Last UPDATE: December 2, 2015 at 7:17 am

‘ਮੁਫਤ ਹੋਮਿੳਪੈਥੀ ਮੈਡੀਕਲ ਕੈਂਪ ਵਿੱਚ ਵਿੱਚ ਭੁਗਤਾਏ 135 ਮਰੀਜ’

‘ਇਹੋ ਕੈਂਪ ਹਰ ਮਹੀਨੇ ਦੂਸਰੇ ਤੇ ਚੌਥੇ ਐਤਵਾਰ ਨੂੰ ਲਗਾਤਾਰ ਲਗਣਗੇ:ਨਾਜ’

ਮਾਲੇਰਕੋਟਲਾ (1 ਦਸੰਬਰ 2015) ਇੱਥੇ ਮਾਲੇਰ ਕੋਟਲਾ ਨੇੜਲੇ ਪਿੰਡ ਬਿੰਜੋਕੀ ਖੁਰਦ ਦੇ ਸਰਕਾਰੀ ਮਿਡਲ ਸਕੂਲ ਵਿਖੇ ਉੱਘੇ ਸਮਾਜ ਸੇਵਕ ਅਸਲਮ ਨਾਜ ਦੀ ਸਰਪ੍ਰਸਤੀ ਹੇਠ ਅਜਾਦ ਫਾਉਂਡੇਸ਼ਨ ਟਰਸਟ (ਰਜਿ.) ਮਾਲੇਕੋਟਲਾ ਵਲੋਂ ਮੁਫਤ ਹੋਮਿੳਪੈਥੀ ਮੇਡੀਕਲ ਕੈਂਪ ਲਗਾਇਆ ਗਿਆ।

ਇਸ ਕੈਂਪ ਦਾ ਉਦਘਾਟਨ ਅਜਾਦ ਫਾਉਂਡੇਸ਼ਨ ਟਰਸਟ, ਮਾਲੇਰਕੋਟਲਾ ਦੇ ਚੇਅਰਮੈਨ ਡਾ. ਅਬਦੁਲ ਮਜੀਦ ਅਜਾਦ ਅਤੇ ਪਿੰਡ ਬਿੰਜੋਕੀ ਖੁਰਦ ਦੇ ਸਰਪੰਚ ਮੁਹੰਮਦ ਅਰਸ਼ਦ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ, ਆਪਣੇ ਉਦਘਾਟਨੀ ਭਾਸ਼ਣ ਵਿੱਚ ਡਾ.ਮਜੀਦ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਜਨਤਕ ਸੇਹਤ ਦੇ ਬਜਟ ਵਿੱਚ ਘਾਟਾ ਕਰਨਾ ਮੰਦਭਾਗਾ ਹੈ। ਜਦਕਿ ਲੋੜ ਜਨਤਕ ਸੇਹਤ ਸੇਵਾਵਾਂ ਨੂੰ ਹੋਰ ਵਿਸ਼ਾਲ ਕੀਤੇ ਜਾਣ ਦੀ ਹੈ।

ਕੈਂਪ ਵਿੱਚ ਹੋਮਿੳਪੈਥੀ ਦੇ ਵਿਸ਼ਵ-ਪੱਧਰ ਦੇ ਮਾਹਰ ਅਤੇ ਹੋਮਿੳਪੈਥੀ ਰਾਹੀਂ ‘ਕੈਂਸਰ ਦੇ ਇਲਾਜ’ ਦੇ ਐਮ.ਡੀ. ਡਾ. ਤਨਵੀਰ ਹੁਸੈਣ ਅਤੇ ਮਾਲੇਕੋਟਲਾ ਤੋਂ ਆਏ ਡਾ. ਅਨੂੰ ਸੋਹੀ ਵਲੋਂ 135 ਮਰੀਜਾਂ ਦਾ ਚੈੱਕ ਅੱਪ ਕੀਤਾ ਗਿਆ ਅਤੇ ਮਰੀਜਾਂ ਨੂੰ ਦਵਾਈ ਮੁਫਤ ਦਿੱਤੀ ਗਈ।

ਆਪਣੇ ਅਗਲੇ ਪਰੋਗਰਾਮਾਂ ਦੇ ਸਬੰਧ ਵਿੱਚ ਬੋਲਦਿਆਂ ਕੈਂਪ ਇੰਚਾਰਜ ਅਸਲਮ ਨਾਜ ਨੇ ਕਿਹਾ ਕਿ ਬਹੁਤ ਛੇਤੀ ਅਸੀ ਅਜਾਦ ਫਾਉਂਡੇਸ਼ਨ ਵਲੋਂ ਹੋਮਿਉਪੈਥੀ ਚੈਰੀਟੇਬਲ ਡਿਸਪੈਂਸਰੀ ਬਿੰਜੋਕੀ ਖੁਰਦ ਵਿਖੇ ਚਾਲੂ ਕਰਨ ਜਾ ਰਹੇ ਹਾਂ ਤਾਂ ਜੋ ਆਮ ਪਿੰਡ ਵਾਸੀ ਆਪਣਾ ਇਲਾਜ ਸਥਾਨਕ ਪਿੰਡ ਵਿੱਚ ਹੀ ਕਰਵਾ ਸਕਣ। ਉਹਨਾਂ ਕਿਹਾ ਕਿ ਇਸੇ ਲੜੀ ਤਹਿਤ ਮੁਫਤ ਹੋਮਿਉਪੈਥੀ ਕੈਂਪ ਪੰਚਾਇਤ ਘਰ ਬਿੰਜੋਕੀ ਖੁਰਦ ਵਿਖੇ ਹਰ ਦੂਜੇ ਅਤੇ ਚੌਥੇ ਐਤਵਾਰ ਨੂੰ 12 ਵਜੇ ਲਗੇਗਾ।

ਇਸ ਮੌਕੇ ਫਾਉਂਡੇਸ਼ਨ ਦੇ ਅਹੁਦੇਦਾਰਾਂ ਦੁਆਰਾਂ ਆਏ ਹੋਏ ਡਾਕਟਰਾਂ ਦੀ ਟੀਮ ਅਤੇ ਹੋਰ ਸਹਿਯੋਗੀ ਸੱਜਨਾਂ ਦਾ ਸਨਮਾਨ ਵੀ ਕੀਤਾ ਗਿਆ।

ਕੈਂਪ ਨੂੰ ਕਾਮਯਾਬ ਬਨਾਉਣ ਵਿੱਚ ਮੁਹੰਮਦ ਖਾਲਿਦ, ਅਸਗਰ ਅਲੀ, ਸਰਾਜ ਅਨਵਰ ਸੰਧੂ, ਹਲੀਮ ਲਾਲਾ, ਗੁਲਾਮ ਨਬੀ ਆਦਿ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone