Last UPDATE: March 31, 2018 at 10:20 pm

ਮਾਲੇਰਕੋਟਲਾ ਵਿਖੇ ਕੀਤਾ ਰਿਆਲਟੀ ਸ਼ੋਅ ‘ਮੈ ਹੂੰ ਸੁਪਰਸਟਾਰ’ ਦਾ ਪੋਸਟਰ ਰਲੀਜ;

ਮਾਲੇਰਕੋਟਲਾ ਵਿਖੇ ਕੀਤਾ ਰਿਆਲਟੀ ਸ਼ੋਅ ‘ਮੈ ਹੂੰ ਸੁਪਰਸਟਾਰ’ ਦਾ ਪੋਸਟਰ ਰਲੀਜ

ਪੰਜਾਬ ਭਰ ‘ਚ 8 ਅਪ੍ਰੈਲ ਤੋ ਸ਼ੁਰੂ ਹੋਣ ਜਾ ਰਹੇ ਸ਼ੋਅ ਦੇ ਆਡੀਸ਼ਨਾਂ ਵਾਸਤੇ ਰਜਿਸ਼ਟਰੇਸ਼ਨ ਸ਼ੁਰੂ:ਨਾਜ

ਮਾਲੇਰਕੋਟਲਾ (punjabnewsline) ਅੱਧੇ ਦਹਾਕੇ ਤੋਂ ਸਮਾਜ-ਸੇਵਾ ਦੇ ਖੇਤਰ ਵਿੱਚ ਕੰਮ ਕਰ ਰਹੇ ਸਵੈ-ਸੇਵੀ ਸੰਗਠਨ ‘ਆਜਾਦ ਫਾਉਂਡੇਸ਼ਨ ਟਰੱਸਟ’ ਵਲੋਂ ‘ਆਰਟ ਵੇਵਜ ਫਿਲਮਜ’ ਦੇ ਵੱਖਰੇ ਬੈਨਰ ਹੇਠ ‘ਮੈਂ ਹੂੰ ਸੁਪਰਸਟਾਰ’ ਨਾਮੀ ਰਿਆਲਟੀ ਸ਼ੋਅ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸ਼ੋਅ ਦੀਆਂ ਪਰੋਮੋ ਵੀਡਿਊਜ ਪਹਿਲਾਂ ਹੀ ਸੋਸ਼ਲ ਮੀਡੀਆ ਅਤੇ ਗਰੁੱਪ ਦੀ ਵੈਬਸਾਇਟ ਤੇ ਜਾਰੀ ਹੋ ਚੁੱਕੀਆਂ ਹਨ।

ਇਸ ਰਿਆਲਟੀ ਸ਼ੋਅ ਦਾ ਪੋਸਟਰ ਅੱਜ ਮਾਲੇਰਕੋਟਲਾ ਸਥਿਤ ਦਫਤਰ ਵਿਖੇ ;ਸ਼ੋਅ ਦੇ ਮਨੇਜਿੰਗ ਡਾਇਰੈਟਰ ਅਸਲਮ ਨਾਜ , ਡਾਇਰੈਕਟਰ ‘ਸਮੀਰ ਲੋਹਾਰ’ ਸਮੇਤ ਸ਼ੋਅ ਦੀ ਟੀਮ ਦੁਆਰਾ ਰਲੀਜ ਕੀਤਾ ਗਿਆ।

ਇਸ ਸ਼ੋਅ ਸਬੰਧੀ ਜਾਨਕਾਰੀ ਸ਼ੋਅ ਦੇ ਮਨੇਜਿੰਗ ਡਾਇਰੈਕਟਰ ‘ਅਸਲਮ ਨਾਜ’ ਵਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ , ਉਹਨਾਂ ਦੱਸਿਆ ਕਿ ‘ਇਹ ਸ਼ੋਅ ਦਾ ਮੰਤਵ ਵਿਦਿਆਰਥੀਆਂ, ਕਲਾਕਾਰਾਂ , ਫਨਕਾਰਾਂ ਅੰਦਰ ਕਲਾ ਨੂੰ ਉਭਾਰਨਾ ਅਤੇ ਉਜਾਗਰ ਕਰਨਾ ਹੈ, ਇਹ ਸ਼ੋਅ ਟੈਲੀਵੀਜਨ ਚੈਨਲ ‘ਪੰਜਾਬ ਪਲੱਸ’ ਦੇ ਪਰਾਇਮ ਟਾਇਮ ਮੌਕੇ ਮਈ ਦੇ ਦੂਸਰੇ ਹਫਤੇ ਪ੍ਰਸਾਰਿਤ ਹੋਣਾ ਸ਼ੁਰੂ ਹੋਵੇਗਾ, ਇਸ ਸ਼ੋਅ ਦੇ ‘ਗਰਾਂਡ-ਫਾਇਨੇਲ’ ਦੇ ਜੱਜ ਸਾਹਿਬਾਨ ਬਾਲੀਵੁੱਡ ਤੋਂ ਮਸ਼ਹੂਰ ਪਲੇ-ਬੈਕ ਗਾਇਕ ‘ਰੋਮੀ’ ਜੀ ਅਤੇ ਮਸ਼ਹੂਰ ਕੋਰਿਉਗਰਾਫਰ ‘ਸੁਰਭੀ’ ਜੀ ਹੋਣਗੇ।ਉਹਨਾਂ ਅੱਗੇ ਦੱਸਿਆ ਕਿ ‘ਇਸ ਸ਼ੋਅ ਵਿੱਚ ਵਿਜੇਤਾਵਾਂ ਨੂੰ 2.5 ਲੱਖ ਦੇ ਲੱਗ-ਭੱਗ ਇਨਾਮ ਦਿੱਤੇ ਜਾਣਗੇ, ਇਸ ਸ਼ੋਅ ਦੇ ਪਹਿਲੇ ਰਾਉਂਡ ਦੇ ਆਡੀਸ਼ਨ ਪੰਜਾਬ ਭਰ ਵਿੱਚ 8 ਅਪ੍ਰੈਲ ਤੋ ਸ਼ੁਰੂ ਹੋ ਰਹੇ ਹਨ, ਇਸ ਤਹਿਤ 8 ਅਪ੍ਰੈਲ ਨੂੰ ਸੰਗਰੂਰ , 14 ਅਪ੍ਰੈਲ ਨੂੰ ਮਾਲੇਰਕੋਟਲਾ, 15 ਨੂੰ ਮੋਗਾ, 18 ਨੂੰ ਬਰਨਾਲਾ, 25 ਨੂੰ ਪਟਿਆਂਲਾ ਆਦਿ ਸ਼ਹਿਰਾਂ ਵਿਖੇ ਸਥਾਨਾ ਦੀ ਲਿਸਟ ਜਾਰੀ ਕੀਤੀ ਗਈ ਹੈ।

ਉਹਨਾਂ ਅੱਗੇ ਦਸਿਆ ਕਿ ‘ਸ਼ੋਅ ਦੀ ਅਨ-ਲਾਇਨ ਰਜਿਸਰਟਰੇਸ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਇਸ ਵਾਸਤੇ ਇੱਛੁਕ ਕਲਾਕਾਰ ਵੈਬਸਾਇਟ ਤੇ ਰਜਿਸਟਰੇਸ਼ਨ ਕਰ ਸਕਦੇ ਹਨ’।  ਸ਼ੋਅ ਦੇ ਪੋਸਟਰ ਰਲੀਜ ਮੌਕੇ ਹੋਰਨਾ ਤੋਂ ਬਿਨਾ ਆਜਾਦ ਫਾਉਂਡੇਸ਼ਨ ਟਰੱਸਟ ਦੇ ਵਿੱਤ ਸਕੱਤਰ ਸਰਾਜ ਅਨਵਰ, ‘ਸ਼ੋਅ ਡਾਇਰੈਕਟਰ’ ਸਮੀਰ ਲੋਹਾ, ਮੈਡਮ ਅੰਜੂ, ਸਹਾਇਕ ਨਿਰਦੇਸ਼ਕ, ਮੈਡਮ ਰਵਨੀਤ ਕੌਰ ਮਨੇਜਰ ਮਾਰਕੀਟਿੰਗ, ਮਾਰਕੀਟਿੰਗ ਸਹਾਇਕ ਮੈਡਮ ਹਸੀਨਾ ਆਦਿ ਵਲੋਂ ਸ਼ਿਰਕਤ ਕੀਤੀ ਗਈ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone