Last UPDATE: August 14, 2018 at 7:52 am

ਮੋਟਰਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ ਵਿਚ ਦੋ ਦੀ ਮੌਤ…ਇੱਕ ਔਰਤ ਗੰਭੀਰ ਜ਼ਖਮੀ ।

ਗੁਰਦਾਸਪੁਰ ,ਕਾਦੀਆਂ 14 ਅਗਸਤ (ਦਵਿੰਦਰ ਸਿੰਘ ਕਾਹਲੋਂ) ਅੱਜ ਸਥਾਨਕ ਕਸਬਾ ਕਾਦੀਆਂ ਬਟਾਲਾ ਰੋਡ ਤੇ ਇੱਕ ਭਿਆਨਕ ਟੱਕਰ ਦੌਰਾਨ ਆਹਮੋ ਸਾਹਮਣੇ ਤੋ ਆ ਰਹੇ ਮੋਟਰਸਾਈਕਲ ਸਵਾਰਾ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ ।ਇਸ  ਘਟਨਾ ਦੌਰਾਨ ਮੋਟਰਸਾਈਕਲ ਸਵਾਰਾ ਦੇ ਮਾਰੇ ਜਾਣ ਨਾਲ ਸੋਗ ਦੀ ਲਹਿਰ ਫੈਲ ਗਈ । ਇਸ ਮੌਕੇ ਪ੍ਰਾਪਤ  ਜਾਣਕਾਰੀ ਅਨੁਸਾਰ ਗੁਰਮੁਖ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਭਾਗੀਆਂ ਉਮਰ ਕਰੀਬ 50 ਸਾਲ ਜੋ ਆਪਣੇ ਪਿੰਡ ਤੋ ਕਾਦੀਆਂ ਵੱਲ ਹੀਰੋ ਹਾਂਡਾ ਡੀਲਕਸ ਨੰਬਰ ਪੀ ਬੀ 06 ਏ ਐਮ 0351 ਤੇ ਸਵਾਰ ਹੋ ਕੇ ਕਾਦੀਆਂ ਵਲ ਆ ਰਿਹਾ ਸੀ । ਜਦਕਿ ਕਾਦੀਆਂ ਤੋ ਬਟਾਲੇ ਵਾਲੇ ਪਾਸੇ ਨੂੰ ਸਾਹਮਣੇ ਤੋ ਲਖਬੀਰ ਸਿੰਘ ਬੀਰ ਉਮਰ 60 ਤੋ 65 ਸਾਲ ਤੇ ਉਸ ਦੀ ਪਤਨੀ ਪਰਮਜੀਤ ਕੌਰ ਵਾਸੀ ਅਤੇਪੁਰ  ਆਪਣੇ ਪਲਟੀਨਾ ਮੋਟਰਸਾਈਕਲ ਨੰਬਰ ਪੀ ਬੀ 06 ਐਕਸ 9813 ਤੇ ਸਵਾਰ ਹੋ ਕੇ ਜਾ ਰਹੇ ਸਨ । ਜਦ ਉਹ  ਬਟਾਲਾ ਰੋਡ ਤੇ ਸਥਿਤ ਸਤਸੰਗ ਘਰ ਕੋਲ ਪਹੁੰਚੇ ਤਾਂ ਦੋਹਾ ਮੋਟਰਸਾਇਕਲਾ ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ । ਘਟਨਾ ਇੰਨੀ ਜ਼ਬਰਦਸਤ ਢੰਗ ਨਾਲ ਵਾਪਰੀ ਕਿ ਗੁਰਮੁਖ ਸਿੰਘ ਦੀ  ਮੌਕੇ ਤੇ ਹੀ ਮੌਤ ਹੋ ਗਈ । ਜਦਕਿ ਲਖਬੀਰ ਸਿੰਘ ਬੀਰ ਜੋ ਕਿ ਗੰਭੀਰ ਜ਼ਖਮੀ ਸੀ ਉਸ ਨੂੰ ਪਹਿਲਾ ਇਲਾਜ ਲਈ ਕਾਦੀਆਂ ਤੇ ਫਿਰ ਅੰਮ੍ਰਿਤਸਰ ਭੇਜਿਆ ਗਿਆ । ਜਿਸ ਦੀ ਰਸਤੇ ਵਿਚ ਹੀ ਮੌਤ ਹੋ ਗਈ । ਲਖਬੀਰ ਸਿੰਘ ਦੀ ਪਤਨੀ ਪਰਮਜੀਤ ਕੌਰ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ । ਦੋਨੋਂ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਘਰੋ ਨਿਕਲੇ ਸਨ ਤੇ ਇੱਕ ਦੂਜੇ ਰਿਸ਼ਤੇਦਾਰ ਵੀ ਸਨ । ਇੱਕ ਸਵਾਰ ਪਤਾ ਲੈ ਕੇ ਆ ਰਿਹਾ ਸੀ ਤੇ ਦੂਸਰੇ ਨੇ ਵੀ ਉਸੇ ਜਗਾ ਜਾਣਾ ਸੀ । ਇਸ ਦੌਰਾਨ ਥਾਣਾ ਕਾਦੀਆਂ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ  ਸੀ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone