ਮਿਉਸੀਪਲ ਕਮੇਟੀ ਦੇ ਮੁਲਾਜਮ ਈ.ਓ ਦੀ ਰਿਟਾਇਰ ਪਾਰਟੀ ਦਾ ਲੈਦੇ ਰਹੇ ਆਨੰਦ ਤੇ ਲੋਕ ਹੁੰਦੇ ਰਹੇ ਖੱਜਲ ਖੁਆਰ

ਸੰਗਰੂਰ, 30 ਅਪ੍ਰੈਲ (ਜਗਤਾਰ ਬਾਵਾ) ਸਥਾਨਕ ਸ਼ਹਿਰ ਵਿਖੇ ਮਿਉਸੀਪਲ ਕਮੇਟੀ ਦਫਤਰ ਪਿਆ ਰਿਕਾਰਡ ਦਾ ਕੋਈ ਬਾਲੀ ਵਾਰਸ ਨਹੀ ਅੱਜ ਦੇਖਣ ਨੰੂ ਮਿਲਿਆ ਹੈ ਕਿ ਮਿਉਸੀਪਲ ਕਮੇਟੀ ਦੇ ਕਾਰਜ ਸਾਧਕ ਅਫਸਰ ਸ੍ਰ ਸੁਰਜੀਤ ਸਿੰਘ ਜੀ ਰਿਟਾਇਰਮੇਂਟ ਪਾਰਟੀ ਕਾਰਨ 12 ਵਜੇ ਤੋ ਬਾਅਦ ਮਿਉਸੀਪਲ ਕਮੇਟੀ ਦੇ ਦਫਤਰ ਕੋਈ ਮੁਲਾਜਮ ਹਾਜਰ ਨਹੀ ਸੀ ਦਫਤਰ ਦਾ ਸਾਰਾ ਰਿਕਾਰਡ ਕੰਪਿਉਟਰ ਰੱਬ ਆਸਰੇ ਹੀ ਪਿਆ ਸੀ । ਇਸ ਤੋ ਇਲਾਵਾ ਬਿਜਲੀ ਦੀ ਦੂਰ ਵਰਤੋ ਵੀ ਦੇਖਣ ਨੰੂ ਮਿਲੀ ਜਿਸ ਵਿੱਚ ਲਾਈਟਾ, ਪੱਖੇ ਅਤੇ ਏ.ਸੀ ਚੱਲ ਰਹੇ ਸਨ । ਇਸ ਸਬੰਧੀ ਜਦੋ ਉਥੇ ਖੜੀ ਪਬਲਿਕ ਨਾਲ ਗੱਲ ਕੀਤੀ ਤਾਂ ਉਥੇ ਪਾਣੀ ਦੇ ਬਿੱਲ ਭਰਨ ਅਤੇ ਜਰੂਰੀ ਕਾਗਜਾ ਤੇ ਦਸਖਤ ਵਗੈਰਾ ਕਰਵਾਉਣ ਆਏ ਲੋਕਾ ਦੇ ਨਿਰਾਸ਼ਾ ਹੀ ਪੱਲੇ ਪਈ । ਉਥੇ ਪਾਣੀ ਦਾ ਬਿੱਲ ਭਰਨ ਪਹੁੰਚੇ ਬਲਵੰਤ ਸਿੰਘ ਜੋਗਾ ਨੇ ਦੱਸਿਆ ਕਿ ਮੈਂ ਪਹਿਲਾ 12.30 ਵਜੇ ਆਇਆ ਸੀ ਅਤੇ ਹੁਣ ਕਰੀਬ ਤਿੰਨ ਵੱਜ ਚੁੱਕੇ ਹਨ ਪਰ ਹਾਲੇ ਵੀ ਇੱਥ ਕੋਈ ਬਾਬੂ ਡਿਉਟੀ ਤੇ ਹਾਜਰ ਨਹੀ ਹੈ। ਉਥੇ ਖੜੇ ਇੱਕ ਵਿਅਕਤੀ ਜੋ ਬਾਹਰਲੇ ਗੇਟ ਤੇ ਖੜਾ ਸੀ ਉਸਨੇ ਦੱਸਿਆ ਕਿ ਸਾਰੇ ਹੀ ਮੁਲਾਜਮ ਕਾਰਜ ਸਾਧਕ ਅਫਸਰ ਦੀ ਪਾਰਟੀ ਵਿੱਚ ਗਏ ਹਨ।

ਜਦੋ ਇਸ ਸਬੰਧੀ ਅਨੀਤਾ ਦਰਸ਼ੀ ਐਸ.ਡੀ.ਐਮ ਸੰਗਰੂਰ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾ ਉਨ੍ਹਾ ਦੇ ਪੀ.ਏ ਨੇ ਕਿਹਾ ਕਿ ਮੈਡਮ ਹਾਲੇ ਵਿਅਸਤ ਹਨ ਬਾਅਦ ਵਿੱਚ ਗੱਲ ਕਰਨਾ ਜੀ। ਜਦੋ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਅਰਸ਼ਦੀਪ ਸਿੰਘ ਥਿੰਦ ਨਾਲ ਵੀ ਗੱਲ ਕਰਨੀ ਚਾਹੀ ਤਾਂ ਉਨ੍ਹਾ ਨੇ ਵੀ ਕਿਹਾ ਕਿ ਸਾਹਿਬ ਹਾਲੇ ਵਿਅਸਤ ਹਨ। ਦੇਖਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਨੇ ਤਾਂ ਵਿਅਸਤ ਕਹਿਕੇ ਆਪਣਾ ਪੱਲਾ ਛੁਡਵਾ ਲਿਆ ਕਮੇਟੀ ਵਿੱਚ ਪਹਿਲਾ ਵੀ ਕੰਪਿਉਟਰ ਚੋਰੀ ਹੋ ਗਏ ਸੀ ਪਰ ਜੇ ਹੁਣ ਦੁਬਾਰਾ ਰਿਕਾਰਡ ਚੋਰੀ ਹੋ ਗਿਆ ਤਾਂ ਇਸ ਦਾ ਜਿੰਮੇਵਾਰ ਕੋਣ..? ਲੋੜ ਹੈ ਸਰਕਾਰ ਨੰੂ ਇਨ੍ਹਾ ਬੇਲਗਾਮ ਅਧਿਕਾਰੀਆ ਦੀ ਨਕੇਲ ਕੱਸਣ ਦੀ ਤਾਂ ਕਿ ਲੋਕਾ ਨੰੂ ਇਨ੍ਹਾ ਗੈਰ ਜਿੰਮੇਵਾਰ ਮੁਲਾਜਮਾ ਕਾਰਨ ਆ ਰਹੀਆ ਪਰੇਸ਼ਾਨੀਆ ਤੋ ਨਿਜਾਤ ਮਿਲ ਸਕੇ।

Leave a Reply

Your email address will not be published. Required fields are marked *

Recent Comments

    Categories