Last UPDATE: October 12, 2018 at 2:33 am

‘ਮੈ ਹੂੰ ਸੁਪਰਸਟਾਰ’ ਦਾ ‘ਗਰਾਂਡ ਫਿਨਾਲੇ’ ਇਸ਼ਮੀਤ ਆਡੀਟੋਰੀਅਮ ਵਿਖੇ ਸਮਾਪਤ

ਪਟਿਆਲਾ ਦੀ ਰਿਵਿਕਾ ਗਾਂਧੀ ਨੇ ‘ਜਿੱਤਿਆ’ ‘ਮੈਂ ਹੂੰ ਸੁਪਰ-ਸਟਾਰ’ ਦਾ ਮੁੱਖ ਰਨਰ-ਅੱਪ ਐਵਾਰਡ;

ਲੁਧਿਆਣਾ (ANS  ) ‘ਦਾ ਰੀਅਲ ਇੰਡੀਅਨ’ ਵਰਗੀਆਂ ਸਮਾਜਕ ਡਾਕੂਮੈਂਟਰੀ ਫਿਲਮਾਂ ਦੇ ਨਿਰਮਾਤਾ ‘ਆਰਟ ਵੇਵਜ ਫਿਲਮਜ’ ਵਲੋਂ ਸ਼ੁਰੂ ਕੀਤਾ ‘ਮੈਂ ਹੂੰ ਸੁਪਰਸਟਾਰ’ ਨਾਮੀ ਰਿਆਲਟੀ ਸ਼ੋਅ ਲੁਧਿਆਣਾ ਦੇ ਇਸ਼ਮੀਤ ਮਿਯੂਜਿਕ ਅਕੈਡਮੀ ਆਡੀਟੋਰੀਅਮ ਵਿਖੇ ਆਪਣੇ ‘ਗਰਾਂਡ ਫਿਨਾਲੇ’ ਨਾਲ ਖਤਮ ਹੋ ਗਿਆ।

ਗਰਾਂਡ ਫਿਨਾਲੇ ਦਾ ਉਦਘਾਟਨ ਪ੍ਰਿੰਸੀਪਲ ਮਾਨਸੀ ਗੌਡ ਅਤੇ ਪ੍ਰਸਿੱਧ ਉਦਯੋਗਪਤੀ ਰਾਕੇਸ਼ ਕਪੂਰ ਦੁਆਰਾ ਸਾਂਝੇ ਰੂਪ ਵਿੱਚ ਰਿਬਨ ਕੱਟਕੇ ਕੀਤਾ ਗਿਆ। ਇਸ ਸ਼ੋਅ ਸਬੰਧੀ ਜਾਨਕਾਰੀ ਸ਼ੋਅ ਦੇ ਨਿਰਮਾਤਾ ਡਾ.ਐਮ.ਆਜਾਦ ਫ਼ਨਬਸਪ;ਵਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ , ਉਹਨਾਂ ਦੱਸਿਆ ਕਿ ‘ਇਹ ਸ਼ੋਅ ਦਾ ਮੰਤਵ ਵਿਦਿਆਰਥੀਆਂ, ਕਲਾਕਾਰਾਂ , ਫਨਕਾਰਾਂ ਅੰਦਰ ਕਲਾ ਨੂੰ ਉਭਾਰਨਾ ਅਤੇ ਉਜਾਗਰ ਕਰਨਾ ਹੈ॥

ਪੂਰਾ ਦਿਨ ਚੱਲੇ ਇਸ ਗਰਾਂਡ ਫਿਨਾਲੇ ਵਿੱਚ ਜੱਜਾਂ ਦੀ ਭੂਮਿਕਾ ਵਿੱਚ ਸ਼ੋਅ ਦੇ ਡਾਇਰੈਕਟਰ ਸਮੀਰ ਲੁਹਾਰ , ਪ੍ਰਸਿੱਧ ਮਾਡਲ ਅਤੇ ਐਟਰੈਸ ਸੁਧਨੀਤ ਕੌਰ,ਅਤੇ ਡਾਇਰੈਕਟਰ, ਮਿਸ ਅਤੇ ਮਿਸਜ ਪੰਜਾਬ, ਜੈਸਲੀਨ ਕੌਰ ਸੇਠੀ ਦੁਆਰਾ ਬਾਖੂਬੀ ਨਿਭਾਈ ਗਈ।

ਇਸ ਸ਼ੌਅ ਵਿੱਚ ਪੂਰੇ ਪੰਜਾਬ ਵਿੱਚੋ ਚੁਣੇ ਗਏ ਫਾਇਨਾਲਿਸਟ ਕਲਾਕਾਰਾਂ ਨੇ ਇਸ ਮੌਕੇ ਆਪਣੀ ਕਲਾ ਦੇ ਜੌਹਰ ਵਿਖਾਏ, ਉੱਥੇ ਹੀ ‘ਅਰੁਣ ਪ੍ਰਿੰਸ’ ‘ਬਾਬੁਲ’ ‘ਤੌਸੀਫ ਅਹਿਮਦ’ ‘ਅਦਿੱਤੀ ਸ਼ਰਮਾ’ ‘ਰਿਆ ਰਾਣੀ’ ‘ਯਸ਼ਵੀ ਅਰੋੜਾ’ ਆਦਿ ਦੇ ਨਾਮ ਖਾਸ ਤੌਰ ਤੇ ਕਾਬਲੇ ਤਾਰੀਫ ਹਨ।

ਸ਼ੋਅ ਦੇ ਫਸਵੇਂ ਮੁਕਾਬਲੇ ਵਿੱਚ ਸ਼ੋਅ ਦਾ ਮੁੱਖ ਟਾਇਟਲ ਰਨਰ ਅੱਪ ਦਾ ਐਵਾਰਡ ‘ਰਿਵਿਕਾ ਗਾਂਧੀ’ ਦੁਆਰਾ ਜਿਤਿਆ ਗਿਆ, ਸਬ-ਟਾਇਟਲ ਸ਼੍ਰੇਣੀ ਵਿੱਚ ਜੈਸਲੀਨ ਕੌਰ ਮੋਗਾ ਅਤੇ ਗੁਰਮੰਨਤ ਸਿੰਘ ਚੰਡੀਗੜ ਨੇ ‘ਸੁਪਰਸਟਾਰ ਡਾਂਸਰ ਜੂਨੀਅਰ’ ,ਯਾਤਿਕਾ ਸ਼ਰਮਾ ਮਾਨਸਾ ਨੇ ‘ਸੁਪਰਸਟਾਰ ਡਾਂਸਰ ਸੀਨੀਅਰ’ ਲੁਧਿਆਣਾ ਦੇ ਗੁਰਨੂਰ ਸਿੰਘ ਸੇਠੀ ਨੇ ‘ਸੁਪਰਸਟਾਰ ਮਾਡਲ ਜੂਨੀਅਰ’ , ਮਾਨਸਾ ਦੀ ‘ਯਾਤਿਕਾ ਸ਼ਰਮਾ’ ਨੇ ‘ਸੁਪਰਸਟਾਰ ਡਾਂਸਰ ਸੀਨੀਅਰ’ ਚੰਡੀਗੜ ਦੇ ਗੁਰਮੰਨਤ ਸਿੰਘ ਨੇ ‘ਸੁਪਰਸਟਾਰ ਸਿੰਗਰ ਜੂਨੀਅਰ ਰਨਰ ਅੱਪ’ ਅਤੇ ਨੀਰਜ ਕੁਮਾਰ ਗੁਰਾਇਆ ਨੇ ‘ਸੁਪਰਸਟਾਰ ਸਿੰਗਰ ਜੂਨੀਅਰ’ ਦਾ ਟਾਇਟਲ ਜਿੱਤਕੇ ਐਵਾਰਡ ਆਪਣੇ ਨਾਮ ਕੀਤਾ।

ਸ਼ੋਅ ਦੇ ਅੰਤ ਵਿੱਚ ‘ਦੰਗਲ ਫਿਲਮ’ ਦੇ ਐਕਟਰ ਅਤੇ ਪਾਲੀਵੁੱਡ ਫਿਲਮਾਂ ਦੇ ਡਾਇਰੈਕਟਰ ਨੀਰਜ ਕੰਤ, ਅਤੇ ਲੁਧਿਆਣਾ ਦੇ ਡਿਜਾਇਨਰ ਰਿੰਕੀ ਕਟਿਆਲ ਵਲੋਂ ਜੇਤੂਆਂ ਨੂੰ ਬਣਦੇ ਚੈੱਕ ਸਮੇਤ ਐਵਾਰਡ ਤਕਸੀਮ ਕੀਤੇ ਗਏ।

ਸ਼ੋਅ ਵਿੱਚ ਹੋਰਨਾਂ ਤੋਂ ਬਿਨਾ ਪੰਜਾਬੀ ਫਿਲਮ ਅਦਾਕਾਰਾ ਰਵਨੀਤ ਕੌਰ, ਹਰਜੀਤ ਘੁੰਮਨ, ਪਰਵਿੰਦਰ ਕੌਰ ਸੋਨੀਆ, ਮੈਡਮ ਅਮਨਪ੍ਰੀਤ ਕੌਰ ਵਲੋਂ, ਸੁਖਵੀਰ ਚੱੱਠਾ ਵਲੋਂ ‘ਗੈਸਟ ਆਫ ਆਨਰ’ ਦੇ ਰੂਪ ਵਿੱਚ ਸ਼ਿਰਕਤ ਕੀਤੀ ਗਈ।

ਸ਼ੋਅ ਦੇ ਅੰਤ ਵਿੱਚ ਸ਼ੋਅ ਦੇ ਨਿਰਮਾਤਾ ਡਾ.ਅੇੈਮ. ਆਜਾਦ , ਮਨੇਜਿੰਗ ਡਾਇਰੈਕਟਰ ਅਸਲਮ ਨਾਜ, ਡਾਇਰੈਕਟਰ ਸਮੀਰ ਲੋਹਾਰ ਸਹਾਇਕ ਡਾਇਰੈਕਟਰ ਮੈਡਮ ਪਰਵੀਨ, ਮੈਡਮ ਅੰਜੂ ਵਲੋਂ ਕਲਾਕਾਰਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone