Last UPDATE: October 4, 2018 at 2:33 am

ਰਿਆਲਟੀ ਸ਼ੋਅ ‘ਮੈ ਹੂੰ ਸੁਪਰਸਟਾਰ’ ਦਾ ਗਰਾਂਡ ਫਿਨਾਲੇ ਦੀਆਂ ਤਿਆਰੀਆਂ ਮੁਕੰਮਲ

ਟੈਲੀਵੀਜਨ ਚੈਨਲ ਪੰਜਾਬ ਪਲੱਸ ਤੇ ਹਰ ਐਤਵਾਰ ਸ਼ਾਮ ਛੇ ਵਜੇ ਹੁੰਦਾ ਹੈ ਪ੍ਰਸਾਰਿਤ :ਆਜਾਦ

ਚੰਡੀਗੜ (  ANS ) ‘ਦਾ ਰੀਅਲ ਇੰਡੀਅਨ’ ਵਰਗੀਆਂ ਸਮਾਜਕ ਡਾਕੂਮੈਂਟਰੀ ਫਿਲਮਾਂ ਦੇ ਨਿਰਮਾਤਾ ‘ਆਰਟ ਵੇਵਜ ਫਿਲਮਜ’ ਵਲੋਂ ਸ਼ੁਰੂ ਕੀਤਾ ‘ਮੈਂ ਹੂੰ ਸੁਪਰਸਟਾਰ’ ਨਾਮੀ ਰਿਆਲਟੀ ਸ਼ੋਅ ਹੁਣ ਆਪਣੇ ਅੰਤਮ ਪੜਾਅ ਵੱਲ ਪਹੁੰਚ ਰਿਹਾ ਹੈ।ਇਸ ਸ਼ੋਅ ਦੀਆਂ ਪਰੋਮੋ ਵੀਡਿਊਜ , ਪੋਸਟਰ, ਪੈਂਫਲਟ ਪਹਿਲਾਂ ਪੂਰੇ ਪੰਜਾਬ ਭਰ ਵਿੱਚ ਧੰਮਾ ਪਾ ਚੁੱਕੇ ਹਨ। ਅਤੇ ਅਤੇ ਅੱਜਕਲ ਕਲਾ ਦੇ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਇਸ ਸ਼ੋਅ ਸਬੰਧੀ ਜਾਨਕਾਰੀ ਸ਼ੋਅ ਦੇ ਨਿਰਮਾਤਾ ਡਾ.ਐਮ.ਆਜਾਦ, ਮਨੇਜਿੰਗ ਡਾਇਰੈਕਟਰ ਅਸਲਮ ਨਾਜ, ਡਾਇਰੈਕਟਰ ਸਮੀਰ ਲੋਹਾਰ ,ਸਹਾਇਕ ਨਿਰਦੇਸ਼ਕ ਮੈਡਮ ਪਰਵੀਨ ਵਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ , ਉਹਨਾਂ ਦੱਸਿਆ ਕਿ ‘ਇਹ ਸ਼ੋਅ ਦਾ ਮੰਤਵ ਵਿਦਿਆਰਥੀਆਂ, ਕਲਾਕਾਰਾਂ , ਫਨਕਾਰਾਂ ਅੰਦਰ ਕਲਾ ਨੂੰ ਉਭਾਰਨਾ ਅਤੇ ਉਜਾਗਰ ਕਰਨਾ ਹੈ, ਇਹ ਸ਼ੋਅ ਟੈਲੀਵੀਜਨ ਚੈਨਲ ‘ਪੰਜਾਬ ਪਲੱਸ’ ਦੇ ਪਰਾਇਮ ਟਾਇਮ ਤੇ ਸਫਲ਼ਤਾ ਪੂਰਵਕ ਪ੍ਰਸਾਰਨ ਚੱਲ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ‘ਸ਼ੋਅ ਸਬੰਧੀ ਸਾਰੀ ਡਿਟੇਲ ਬਨਾਕੇ ਵੈਬਸਾਇਟ ਤੇ ਜਾਰੀ ਕਰ ਦਿੱਤੀ ਹੈ, ਇਸ ਸ਼ੋਅ ਦਾ ਗਰਾਂਡ ਫਿਨਾਲੇ ਲੁਧਿਆਣਾ ਵਿਖੇ 7 ਅਕਤੂਬਰ ਐਤਵਾਰ ਨੂੰ ਸਵੇਰੇ 9 ਵਜੇ ਇਸ਼ਮੀਤ ਅਕੈਡਮੀ ਦੇ ਆਡੀਟੋਰੀਅਮ ਵਿਖੇ ਹੋ ਰਿਹਾ ਹੈ, ਇਸ ਮੌਕੇ ਲੱਗਭੱਗ 64 ਕਲਾਕਾਰ ਵੱਖ ਵੱਖ ਸ਼ੇ੍ਰਂਣੀਆਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਉਣਗੇ’,ਜੇਤੂ ਕਲਾਕਾਰਾਂ ਨੂੰ ਨਕਦ ਇਨਾਮ ਸਮੇਤ ਆਕਰਸ਼ਕ ਟਰਾਫੀਆਂ ਵੀ ਦਿੱਤੀਆਂ ਜਾਣਗੀਆਂ’।

ਸ਼ੋਅ ਦਾ ਉਦਘਾਟਨ ਲੁਦਿਆਣਾ ਦੇ ਪ੍ਰਸਿੱਧ ਉਦਯੋਗਪਤੀ ਸ਼੍ਰੀ. ਰਾਕੇਸ਼ ਕਪੂਰ ਜੀ ਵਲੋਂ ਕੀਤਾ ਜਾਵੇਗਾ, ਇਸ ਮੌਕੇ ਪਹੁੰਚ ਰਹੇ ‘ਸਟਾਰ ਕਲਾਕਾਰਾਂ ਵਿੱਚ ਕਲਾ ਇੰਡਸਟਰੀ ਨਾਲ ਸਬੰਧਤ ਨੀਰਜ ਕੰਤ , ਭਗਵੰਤ ਕੰਗ, ਸੁਖਪਾਲ ਸਿੱਧੂ , ਰਵਨੀਤ ਕੌਰ, ਮਾਡਲ ਸੁਧਨੀਤ ਕੌਰ, ਵਿਰਾਸਤ ਸੰਧੂ ਸਮੇਤ ਬਹੁਤ ਸਾਰੇ ਕਲਾਕਾਰਾਂ ਵਲੋਂ ਸ਼ਿਰਕਤ ਕੀਤੀ ਜਾਵੇਗੀ।

ਇਸ ਸਬੰਧੀ ਸ਼ੋਅ ਦੀ ਟੀਮ ਵਲੋਂ ਲੁਧਿਆਣਾ ਵਿਖੇ ਇਸ਼ਮੀਤ ਅਕੈਡਮੀ ਵਿਖੇ ਚੱਲ ਰਹੀਆਂ ਤਿਆਰੀਆਂ ਨੂੰ ਅੰਤਮ ਛੋਹ ਦਿੱਤੀ ਗਈ।ਇਸ ਮੌਕੇ ਮੈਡਮ ਪਰਵੀਨ ਨੇ ਕਿਹਾ ਕਿ ਅਸੀਂ ਕਲਾਕਾਰਾਂ ਨੂੰ ਇਸ਼ਮੀਤ ਅਕੈਡਮੀ ਵਿਖੇ 7 ਅਕਤੂਬਰ ਨੂੰ ਸਵੇਰੇ ਅੱਠ ਵਜੇ ਪੂਰੇ ਤਿਆਰ ਹੋਕੇ ਪਹੁੰਚਣ ਲਈ ਕਿਹਾ ਹੈ, ਤਾਂ ਕਿ ਸ਼ੋਅ ਨੂੰ ਸਹੀ ਸਮੇ ਤੇ ਚਾਲੂ ਕੀਤਾ ਜਾ ਸਕੇ।ਸ਼ੋਅ ਵਿਚ ਫਾਇਨਾਲਿਸਟ ਕਲਾਕਾਰਾਂ ਤੋਂ ਬਿਨਾ ਐਂਟਰੀ ਕੇਵਲ ‘ਐਂਟਰੀ ਪਾਸ’ ਨਾਲ ਹੀ ਹੋਵੇਗੀ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone