ਮੁੱਖਮੰਤਰੀ ਬਾਦਲ ਨੇ ਪਿੰਡ ਜੰਗੀਆਣਾ ਨੂੰ ਦਿੱਤੀ 1 ਕਰੋੜ ਦੀ ਗਰਾਂਟ

ਭਦੌੜ 30 ਜੁਲਾਈ (ਵਿਕਰਾਂਤ ਬਾਂਸਲ)- ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਦੌਰਾਨ ਪਿੰਡ ਜੰਗੀਆਣਾ ਨੂੰ ਇੱਕ ਕਰੋੜ ਦੀ ਗਰਾਂਟ ਦਿੱਤੀ। ਪਿੰਡ ਦੇ ਸਰਪੰਚ ਅਤੇ ਸ੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਕਰਮਜੀਤ ਸਿੰਘ ਨੀਟਾ ਜੰਗੀਆਣਾ ਨੇ ਦੱਸਿਆ ਕਿ ਪਿੰਡ ਦੇ ਬੀੜ ਦੀ ਚਾਰਦੀਵਾਰੀ ਲਈ 68 ਲੱਖ ਰੁਪਏ, ਪੰਚਾਇਤ ਨੂੰ 32 ਲੱਖ ਰੁਪਏ ਗਰਾਂਟ ਮੁੱਖਮੰਤਰੀ ਦੇ ਕੇ ਗਏ ਹਨ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਦੇ ਕਲੱਬਾਂ ਨੂੰ 12 ਲੱਖ ਰੁਪਏ, ਪੰਚਾਇਤ ਨੂੰ 8 ਲੱਖ ਰੁਪਏ, ਮਹਿਲਾ ਮੰਡਲ ਨੂੰ ਬਰਤਨਾਂ ਲਈ ਅਤੇ ਲਾਇਬਰੇਰੀ ਨੂੰ 1 ਲੱਖ ਰੁਪਏ ਗਰਾਂਟ ਮਿਲ ਚੁੱਕੀ ਹੈ। ਸਰਕਲ ਪ੍ਰਧਾਨ ਨੀਟਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਪਿੰਡ ਨੂੰ ਕਿਸੇ ਵੀ ਸਰਕਾਰ ਨੇ ਐਨੀ ਵੱਡੀ ਗਰਾਂਟ ਨਹੀਂ ਦਿੱਤੀ। ਉਹਨਾਂ ਕਿਹਾ ਕਿ ਮਿਲੀ ਉਕਤ ਗਰਾਂਟ ਨਾਲ ਪਿੰਡ ਦਾ ਬੇਹਤਰ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ, ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਖਾਲਸਾ, ਚੇਅਰਮੈਨ ਬਲਦੇਵ ਸਿੰਘ ਚੂੰਘਾ, ਨਗਰ ਕੌਂਸਲ ਪ੍ਰਧਾਨ ਸਾਧੂ ਸਿੰਘ ਰਾਗੀ, ਅਜੈ ਕੁਮਾਰ ਗਰਗ, ਸਰਪੰਚ ਸੁਰਿੰਦਰਪਾਲ ਗਰਗ, ਬਲਵਿੰਦਰ ਕੋਚਾ, ਬੀਰਇੰਦਰ ਜੈਲਦਾਰ, ਚੇਅਰਮੈਨ ਰਣਦੀਪ ਸਿੰਘ ਢਿੱਲਵਾਂ, ਨਰਿੰਦਰ ਨੀਟੂ ਜੰਗੀਆਣਾ, ਬਾਘ ਸਿੰਘ ਮਾਨ, ਗੁਰਮੀਤ ਸਿੱਖ, ਅਰੁਣ ਸਿੰਗਲਾ, ਸਤੀਸ਼ ਕੁਮਾਰ ਜਨਤਾ ਵਾਲੇ, ਬੂਟਾ ਸਿੰਘ ਭਲੇਰੀਆ, ਗਗਨਦੀਪ ਨੈਣੇਵਾਲ, ਸਰਪੰਚ ਗੋਰਾ ਮੱਝੂਕੇ, ਸਰਪੰਚ ਬਲਦੇਵ ਸਿੰਘ ਦੀਪਗੜ੍ਹ ਵੀ ਹਾਜ਼ਰ ਸਨ।
ਫੋਟੋ ਵਿਕਰਾਂਤ ਬਾਂਸਲ, ਪਿੰਡ ਜੰਗੀਆਣਾ ਵਿਖੇ ਪੰਚਾਇਤਾਂ ਨੂੰ ਗਰਾਂਟਾਂ ਦਿੰਦੇ ਹੋਏ ਮੁੱਖਮੰਤਰੀ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone