Last UPDATE: September 8, 2015 at 8:05 am

‘ਮੌਤ ਉਪਰੰਤ ਸਾਬਕਾ ਅਧਿਆਪਕ ਗੁਰਦੇਵ ਸਿੰਘ ਲਸੋਈ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ’

ਤਰਕਸ਼ੀਲ ਸੋਸਾਇਟੀ ਦੀ ਸੋਚ ਤੋਂ ਮਿਲੀ ਪਰੇਰਣਾ: ਕਿਹਾ ਸਪੁੱਤਰ ਨੇ

ਮਾਲੇਰਕੋਟਲਾ: (ans) ਤਰਕਸ਼ੀਲ ਸੋਸਾਇਟੀ ਪੰਜਾਬ ਦੇ ਆਗੂ ਕ੍ਰਿਸ਼ਨ ਬਰਗਾੜੀ ਦੇ ਮਰਨ ਉਪਰੰਤ ਸਰੀਰ-ਦਾਨ ਤੋਂ ਪਿਛੋ ਇਹ ਕਾਰਜ ਇੱਕ ਲਹਿਰ ਬਣਕੇ ਉੱਭਰੀ ਹੈ, ਅਤੇ ਮੈਡੀਕਲ ਖੋਜਾਂ ਵਾਸਤੇ ਮਿਰਤ ਸਰੀਰਾਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ।

ਇਸੇ ਲੜੀ ੱਿਵੱਚ ਇੱਕ ਅਹਿਮ ਕਾਰਜ ਇੱਥੇ ਸਥਾਨਕ ਪੰਜਾਬ ਰਾਜ ਬਿਜਲੀ ਬੋਰਡ ਦੇ ਐਸ.ਡੀ.ੳ. ਸ. ਜਸਵਿੰਦਰ ਸਿੰਘ ਦੇ 85 ਸਾਲਾ ਪਿਤਾ ਸ.ਗੁਰਦੇਵ ਸਿੰਘ ਲਸੋਈ (ਰਿਟਾਇਰਡ ਅਧਿਆਪਕ) ਦੇ ਅੱਜ ਉਹਨਾਂ ਦੀ ਮੌਤ ਉਪਰੰਤ ਉਹਨਾਂ ਦੀ ਵਸੀਅਤ ਮੁਤਾਬਕ ਉਹਨਾਂ ਦੀਆਂ ਅੱਖਾਂ ਅਤੇ ਸਰੀਰ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕੀਤਾ ਗਿਆ।ਉਹਨਾਂ ਕਿਹਾ,”ਬਾਪੂ ਜੀ ਤਰਕਸ਼ੀਲ ਵਿਚਾਰਾਂ ਨਾਲ ਉਤ-ਪੋਤ ਸਨ।“

ਇਸ ਕਾਰਜ ਵਾਸਤੇ ਨੇਤਰ ਦਾਨ ਲਈ ਡਾ.ਰਮੇਸ਼ ਦੀ ਟੀਮ ਵਲੋਂ ਪੁਨਰਜੋਤ ਕੇਂਦਰ ਲੁਧਿਆਨਾ ਦੀ ਟੀਮ ਵਲੋਂ ਬਾਪੂ ਜੀ ਦੀਆਂ ਅੱਖਾਂ ਲਈਆਂ ਗਈਆਂ।

ਅਤੇ ਬਾਪੂ ਜੀ ਦੇ ਸਰੀਰ ਦਾਨ ਲਈ ਬਾਪੂ ਜੀ ਦੀ ਮ੍ਰਿਤਕ ਦੇਹ ਸੀ.ਐਮ.ਸੀ. ਲੁਧਿਆਨਾ ਨੂੰ ਦਾਨ ਕੀਤੀ ਗਈ।ਬਾਪੂ ਜੀ ਦੇ ਮ੍ਰਿਤਕ ਸਰੀਰ ਨੂੰ ਬਾਪੂ ਜੀ ਦੇ ਜੱਦੀ ਪਿੰਡ ਲਸੋਈ ਤੋਂ ਅੰਬੂਲੈਂਸ ਵਿੱਚ ਰਿਸ਼ਤੇਦਾਰਾਂ ਅਤੇ ਸਥਾਨਕ ਅਫਸੋਸ ਕਰਨ ਅਏ ਸਾਥੀਆਂ ਸਮੇਤ ਕਾਫਲੇ ਦੇ ਰੂਪ ੱਿਵੱਚ ਪਰਿਵਾਰ ਵਲੋਂ ਵਿਦਾਇਗੀ ਦਿੱਤੀ ਗਈ।

ਇਸ ਮੌਕੇ ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਮਾਲੇਰ ਕੋਟਲਾ ਦੇ ਆਗੂ ਡਾ. ਅਬਦੁਲ ਮਜੀਦ ਅਜਾਦ ਨੇ ਕਿਹਾ ਕਿ ਬਾਪੂ ਜੀ ਦੀਆਂ ਅੱਖਾਂ ਡਾਕਟਰਾਂ ਦੁਆਰਾ ਦੋ ਨੇਤਰਹੀਨ ਵਿਆਕਤੀਆਂ ਨੂੰ ਪਾਈਆਂ ਜਾਣਗੀਆਂ। ਜਿਸ ਨਾਲ ਉਹ ਵੀ ਸੰਸਾਰ ਨੂੰ ਦੇਖ ਸਕਣ ਦੇ ਯੋਗ ਹੋ ਸਕਣਗੇ। ਉਹਨਾਂ ਅੱਗੇ ਕਿਹਾ ਕਿ ਬਾਪੂ ਦੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਸੀ.ਐਮ. ਸੀ. ਲੁਧਿਆਣਾ ਵਿੱਖੇ ਇੱਕ ਸਾਲ ਪ੍ਰਯੋਗ ਵਿੱਚ ਲਿਆਂਦਾ ਜਾਵੇਗਾ। ਤੇ ਡਾਕਟਰੀ ਦੀ ਪੜਾਈ ਕਰ ਰਹੇ ਵਿਦਿਆਰਥੀ ਮਨੁੱਖੀ ਸਰੀਰ ਉਪਰ ਆਪਣੀ ਸਿੱਖਿਆ ਵਿੱਚ ਵਾਧਾ ਕਰ ਸਕਣਗੇ।

ਇਸ ਮੌਕੇ ਸਮਾਜਕ ਕਾਰਜ ਨੂੰ ਸਿਰੇ ਚੜਾਉਣ ਵਿੱਚ ਮਾਸਟਰ ਹਰੀ ਸਿੰਘ,ਡਾ. ਅਬਦੁਲ ਮਜੀਦ, ਹਰੀ ਸਿੰਘ ਰੋਹੀੜਾ, ਮੇਜਰ ਸਿੰਘ,ਦਲਵੀਰ ਕਟਾਣੀ, ਮੋਹਨ ਬਡਲਾ, ਡਾ.ਪਵਿੱਤਰ ਅਮਰਗੜ ਨੇ ਵਿਸੇਸ਼ ਯੋਗਦਾਨ ਪਾਇਆ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone