰ ਦੀ ਸਹੀ ਪਹਿਚਾਣ ਕਰਵਾਈ । ਇਸ ਮੋਕੇ ਉਹਨਾ ਕਿਹਾ ਕਿ ਉੱਕਤ ਡਾਕਟਰ ਵੱਲੋ ਅਲਟ੍ਰਰਾਸਾਊਡ ਕਰਵਾਉਣ ਸਬੰਧੀ ਐਫ ਫਾਰਮ ਵੀ ਨਹੀ ਭਰਵਾਇਆ ਗਿਆ।ਇਸ ਮੋਕੇ ਉਹਨਾ ਕਿਹਾ ਕਿ ਅਸੀ ਡੀ.ਐਸ.ਪੀ. ਮੂਨਕ ਅਤੇ ਸਿਵਲ ਸਰਜਨ ਸੰਗਰੂਰ ਨੂੰ ਅਪੀਲ ਕਰਦੇ ਹਾ ਕਿ ਇਸ ਮਾਮਲੇ ਪ੍ਰਤੀ ਉੱਕਤ ਡਾਕਟਰ ਦੇ ਖਿਲਾਫ ਪੀ.ਐਨ.ਡੀ.ਟੀ. ਐਕਟ ਅਤੇ 420, 120 ਬੀ ਤਹਿਤ ਨਿਯਮਾ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਮੋਕੇ ਸਿਵਲ ਸਰਜਨ ਸੰਗਰੂਰ ਡਾ ਸੁਬੋਧ ਗੁੱਪਤਾ ਵੀ ਆਪਣੀ ਟੀਮ ਸਮੇਤ ਘਟਨਾਸਥਾਨ ਤੇ ਪਹੁੰਚੇ।ਇਸ ਮੋਕੇ ਡੀ.ਐਸ.ਪੀ. ਬਿਮਲ ਸ਼ਰਮਾ ਨੇ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਸਾਰੇ ਕੇਸ ਦੀ ਜਾਣਕਾਰੀ ਲਈ ਅਤੇ ਪੜਤਾਲ ਜਾਰੀ ਹੈ।ਇਸ ਦੋਰਾਨ ਐਸ.ਡੀ.ਐਮ ਕਾਲਾ ਰਾਮ ਕਾਂਸਲ ਵੀ ਘਟਨਾ ਸਥਾਨ ਤੇ ਪਹੁੰਚੇ।
ਇਸ ਸਬੰਧੀ ਜਦੋ ਡੀ.ਐਸ.ਪੀ. ਮੂਨਕ ਬਿਮਲ ਸ਼ਰਮਾ ਨਾਲ ਗੱਲਬਾਤ ਕੀਤੀ ਤਾ ਉਹਨਾ ਕਿਹਾ ਕਿ ਸੀ.ਐਮ.ਓ ਸੰਗਰੂਰ ਵੱਲੋ ਲਿਖਤੀ ਕਾਰਵਾਈ ਉਪਰੰਤ ਹੀ ਅਸੀ ਕੋਈ ਕਾਰਵਾਈ ਕਰਾਗੇ।
ਜਿਰਯੋਗ ਹੈ ਕਿ ਇਸ ਹਸਪਤਾਲ ਦਾ ਲਾਇਸੈਂਸ 31-3-1998 ਤੋ ਬਾਅਦ ਰਿਨਿਊ ਨਹੀ ਹੋਇਆ। ਇਸ ਮਾਮਲੇ ਸਬੰਧੀ ਸਿਹਤ ਵਿਭਾਗ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਰਿਹਾ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone