Last UPDATE: August 29, 2014 at 3:01 am

ਯੂਐਸ ਓਪਨ: ਪੇਸ ਤੇ ਸਾਨੀਆ ਦੂਜੇ ਗੇੜ ’ਚ

ਸਾਨੀਆ ਮਿਰਜ਼ਾ , ਲਿਏਂਡਰ ਪੇਸ

ਸਾਨੀਆ ਮਿਰਜ਼ਾ , ਲਿਏਂਡਰ ਪੇਸ

ਨਿਊਯਾਰਕ, 28 ਅਗਸਤ : ਪਿਛਲੇ ਚੈਂਪੀਅਨ ਲਿਏਂਡਰ ਅਤੇ ਰੌਡੇਕ ਸਟੈਪਨੀਕ ਦੀ ਜੋੜੀ ਯੂਐਸ ਓਪਨ ਵਿੱਚ ਮਰਦਾਂ ਦੇ ਡਬਲਜ਼ ਵਰਗ ਵਿੱਚ ਦੂਜੇ ਗੇੜ ਵਿੱਚ ਪੁੱਜ ਗਈ ਹੈ। ਸਾਨੀਆ ਮਿਰਜ਼ਾ ਵੀ ਮਹਿਲਾ ਡਬਲਜ਼ ਤੇ ਮਿਕਸਡ ਡਬਲਜ਼ ਵਰਗ ਵਿੱਚ ਦੂਜੇ ਗੇੜ ਵਿੱਚ ਪੁੱਜ ਗਈ ਹੈ।

ਲਿਏਂਡਰ ਪੇਸ ਤੇ ਸਟੈਪਨੀਕ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੇ ਇਟਲੀ ਦੇ ਸੀਮੋਨ ਬੋਲੇਲੀ ਤੇ ਫੈਬੀਓ ਫੋਗਨੀਨੀ ਦੀ ਜੋੜੀ ਨੂੰ 7-6, 6-2 ਨਾਲ ਹਰਾਇਆ। ਹੁਣ ਇਨ੍ਹਾਂ ਦੀ ਅਗਲੀ ਟੱਕਰ ਤਾਇਪੈ ਦੇ ਐੱਨ ਸੁਨ ਲੂ  ਤੇ ਚੈੱਕ ਗਣਰਾਜ ਦੇ ਜੀਰੀ ਵੇਸੇਲੀ ਨਾਲ ਹੋਵੇਗੀ। ਮਿਸ਼ਰਤ ਡਬਲਜ਼ ਵਿੱਚ ਸਾਨੀਆ ਮਿਰਜ਼ਾ ਤੇ ਬਰੂਨੋ ਸੋਰੇਸ ਦੀ ਸਿਖਰਲਾ ਦਰਜਾ ਜੋੜੀ ਨੇ ਅਮਰੀਕਾ ਦੇ ਟੋਰਨਾਡੋ ਐਲਸ਼ੀਆ ਬਲੈਕ ਤੇ ਅਰਨੈਸਟੋ ਐਸਕੇਬੇਡੋ ਨੂੰ 6-2, 3-6, 10-5 ਨਾਲ ਹਰਾਇਆ। ਇਸ ਤੋਂ ਪਹਿਲਾਂ ਸਾਨੀਆ ਤੇ ਕਾਰਾ ਬਲੈਕ ਦੀ ਜੋੜੀ ਨੇ ਮਹਿਲਾ ਡਬਲਜ਼ ਵਰਗ ਵਿੱਚ ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਤੇ ਕ੍ਰਿਸਟੀਨਾ ਪਲਿਸਕੋਵਾ ਨੂੰ 6-3, 6-0 ਨਾਲ ਹਰਾ ਦਿੱਤਾ।

Widgetized Section

Go to Admin » appearance » Widgets » and move a widget into Advertise Widget Zone