ਮਾਤਾ ਗੁਜ਼ਰੀ ਸਕੂਲ ਨੇ ਆਪਣੀ ਚੜ੍ਹਤ ਬਰਕਰਾਰ ਰੱਖੀ

ਭਦੌੜ 14 ਅਗਸਤ (ਵਿਕਰਾਂਤ ਬਾਂਸਲ) ਮਾਤਾ ਗੁਜ਼ਰੀ ਪਬਲਿਕ ਹਾਈ ਸਕੂਲ ਭਦੌੜ ਦੀ ਅੰਡਰ 14 ਅਤੇ 17 ਸਾਲਾਂ ਲੜਕਿਆਂ ਦੀ ਖੋ-ਖੋ ਟੀਮਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਦੌੜ ਵਿਖੇ ਹੋਏ ਜੋਨ ਪੱਧਰ ਦੇ ਟੂਰਨਾਂਮੈਂਟ ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਐਜੂ. ਡਾਇਰੈਕਟਰ ਗੁਰਚਰਨ ਸਿੰਘ ਚੂੰਘਾ ਅਤੇ ਪਿ੍ਰੰਸੀਪਲ ਸੁਖਵੀਰ ਕੌਰ ਧਾਲੀਵਾਲ ਨੇ ਦੱਸਿਆ ਕਿ ਕੋਚ ਪ੍ਰਗਟ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਭਾਗ ਲੈ ਕੇ ਖੋ-ਖੋ ਵਿੱਚੋਂ ਪਹਿਲਾ ਸਥਾਨ ਅਤੇ ਕੈਰਮਬੋਰਡ ਖੇਡ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਜੋਨ ਪੱਧਰ ਤੇ ਜੇਤੂ ਆਉਣ ਤੇ ਸਕੂਲ ਵੱਲੋਂ ਜੇਤੂ ਬੱਚਿਆਂ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਕੂਲ ਐਮ.ਡੀ. ਐਡਵੋਕੇਟ ਇਕਬਾਲ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਅਜਿਹੇ ਮਾਣਮੱਤੇ ਬੱਚਿਆਂ ਤੇ ਮਾਣ ਹੈ ਜਿੰਨ੍ਹਾਂ ਨੇ ਆਪਣੇ ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਮੇਂ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਚੇਤ ਸਿੰਘ, ਮਾਸਟਰ ਮਲਕੀਤ ਸਿੰਘ ਅਲਕੜਾ, ਸੰਦੀਪ ਕੁਮਾਰ, ਝਰਮਲ ਸਿੰਘ ਜੰਗੀਆਣਾ ਆਦਿ ਹਾਜ਼ਰ ਸਨ। ਅੰਤ ਵਿੱਚ ਕੋਚ ਪ੍ਰਗਟ ਸਿੰਘ ਢਿੱਲਵਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਫੋਟੋ ਵਿਕਰਾਂਤ ਬਾਂਸਲ 4,  ਪੁਜੀਸ਼ਨਾਂ ਹਾਸਲ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ।

Leave a Reply

Your email address will not be published. Required fields are marked *

Recent Comments

    Categories