Last UPDATE: May 31, 2015 at 5:03 am

ਮੁੱਖ ਮੰਤਰੀ ਦੇ ਸਪੈਸ਼ਲ ਪ੍ਰਿਸ਼ੀਪਲ ਸਕੱਤਰ ਚੀਮਾਂ ਨੇ ਵੱਖ ਵੱਖ ਵਿਕਾਸ ਕਾਰਜਾ ਦਾ ਦੋਰਾ ਕੀਤਾ

ਮੂਨਕ 31 ਮਈ (ਸੁਰਜੀਤ ਸਿੰਘ ਭੁਟਾਲ) ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਸਪੈਸ਼ਲ ਪ੍ਰਿਸ਼ੀਪਲ ਸਕੱਤਰ ਕੰਵਲਜੀਤ ਸਿੰਘ ਚੀਮਾਂ ਨੇ ਇਲਾਕੇ ਦੇ ਵੱਖ ਵੱਖ ਪਿੰਡਾ ਅਤੇ ਸ਼ਹਿਰ ਦੀਆ ਵੱਖ ਵੱਖ ਥਾਵਾ ਤੇ ਚੱਲ ਰਹੇ ਵਿਕਾਸ ਕਾਰਜਾ ਦਾ ਦੋਰਾ ਕੀਤਾ। ਇਸ ਦੋਰਾਨ ਸਰਕਾਰੀ ਸਕੂਲ ਲੜਕੀਆ ਵਿੱਖੇ 10ਵੀ ਦੇ ਨਤੀਜਿਆ ਵਿੱਚ ਅਵੱਲ ਆਈਆ ਵਿਦਿਆਰਥਣਾ ਨੂੰ ਸਨਮਾਨਿਤ ਕਰਨ ਦੋਰਾਨ ਸ੍ਰ.ਚੀਮਾ ਨੇ ਕਿਹਾ ਕਿ ਇਸ ਸਕੂਲ ਦਾ ਰਿਜਲਟ ਬਹੁੱਤ ਵਧੀਆ ਆਇਆ ਹੈ ਇਸ ਲਈ ਮੈ ਸਕੂਲ ਦੇ ਅਧਿਆਪਕ ਅਤੇ ਪ੍ਰਿਸ਼ੀਪਲ ਨੂੰ ਵਧਾਈ ਦਿੰਦਾ ਹਾ।ਉਹਨਾ ਨੇ ਸਕੂਲ ਦੀਆ ਮੁੱਖ ਜਰੂਰਤਾ ਨੂੰ ਪੂਰਾ ਕਰਨ ਦਾ ਵਿਸ਼ਵਾਸ਼ ਦਵਾਇਆ ਅਤੇ ਕਿਹਾ ਕਿ ਸਕੂਲ ਨੂੰ 12ਵੀ ਜਮਾਤ ਤੱਕ ਅਪਗ੍ਰੇਡ ਕਰਾਉਣ ਲਈ ਹਰ ਸੰਭਵ ਯਤਨ ਕਰਣਗੇ ਤਾ ਕਿ ਲੜਕੀਆ ਨੂੰ 10ਵੀ ਜਮਾਤ ਤੋ ਬਾਅਦ 12 ਵੀ ਜਮਾਤ ਲਈ ਲੜਕਿਆ ਦੇ ਸਕੂਲ ਵਿੱਚ ਨਾ ਜਾਣਾ ਪਵੇ।ਇਸ ਦੋਰਾਨ ਸਕੂਲੀ ਬੱਚਿਆ ਵੱਲੋ ਸਭਿਆਚਾਰਕ ਪ੍ਰਗੋਰਾਮ ਦੋਰਾਨ ਆਪਣੇ ਮਾ ਬਾਪ ਤੇ ਅਧਾਰਿਤ ਗਾਏ ਗਏ ਗੀਤ ਨੇ ਸਭਨਾ ਦਾ ਮਨ ਮੋਹ ਲਿਆ। ਇਸ ਤੋ ਬਾਅਦ ਸ੍ਰ.ਚੀਮਾ ਨੇ ਸਕੂਲ ਮੁੱਖੀ ਅਤੇ ਅਧਿਆਪਕਾ ਦੀਆ ਮੁਸ਼ਕਿਲਾ ਸੁਣੀਆ ਅਤੇ ਉਹਨਾ ਨੂੰ ਪੂਰਾ ਕਰਨ ਦਾ ਵਿਸ਼ਵਾਸ਼ ਦਵਾਇਆ।ਇਸ ਤੋ ਬਾਅਦ ਸਥਾਨਕ ਸ਼ਹੀਦ ਉਦਮ ਸਿੰਘ ਸਟੇਡੀਅਮ ਦੇ ਹੋ ਰਹੇ ਨਵੀਨੀਕਰਨ ਦਾ ਦੋਰਾ ਕੀਤਾ ਜਿਸ ਵਿੱਚ ਕੁੱਝ ਕਮੀਆ ਜਿਵੇ ਕਿ ਚਾਰ ਦੀਵਾਰੀ ਨੂੰ ਉਚਾ ਕਰਨ ,ਸਟੇਡੀਅਮ ਵਿੱਚ ਲਾਈਟਾ ਦਾ ਪ੍ਰਬੰਧ ਕਰਨ, ਅਤੇ 400 ਮੀਟਰ ਦਾ ਟਰੈਕ ਬਨਾਉਣ ਸਬੰਧੀ ਮੰਡੀ ਬੋਰਡ ਦੇ ਐਸ.ਡੀ.ਓ ਸਰੂਪ ਸਿੰਘ ਨੂੰ ਹਦਾਇਤਾ ਦਿੱਤੀਆ।ਇਸ ਤੋ ਬਾਅਦ ਸਥਾਨਕ ਮਾਰਕੀਟ ਕਮੈਟੀ ਦਫਤਰ ਵਿੱਖੇ ਸ੍ਰ ਚੀਮਾਂ ਨੇ ਕੁਦਰਤੀ ਆਫਤ ਦੋਰਾਨ ਡਿੱਗੇ ਮਕਾਨਾ ਦੇ ਤਿੰਨ ਪੀੜਤ ਪਰਿਵਾਰਾ ਨੂੰ 25-25 ਹਜਾਰ ਰੁੱਪਏ ਦੇ ਚੈੱਕ ਦਿੱਤੇ ਅਤੇ ਨਵੇ ਬਨ ਰਹੀ ਯੂਨੀਵਰਸਿਟੀ ਕਾਲਜ ਦੀ ਬਿਲਡਿੰਗ ਦਾ ਜਾਇਜਾ ਲਿਆ। ਇਸ ਦੋਰਾਨ ਨਗਰ ਪੰਚਾਇਤ ਮੂਨਕ ਦੇ ਪ੍ਰਧਾਨ ਭੀਮ ਸੈਨ ਗਰਗ ਨੇ ਸ੍ਰ. ਚੀਮਾ ਨੂੰ ਸਨਮਾਨਿਤ ਵੀ ਕੀਤਾ। ਇਸ ਮੋਕੇ ਮੰਡੀ ਬੋਰਡ ਦੇ ਉੱਪਚੇਅਰਮੈਨ ਰਵਿੰਦਰ ਸਿੰਘ ਚੀਮਾਂ, ਐਸ.ਪੀ. ਸੰਗਰੂਰ ਨਰਿੰਦਰ ਕੋਸ਼ਲ, ਏ.ਡੀ.ਸੀ. ਸੰਗਰੂਰ ਐਮ.ਕੇ ਅਰਵਿੰਦ , ਐਸ.ਡੀ.ਐਮ ਮੂਨਕ ਕਾਲਾ ਰਾਮ ਕਾਂਸਲ, ਡੀ.ਐਸ.ਪੀ. ਮੂਨਕ ਬਿਮਲ ਸ਼ਰਮਾ, ਐਸ.ਐਚ.ਓ ਮੂਨਕ ਜੁਗਰਾਜ ਸਿੰਘ, ਚੇਅਰਮੈਨ ਮਾਰਕੀਟ ਕਮੈਟੀ ਮੂਨਕ ਗੋਲਡੀ ਚੀਮਾਂ, ਵਾਈਸ ਚੇਅਰਮੈਨ ਨਿਰਮਲ ਸਿੰਘ ਕੜੈਲ, ਸਮਾਜਸੇਵੀ ਜੈਪਾਲ ਸੈਣੀ, ਕਾਰਜ ਸਾਧਕ ਅਫਸਰ ਰਮੇਸ਼ ਕੁਮਾਰ, ਮਲਕੀਤ ਸਿੰਘ ਬੱਲਰਾ, ਐਮ.ਸੀ. ਦਰਸ਼ਨ ਰਾਮ, ਹਰਜੀਤ ਸੱਮਰਾ, ਕਾਲਾ ਰਾਮ, ਪਰਮਜੀਤ ਰਾਓ, ਸਰਪੰਚ ਜਸਵੰਤ ਸਿੰਘ ਦੇਹਲਾ, ਕਰਮਵੀਰ ਸਿੰਗਲਾ, ਮਾਸਟਰ ਰਾਮ ਸਿੰਘ, ਸੁਨੀਤਾ ਰਾਣੀ ਚੈਅਰਮੈਨ ਐਸ. ਐਮ ਸੀ. ਸਕੂਲ ਰਵਿਤਾ ਬਾਂਸਲ, ਮੈਡਮ ਗੋਲਡੀ ਰਾਣੀ, ਮੈਡਮ ਭਾਵਨਾ ਰਾਣੀ, ਰੂਪਾਲੀ ਬਾਸਲ, ਰਾਜਦੀਪ ਕੌਰ ਤੋ ਇਲਾਵਾ ਵੱਖ ਵੱਖ ਪਿੰਡਾ ਦੇ ਪੰਚ ਸਰਪੰਚ ਮੋਜੂਦ ਸਨ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone