Last UPDATE: June 4, 2018 at 7:28 am

‘ਮੈ ਹੂੰ ਸੁਪਰਸਟਾਰ’ ਮਾਲਵਾ ਜੋਨ ਦਾ ਸਟੂਡਿਉ ਰਾਉਂਡ ਡੀਪੀਐਸ ਸਕੂਲ ਵਿਖੇ ਸਪੰਨ

‘ਮੈ ਹੂੰ ਸੁਪਰਸਟਾਰ’ ਮਾਲਵਾ ਜੋਨ ਦਾ ਸਟੂਡਿਉ ਰਾਉਂਡ ਡੀਪੀਐਸ ਸਕੂਲ ਵਿਖੇ ਸਪੰਨ;

ਟੈਲੀਵੀਜਨ ਚੈਨਲ ‘ਪੰਜਾਬ ਪਲੱਸ’ ਤੇ ਸ਼ੋਅ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਤੋਂ ਪ੍ਰਸਾਰਿਤੂ ਹੋਵੇਗਾ :ਆਜਾਦ

ਮਾਲੇਰਕੋਟਲਾ (Punjabnewsline.in  ) ‘ਦਾ ਰੀਅਲ ਇੰਡੀਅਨ’ ਵਰਗੀਆਂ ਸਮਾਜਕ ਡਾਕੂਮੈਂਟਰੀ ਫਿਲਮਾਂ ਦੇ ਨਿਰਮਾਤਾ ‘ਆਰਟ ਵੇਵਜ ਫਿਲਮਜ’ ਵਲੋਂ ‘ਮੈਂ ਹੂੰ ਸੁਪਰਸਟਾਰ’ ਨਾਮੀ ਰਿਆਲਟੀ ਸ਼ੋਅ ਸ਼ੁਰੂ ਕੀਤਾ ਜਾ ਗਿਆ ਹੈ।

ਪਿਛਲੇ 2 ਮਹੀਨਿਆ ਤੋਂ ਇਸ ਰਿਆਲਟੀ ਸ਼ੋਅ ਦੇ ਆਡੀਸ਼ਨ ਸੰਗਰੂਰ, ਬਰਨਾਲਾ, ਪਟਿਆਲਾ, ਬਠਿੰਡਾ, ਮਾਲੇਰਕੋਟਲਾ ਵਿਖੇ ਹੋ ਰਹੇ ਹਨ, ਇਹਨਾਂ ਆਡੀਸ਼ਨਾ ਵਿੱਚੋਂ ਚੁਣੇ ਗਏ ਕਲਾਕਾਰ ਸਟੂਡਿਊ ਰਾਊਂਡ ਲਈ ਹਾਜਰ ਹੋਏ।ਸ਼ੋਅ ਦੇ ਮਨੇਜਿੰਗ ਡਾਇਰੈਟਰ ਅਸਲਮ ਨਾਜ , ਡਾਇਰੈਕਟਰ ‘ਸਮੀਰ ਲੋਹਾਰ’ ਸਮੇਤ ਸ਼ੋਅ ਦੀ ਟੀਮ ਵਲੋਂ ਸ਼ੋਅ ਦਾ ਸਟੂਡਿਊ ਖੇਤਰ ਦੇ ਨਾਮਵਰ ਸਕੂਲ ‘ਦਿੱਲੀ ਪਬਲਿਕ ਸਕੂਲ ਧੁਰੀ’ ਦੇ ਅਡੀਟੋਰੀਅਮ ਵਿਖੇ ਲਗਾਇਆ ਗਿਆ।

ਸਟੁਡਿਊ ਰਾਉਂਡ ਵਾਸਤੇ ਮਾਲਵਾ ਜੋਨ ਇੱਕ ਖੇਤਰ ਅਧੀਨ ਵੱਖ ਵੱਖ ਥਾਵਾਂ ਤੋਂ ਕਲਾਕਾਰਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਸ਼ਿਰਕਤ ਕੀਤੀ।ਸ਼ੋਅ ਦਾ ਉਦਘਾਟਨ ਮਿਸਜ ਇੰਡੀਆ 2017 ਮੋਨਿਕਾ ਭੰਡਾਰੀ ਡੀਪੀਐਸ ਸਕੂਲ ਦੇ ਅਤੇ ਪ੍ਰੰਸੀਪਲ ਨਵਰੀਤ ਸਿੰਘ ਸਾਂਝੇ ਰੂਪ ਵਿੱਚ ਕੀਤਾ ਗਿਆ। ਮਾਹਰ ਜੱਜਾਂ ਦੇ ਰੂਪ ਵਿੱਚ ਮਿਸਜ ਇੰਡੀਆ 2017 ਮੋਨਿਕਾ ਭੰਡਾਰੀ, ਮਿਸਜ ਪੰਜਾਬਨ 2017 ਸਬ-ਟਾਇਟਲ ਵਿਜੇਤਾ ਤਾਹਿਰਾ ਪਰਵੀਨ ਅਤੇ ਮੈਡਮ ਵੰਦਨਾ ਵਲੋਂ ਬਾਖੂਬੀ ਨਿਭਾਈ ਗਈ।

ਇਸ ਸ਼ੋਅ ਸਬੰਧੀ ਜਾਨਕਾਰੀ ਸ਼ੋਅ ਦੇ ਨਿਰਮਾਤਾ ਡਾ.ਅ.ਮ.ਆਜਾਦ ਵਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ , ਉਹਨਾਂ ਦੱਸਿਆ ਕਿ ‘ਇਹ ਸ਼ੋਅ ਦਾ ਮੰਤਵ ਵਿਦਿਆਰਥੀਆਂ, ਕਲਾਕਾਰਾਂ , ਫਨਕਾਰਾਂ ਅੰਦਰ ਕਲਾ ਨੂੰ ਉਭਾਰਨਾ ਅਤੇ ਉਜਾਗਰ ਕਰਨਾ ਹੈ, ਇਹ ਸ਼ੋਅ ਟੈਲੀਵੀਜਨ ਚੈਨਲ ‘ਪੰਜਾਬ ਪਲੱਸ’ ਦੇ ਪਰਾਇਮ ਟਾਇਮ ਮੌਕੇ ਜੁਲਾਈ ਦੇ ਪਹਿਲੇ ਹਫਤੇ ਪ੍ਰਸਾਰਿਤ ਹੋਣਾ ਸ਼ੁਰੂ ਹੋਵੇਗਾ, ਇਸ ਸ਼ੋਅ ਦੇ ‘ਗਰਾਂਡ-ਫਾਇਨੇਲ’ ਦੇ ਜੱਜ ਸਾਹਿਬਾਨ ਬਾਲੀਵੁੱਡ ਤੋਂ ਮਸ਼ਹੂਰ ਪਲੇ-ਬੈਕ ਗਾਇਕ ‘ਰੋਮੀ’ ਜੀ ਅਤੇ ਮਸ਼ਹੂਰ ਕੋਰਿਉਗਰਾਫਰ ‘ਸੁਰਭੀ’ ਜੀ ਹੋਣਗੇ।

ਉਹਨਾਂ ਅੱਗੇ ਦੱਸਿਆ ਕਿ ‘ਇਸ ਸ਼ੋਅ ਵਿੱਚ ਵਿਜੇਤਾਵਾਂ ਨੂੰ 2.5 ਲੱਖ ਦੇ ਲੱਗ-ਭੱਗ ਇਨਾਮ ਦਿੱਤੇ ਜਾਣਗੇ। ਫ਼ਨਬਸਪ;ਉਹਨਾਂ ਅੱਗੇ ਦਸਿਆ ਕਿ ‘ਸਟੂਡਿਊ ਰਾਉਂਡ ਵਿੱਚੋਂ ਚੁਣੇ ਜਾਣ ਵਾਲੇ ਕਲਾਕਾਰ ਸ਼ੋਅ ਦੇ ਸੈਮੀਫਾਇਨਲ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ’।

ਅੱਜ ਦੇ ਸ਼ੋਅ ਮੌਕੇ ਪ੍ਰਿਸੀਪਲ ਨਵਰੀਤ ਸਿੰਘ, ਮੋਨਿਕਾ ਭੰਡਾਰੀ, ਮੈਡਮ ਵੰਦਨਾ ਆਦਿ ਦਾ ਸ਼ੋਅ ਟੀਮ ਵਲੋਂ ਵਿਸੇਸ਼ ਸਨਮਾਨ ਕੀਤਾ ਗਿਆ। ਸ਼ੋਅ ਦੀ ਐਂਕਰਿੰਗ ਆਮਿਰ ਵਲੋਂ ਬਾਖੂਬੀ ਨਿਭਾਈ ਗਈ। ਕੈਮਰਾ ਡਾਇਰੈਕਸ਼ਨ ਪਰਮਜੀਤ ਸਿੰਘ ਹਰਗੁਣ ਦੀ ਟੀਮ ਦੁਆਰਾ ਕੀਤੀ ਗਈ।

ਅੱਜ ਦੇ ਸਟੂਡਿਉ ਰਾਉਂਡ ਮੌਕੇ ਹੋਰਨਾ ਤੋਂ ਬਿਨਾ ਆਜਾਦ ਫਾਉਂਡੇਸ਼ਨ ਟਰੱਸਟ ਦੇ ਵਿੱਤ ਸਕੱਤਰ ਸਰਾਜ ਅਨਵਰ, ‘ਸ਼ੋਅ ਡਾਇਰੈਕਟਰ’ ਸਮੀਰ ਲੋਹਾ, ਮੈਡਮ ਅੰਜੂ, ਸਹਾਇਕ ਨਿਰਦੇਸ਼ਕ ਮੁਨੀਰ ਖਾਨ, ਫ਼ਨਬਸਪ;ਮੈਡਮ ਰਵਨੀਤ ਕੌਰ ਮਨੇਜਰ ਮਾਰਕੀਟਿੰਗ ਆਦਿ ਵਲੋਂ ਬਾਖੂਬੀ ਸੇਵਾ ਨਿਭਾਈ ਗਈ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone