ਮਾਝਾ ਸੰਘਰਸ਼ ਕਮੇਟੀ ਵੱਲੋਂ ਹਰਚੋਵਾਲ ਚੌਕ ਚ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਕੀਤੀ ਨਾਅਰੇਬਾਜ਼ੀ।

ਗੁਰਦਾਸਪੁਰ ,ਕਾਦੀਆਂ 28ਨਵੰਬਰ (ਦਵਿੰਦਰ ਸਿੰਘ ਕਾਹਲੋੰ) ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਮੇਨ ਰੋਡ ਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਸਬਾ ਹਰਚੋਵਾਲ ਚੌਕ ਅੰਦਰ ਗੰਨੇ ਦੀਆਂ ਭਰੀਆਂ ਟਰਾਲੀਆਂ ਸਮੇਤ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਕੇ ਧਰਨਾ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਨੇ ਕਿਹਾ ਕਿ ਸਰਕਾਰ ਤੋਂ ਸਾਡੀਆਂ ਚਾਰ ਮੁੱਖ ਮੰਗਾਂ ਹਨ ਜੋ ਕਿ ਪਹਿਲੀ ਮੰਗ ਚੱਡਾ ਸ਼ੂਗਰ ਮਿੱਲ ਕੀੜੀ ਅਫਗਾਨਾ (ਗੁਰਦਾਸਪੁਰ)  ਤੁਰੰਤ ਚਾਲੂ ਕੀਤੀ ਜਾਵੇ ਦੂਜੀ ਮੰਗ ਪੰਜਾਬ ਦੀਆਂ ਨਿੱਜੀ ਮਿੱਲਾਂ ਤੁਰੰਤ ਚਲਾਈਆਂ ਜਾਣ , ਤੀਜੀ ਮੰਗ ਗੰਨੇ ਦਾ ਰੇਟ ਸਾਢੇ 350 ਰੁਪਏ ਕੀਤਾ ਜਾਵੇ, ਚੌਥੀ ਮੰਗ ਗੰਨੇ ਦੀ ਬਕਾਇਆ ਰਾਸ਼ੀ ਤੁਰੰਤ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਸਾਡੀਆਂ ਇਹ ਚਾਰ ਮੁੱਖ ਮੰਗਾਂ ਨਹੀਂ ਮੰਨਦੀ ਤਾਂ ਇਹ ਧਰਨਾ ਏਦਾਂ ਹੀ ਚੱਲਦਾ ਰਹੇਗਾ ਤੇ ਇਹ ਧਰਨਾ ਦੋ ਹਿੱਸਿਆਂ ਅੰਦਰ ਵੰਡ ਕੇ ਅਗਲੇ ਦਿਨ ਵਿਸ਼ਾਲ ਰੂਪ ਧਾਰਨ ਕਰੇਗਾ ਹਰਚੋਵਾਲ ਚੌਕ ਦਾ ਧਰਨਾ ਇਸੇ ਤਰ੍ਹਾਂ ਚੱਲਦਾ ਰਹੇਗਾ ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਅਤੇ ਪੰਜਾਬ ਦੀਆਂ ਹੋਰ ਕਿਸਾਨ ਜਥੇਬੰਦੀਆਂ ਸੰਮੇਤ ਬਿਆਸ ਦਰਿਆ ਟਾਂਡਾ ਰੋਡ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ । ਓਹਨਾਂ ਕਿਹਾ ਕਿ ਕਿੜੀ ਮਿੱਲ ਦੇ ਸਾਰੇ ਗੇਟ ਬੰਦ ਕੀਤੇ ਜਾਣਗੇ ਤੇ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਚੱਢਾ  ਮਿੱਲ ਕਿੜੀ ਅਫਗਾਨਾ ਦੀ ਹੋਵੇਗੀ।ਖ਼ਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਧਰਨੇ ਵਿੱਚ ਨਹੀਂ ਪਹੁੰਚਿਆ। ਇਸ ਮੌਕੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ,ਵਿੱਕੀ ਤਰਖਾਣਵਾਲੀ,ਬਲਕਾਰ ਸਿੰਘ ਫੁੱਲੜਾ,ਸੁਰਿੰਦਰ ਸਿੰਘ ਸੋਨੂ ਲਖਵਿੰਦਰ ਸਿੰਘ, ਬਖਸੀਸ ਸਿੰਘ, ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ ਧੱਕੜ ,ਲੱਵ ਭੁੱਲਰ,  ਜਸਪਾਲ ਸਿੰਘ ,ਜਗਪ੍ਰੀਤ ਸਿੰਘ, ਮਨੋਹਰ ਸਿੰਘ, ਸਾਬੀ ਆਲਮਾ ,ਦਾਰਾ ਸਿੰਘ ,ਬਲਰਾਜ ਸਿੰਘ, ਬਲਜੀਤ ਸਿੰਘ, ਹਰਵਿੰਦਰ ਸਿੰਘ, ਰੁਪਿੰਦਰ ਸਿੰਘ ,ਅਮਰਜੀਤ ਸਿੰਘ,ਡਾ ਅਸ਼ੋਕ ਕੁਮਾਰ,ਦਲਜੀਤ ਸਿੰਘ,ਸੁਰਜੀਤ ਸਿੰਘ,ਅਮਰਜੀਤ ਸਿੰਘ,ਹਰਦੇਵ ਸਿੰਘ ਚਿੱਟੀ,ਅਮ੍ਰਿਤਪਾਲ ਸਿੰਘ ਟਾਂਡਾ,ਪਰਗਟ ਭੇਂਟ ਪੱਤਣ,ਸੁਖਦੇਵ ਸਿੰਘ,ਲਾਡੀ ਤਰਖਣਾਵਾਲੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਿਸਾਨ ਹਾਜਰ ਸਨ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone