Last UPDATE: August 23, 2017 at 4:47 am

*’‘ਮਾੜੀ ਦੇ ਭਗਤਾਂ ਵੱਲੋਂ ਪੁੱਛਾਂ ਨਾ ਦੇਣ ਦਾ ਕੀਤਾ ਵਾਅਦਾ’*

*’ਚੌਂਕੀ ਲਾਕੇ ਭੂਤ-ਪ੍ਰੇਤ ਕੱਢਣਾ ਕਾਨੂੰਨਨ ਅਪਰਾਧ’-ਤਰਕਸ਼ੀਲ।

ਖਰੜ ( ANS  ) : ਪਿੰਡ ਨਗਾਰੀ ਦੀ ਗੁੱਗਾ ਮਾੜੀ ਵਿੱਚ ਪਿਛਲੇ ਦਿਨੀਂ ਪਿੰਡ ਗੀਗੇ ਮਾਜਰਾ ਦੀ ਜਿਸ ਲੜਕੀ ਨਾਲ਼ ਭੂਤ-ਪ੍ਰੇਤ ਕੱਢਣ ਦੇ ਨਾਂ ‘ਤੇ ਕੁੱਟਮਾਰ ਕੀਤੀ ਗਈ ਸੀ ਉਸ ਕੇਸ ਵਿੱਚ ਨਾਮਜਦ ਅਖੌਤੀ ਭਗਤਾਂ ਵੱਲੋਂ ਆਪਣੀ ਗਲਤੀ ਮੰਨਣ ਤੋਂ ਬਾਅਦ ਪਿੰਡ ਦੇ ਮੋਹਤਬਰ ਬੰਦਿਆਂ ਦੀ ਹਾਜਰੀ ਵਿੱਚ ਥਾਣਾ ਸੋਹਾਣਾ ਵਿਖੇ ਦੋਵਾਂ ਧਿਰਾਂ ਦਰਮਿਆਨ ਰਾਜ਼ੀਨਾਮਾਂ ਹੋ ਗਿਆ। ਮਾੜੀ ਦੇ ਸੇਵਾਦਾਰਾਂ ਵੱਲੋਂ ਇਕਰਾਰ ਕੀਤਾ ਗਿਆ ਕਿ ਅੱਜ ਤੋਂ ਮਾੜੀ ਵਿੱਚ ਕਿਸੇ ਵੀ ਤਰਾਂ ਦੀ ਓਪਰੀ ਕਸਰ ਦਾ ਇਲਾਜ ਅਤੇ ਕਿਸੇ ਨੂੰ ਪੁੱਛਾਂ ਦੇਣ ਦਾ ਕੰਮ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਹਾਜਰ ਤਰਕਸ਼ੀਲ ਯੂਨਿਟ ਮੋਹਾਲ਼ੀ ਦੇ ਜਥੇਬੰਦਕ ਮੁਖੀ ਲੈਕਚਰਾਰ ਸੁਰਜੀਤ ਸਿੰਘ ਨੇ ਜਦੋਂ ‘ਭਗਤਾਂ’ ਨੂੰ ਪੁੱਛਿਆ ਕਿ ਤੁਹਾਡੇ ਕੋਲ਼ ਮਾਨਸਿਕ ਰੋਗੀਆਂ ਦਾ ਇਲਾਜ ਕਰਨ ਵਾਸਤੇ ਕਿਸੇ ਸਰਕਾਰੀ ਅਥਾਰਟੀ ਤੋਂ ਮਾਨਤਾ ਪ੍ਰਾਪਤ ਕੋਈ ਲਾਇਸੈਂਸ ਹੈ ਤਾਂ ਉਨਾਂ ਮੰਨਿਆਂ ਕਿ ਸਾਡੇ ਪਾਸ ਇਸ ਤਰਾਂ ਦਾ ਕੋਈ ਵੀ ਅਧਿਕਾਰਤ ਪ੍ਰਮਾਣ-ਪੱਤਰ ਨਹੀਂ ਹੈ। ਉਨਾਂ ਅਖੌਤੀ ਭਗਤਾਂ ਨੂੰ ਤਾੜਨਾ ਕੀਤੀ ਕਿ ਮਾਨਸਿਕ ਰੋਗੀਆਂ ਨੂੰ ਓਪਰੀਆਂ ਕਸਰਾਂ ਦੱਸਕੇ ਝਾੜ-ਫੂਕ ਦੁਆਰਾ ਉਨਾਂ ਦਾ ਇਲਾਜ ਕਰਨਾ *’ ਮੈਜ਼ਿਕ ਐਂਡ ਰੈਮਿਡੀਜ਼ ਐਕਟ’* ਤਹਿਤ ਅਪਰਾਧ ਹੈ।
ਇਸ ਮੌਕੇ ਇਕਾਈ ਖਰੜ ਦੇ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਜੇਕਰ ਗਿਣਤੀ ਕੀਤੀ ਜਾਵੇ ਤਾਂ ਪੂਰੇ ਪੰਜਾਬ ਵਿੱਚ ਇਸ ਤਰਾਂ ਦੇ ਪੁੱਛਾ ਦੇਣ ਵਾਲੇ ਅੱਡੇ ਹਜਾਰਾਂ ਦੀ ਗਿਣਤੀ ਵਿੱਚ ਨਿਕਲਣਗੇ। ਇਸ ਦਾ ਕਾਰਨ ਇਨਾਂ ਨੂੰ ਨੱਥ ਪਾਉਣ ਲਈ ਯੋਗ ਕਾਨੂੰਨ ਦਾ ਨਾ ਹੋਣਾ ਹੈ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਅਨਪੜ• ਅਤੇ ਭੋਲ਼ੇ-ਭਾਲ਼ੇ ਲੋਕਾਂ ਨੂੰ ਅਖੌਤੀ ਤਾਂਤਰਿਕਾਂ-ਸਿਆਣਿਆਂ ਦੀ ਲੁੱਟ ਤੋਂ ਬਚਾਉਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਿਆਰ ਕੀਤੇ *’ਅੰਧਵਿਸ਼ਵਾਸ ਰੋਕੂ ਕਾਨੂੰਨ’*ਦੇ ਖਰੜੇ ਨੂੰ ਕਾਨੂੰਨੀ ਰੂਪ ਦਿੱਤਾ ਜਾਵੇ।
ਇਸ ਮੌਕੇ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਨਸਿਕ ਰੋਗੀਆਂ ਨੂੰ ਇਸ ਤਰਾਂ ਦੇ ਅਖੌਤੀ ਭਗਤਾਂ-ਸਿਆਣਿਆਂ ਪਾਸ ਲੈਕੇ ਜਾਣ ਦੀ ਬਜਾਇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ।ਇਹ ਲੋਕ ਮਰੀਜ ਨੂੰ ਸਿੱਧੇ ਰਾਹ ਪਾਉਣ ਦੀ ਬਜਾਇ ਓਪਰੀ ਕਸਰ ਕਹਿਕੇ ਬਲਕਿ ਹੋਰ ਉਲਝਾ ਦੇਂਦੇ। ਜੋਨਲ ਆਗੂ ਸਤਨਾਮ ਦਾਊਂ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਤਰਾਂ ਦੇ ਕਈ ਕੇਸ ਵਾਪਰ ਚੁੱਕੇ ਹਨ ਜਦੋਂ ਅਖੌਤੀ ਤਾਂਤਰਿਕਾਂ ਵੱਲੋਂ ਮਾਨਸਿਕ ਰੋਗੀਆਂ ਨੂੰ ਭੂਤ ਕੱਢਣ ਦੇ ਨਾਂ ਉੱਤੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਸ੍ਰੀ ਦਾਊਂ ਨੇ ਪੁਲਿਸ ਪ੍ਰਸਾਸਨ ਨੂੰ ਵੀ ਅਪੀਲ ਕੀਤੀ ਕਿ ਇਸ ਤਰਾਂ ਦੇ ਕੇਸਾਂ ਵਿੱਚ ਦੋਸੀਆਂ ਨਾਲ਼ ਕੋਈ ਰਿਆਇਤ ਵਰਤਣ ਦੀ ਬਜਾਇ ਕਾਨੂੰਨ ਅਨੁਸਾਰ ਕਰੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Leave a Reply

Your email address will not be published. Required fields are marked *

Recent Comments

    Categories