Last UPDATE: July 9, 2016 at 2:39 am

ਮੋਟਰ ਸਾਇਕਲਾਂ ਦੇ ਆਪਸ ਵਿੱਚ ਟਕਰਾਉਣ ਨਾਲ ਔਰਤ ਜਖਮੀ ।

collage-1468028660565

ਗੁਰਦਾਸਪੁਰ,ਕਾਦੀਆ 8 ਜੁਲਾਈ (ਦਵਿੰਦਰ ਸਿੰਘ ਕਾਹਲੋ) ਬਟਾਲਾ ਹਰਚੋਵਾਲ ਰੋਡ ਤੇ ਪਿੰਡ ਕਾਹਲਵਾ ਦੇ ਨੇੜੇ ਦੋ ਮੋਟਰ ਸਾਇਕਲਾਂ ਦੀ ਆਪਸ ਵਿੱਚ ਟੱਕਰ ਹੋ ਗਈ । ਜਿਸ ਵਿਚ ਜਸਵੰਤ ਕੌਰ ਪਤਨੀ ਸੁਰਜੀਤ ਸਿੰਘ ਪਿੰਡ ਕੀੜੀ ਅਫਗਾਨਾ ਜਖਮੀ ਹੋ ਗਈ । ਪੀ ਬੀ 06 ਐਸ 1279 ਪਲਟੀਨਾ ਮੋਟਰ ਸਾਇਕਲ ਜਿਸਨੂੰ ਜਸਵੰਤ ਕੌਰ ਦਾ ਬੇਟਾ ਹਰਬੰਸ ਸਿੰਘ ਪੁਤਰ ਸੁਰਜੀਤ ਸਿੰਘ ਚਲਾ ਰਿਹਾ ਸੀ । ਇਸ ਮੋਕੇ ਜਸਵੰਤ ਕੌਰ ਨੇ ਕਿਹਾ ਕਿ ਅਸੀ ਆਪਣੇ ਪਿੰਡ ਕੀੜੀ ਤੋ ਬਟਾਲੇ ਤਰੀਕ ਭੁਗਤਣ ਲਈ ਜਾ ਰਹੇ ਸੀ ਕਿ ਜਦੋ ਅਸੀ ਪਿੰਡ ਕਾਹਲਵਾ ਨੇੜੇ ਪਹੁੰਚੇ ਤਾ ਬਟਾਲੇ ਵਲੋ ਆ ਰਹੇ ਮੋਟਰਸਾਇਕਲ ਨੇ ਅਚਾਨਕ ਸਾਡੇ ਮੋਟਰਸਾਇਕਲ ਵਿਚ ਟੱਕਰ ਮਾਰ ਦਿਤੀ ਅਤੇ ਮੋਟਰਸਾਇਕਲ ਸਵਾਰ ਆਪਣਾ ਮੋਟਰਸਾਇਕਲ ਲੈ ਕੇ ਮੋਕੇ ਤੋ ਫਰਾਰ ਹੋ ਗਏ । ਦੁਜੇ ਪਾਸੇ ਰੈਪਿਡ ਰੂਰਲ ਰਿਸਪਾਸ ਦੀ ਟੀਮ ਵੀ ਮੋਕੇ ਤੇ ਪਹੁੰਚ ਗਈ ਅਤੇ 108 ਐਬੁਲੈਸ ਨੇ ਜਸਵੰਤ ਕੌਰ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਪਹੁੰਚਾਇਆ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone