Last UPDATE: December 10, 2017 at 10:56 pm

ਮਨੁੱਖੀ ਅਧਿਕਾਰਾਂ ਵਾਸਤੇ ਭਾਰਤ ਵਿੱਚ ਜੰਗ ਵਰਗੀ ਸਥਿਤੀ : ਅੈ਼ਡਵੋਕੇਟ ਬੈੰਸ

ਪੰਜਾਬ ਅਗੇਂਸਟ ਕੁਰੱਪਸ਼ਨ ਨੇ ਕਰਵਾਇਆ ‘ਵਿਸ਼ਵ ਮਨੁੰਖੀ ਅਧਿਕਾਰ ਦਿਵਸ ਮੌਕੇ’ ਸੈਮੀਨਾਰ
ਭਾਰਤ ਵਿੱਚ ਮੁਨੰੁਖੀ ਅਧਿਕਾਰਾਂ ਲਈ ਬਣਦੀ ਜਗਾ ਸੰੁਗੜ ਰਹੀ ਹੈ: ਐਡਵੋਕੇਟ ਲਵਨੀਤ;
ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤੇਜ ਕੀਤੇ ਜਾਣਾ ਸਮੇਂ ਦੀ ਮੁੱਖ ਲੋੜ: ਡਾ.ਆਜਾਦ
ਸੰਸਥਾ ‘ਐਕਸ਼ਨ ਪਲਾਨ 2018’ ਤਹਿਤ ਪੰਜਾਬ ਦੇ ਹਰੇਕ ਜਿਲੇ ਵਿੱਚ ਕਰੇਗੀ ਯੁਨਿਟ ਸਥਾਪਤ: ਸਤਨਾਮ ਦਾਉਂ
ਚੰਡੀਗੜ:(ਸਤਨਾਮ ਦਾੁਊ) ਪਿਛਲੇ ਕੁਝ ਸਾਲਾਂ ਤੋਂ ਆਰਥਿਕ ਤੌਰ ਤੇ ਕਮਜੋਰ ਵਰਗਾਂ ਲਈ ਬਨਣ ਵਾਲੇ ਮਕਾਨਾਂ ਦਾ ਘਪਲਾ ਅਤੇ ਸਕਾਈ-ਰਾਕ ਸਿਟੀ ਦੇ ਮੈਗਾ-ਸਕੈਮ ਵਿਰੁੱਧ ਲੜਾਈ ਰਹੀ ਸੰਸਥਾ ‘ਪੰਜਾਬ ਅਗੇਂਸਟ ਕੁਰਪਸ਼ਨ’ ਵਲੋਂ ਆਪਣਾ ਸਾਲਾਨਾ ਦਿਵਸ ਇੱਥੇ ‘ਪੀਪਲ ਕਨਵੈਨਸਨ ਸੈਕਟਰ’ ਸੈਕਟਰ 36 ਵਿਖੇ ਮਨਾਇਆ ਗਿਆ।IMG-20171210-WA0008
ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਸਰਪ੍ਰਸਤ ਡਾ. ਦਲੇਰ ਸਿੰਘ ਮੁਲਤਾਨੀ ਜੀ ਵਲੋਂ ਅਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਸ਼ਹੂਰ ਵਕੀਲ ਅਤੇ ਮਨੁੱੱਖੀ ਅਧਿਕਾਰਾਂ ਨੂੰ ਸਮਾਪਿਤ ਐਡਵੋਕੇਟ ਆਰ.ਐਸ.ਬੈਂਸ ਵਲੋਂ ਸ਼ਿਰਕਤ ਕੀਤੀ ਗਈ। ਸਮਾਗਮ ਵਿੱਚ ਪੂਰੇ ਪੰਜਾਬ ਤੋਂ ਪਹੁੰਚੇ ਮਹੱਤਵਪੂਰਨ ਵਿਆਕਤੀਆਂ ਅਤੇ ਮੈਂਬਰਾਂ ਨੇ ਭਾਗ ਲਿਆ।
ਸਮਾਗਮ ਮੌਕੇ ਕੀਤੇ ਗਏ ਪ੍ਰੋਗਰਾਮ ਤਹਿਤ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਗੱਗ ਵਲੋਂ ਕਵਿਤਾ ਰਾਹੀਂ ਕੀਤੀ ਗਈ , ਸੰਸਥਾ ਦੇ ਪ੍ਰਧਾਨ ਸਤਨਾਮ ਦਾਉਂ ਵਲੋਂ ਸੰਸਥਾ ਵਲੋਂ ਕੀਤੀਆਂ ਜਾ ਰਹੀਆਂ ਕਾਰਗੁਜਾਰੀਆਂ ਦੀ ਰਿਪੋਰਟ ਪੇਸ਼ ਕੀਤੀ ਗਈ; ਸੰਸਥਾ ਦੇ ਜਨਰਲ ਸਕੱਤਰ ਡਾ. ਮਜੀਦ ਆਜਾਦ ਨੇ ‘ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਦਿਵਸ’ ਨੂੰ ਸੰਬੋਧਿਤ ਆਪਣੇ ਭਾਸ਼ਣ ਵਿੱਚ ਕਿਹਾ ਕਿ “ਪੰਜਾਬ ਵਿੱਚ ਭਰਿਸ਼ਟਾਚਾਰ ਵਿਰੋਧੀ ਮੁਹਿੰਮ ਤੇਜ ਕੀਤੇ ਜਾਣ ਦੀ ਬਹੁਤ ਜਿਆਦਾ ਜਰੂਰਤ ਹੈ; ਤਾਂ ਕਿ ਲੋਕਾਂ ਵਿਚੋਂ ਪ੍ਰਬੰਧ ਪ੍ਰਤੀ ਨਿਰਾਸ਼ਾ ਖਤਮ ਘਟਾਈ ਜਾ ਸਕੇ”। ਸੰਸਥਾ ਦੇ ਮੀਡੀਆ ਸਲਾਹਕਾਰ ਐਡਵੋਕੇਟ ਲਵਨੀਤ ਠਾਕੁਰ ਵਲੋਂ ‘ਵਿਸ਼ਵ ਮਨੁੰਖੀ ਅਧਿਕਾਰ ਦਿਵਸ’ ਨੂੰ ਸੰਬੋਧਿਤ ਆਪਣੇ ਭਾਸ਼ਣ ਵਿੱਚ ਕਿਹਾ ਕਿ “ਖੁਸ਼ਹਾਲ ਜੀਵਣ ਜਿਉਣ ਦਾ ਅਧਿਕਾਰ, ਰੋਜਗਾਰ ਪ੍ਰਾਪਤੀ ਦਾ ਹੱਕ, ਵਿਰੋਧ ਪ੍ਰਗਟਾਉਣ ਦਾ ਅਧਿਕਾਰ ਮੁੱਢਲੇ ਮਨੰੁਖੀ ਅਧਿਕਾਰ ਹਨ ਅਤੇ ਇਹ ਕਿਸੇ ਵੀ ਲੋਕਤੰਤਰ ਦੇ ਮੁੱਖ ਥੰਮ ਹਨ, ਪ੍ਰੰਤੂ ਭਾਰਤ ਵਿੱਚ ਇਹਨਾਂ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ ਹੈ”।
ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਐਡਵੋਕੇਟ ਆਰ.ਐਸ.ਬੈਂਸ ਨੇ ਕਿਹਾ,” ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਵਾਸਤੇ ਜੰਗ ਚੱਲ ਰਹੀ ਹੈ; ਇਸ ਵਾਸਤੇ ਮਨੁੱਖੀ ਅਧਿਕਾਰ ਕਾਰਕਨਾਂ ਦਾ ਰੋਲ ਬਹੁਤ ਮਹੱਤਵਪੂਰਣ ਹ।”
ਇਸ ਮੌਕੇ ਡਾ.ਦਲੇਰ ਸਿੰਘ ਮੁਲਤਾਨੀ ਜੀ ਨੇ ਸੰਸਥਾ ਦਾ ‘ਐਕਸ਼ਨ ਪਲਾਨ 2018’ ਜਾਰੀ ਕਰਦਿਆਂ ਕਿਹਾ ‘ਪੰਜਾਬ ਅਗੇਂਸਟ ਕੁਰਪਸ਼ਨ’ ਪੰਜਾਬ ਦੇ ਹਰੇਕ ਜਿਲੇ ਵਿੱਚ ਆਪਣੀ ਇਕਾਈ ਸਥਾਪਕ ਕਰੇਗੀ , ਤਾਂ ਜੋ ਭਰਿਸ਼ਟਾਚਾਰ ਵਿਰੁਧੀ ਮੁਹਿੰਮ ਨੂੰ ਲੋਕਾਂ ਦੀ ਮੁਹਿੰਮ ਬਣਾਇਆ ਜਾ ਸਕੇ, ਅਤੇ ਲੋਕਾਂ ਨੂੰ ਇਸ ਬੁਰਾਈ ਵਿਰੁਧ ਲਾਮਬੰਦ ਕਰੇਗੀ’।
ਇਸ ਮੌਕੇ ਜਨਰਲ ਹਾਊਸ ਵਲੋਂ ਪਾਸ ਕੀਤੇ ਮਤਿਆਂ ਤਹਿਤ ‘ਪਿਛਲੇ ਦਿਨੀਂ ਰਾਜਸਥਾਨ ਵਿੱਚ ਅਫਜਲ ਖਾਂ ਦੀ ਸਰਕਾਰੀ ਸ਼ਹਿ-ਪ੍ਰਾਪਤ ਭਗਵਾਂ ਗੁੰਡਿਆਂ ਰਾਹੀਂ ਕੀਤੀ ਗਈ ਹੱਤਿਆ ਦੀ ਨਿਖੇਧੀ ਕਰਦਿਆਂ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਐਲਾਣਿਆ ਗਿਆ’, ‘ਪੰਜਾਬ ਸਰਕਾਰ ਵਲੋਂ ਬਨਾਏ ਜਾ ਰਹੇ ਪੰਜਾਬ-ਸੰਗਠਤ ਜੁਰਮ ਰੋਕੂ ਕਾਨੂੰਨ ਗੈਰ-ਵਾਜਬ ਹਨ; ਮੰਗ ਕੀਤੀ ਗਈ ਕਿ ਸਰਕਾਰ ਇਹਨਾਂ ਕਾਨੂੰਨਾ ਨੂੰ ਵਾਪਸ ਲਵੇ’।
ਇਸ ਮੌਕੇ ਵੱਚ ਹੋਰਨਾਂ ਮੁਦਿਆਂ ਤੋਂ ਬਿਨਾਂ ‘ਸਕਾਈ ਰਾਕ ਸਿਟੀ ਘਪਲੇ ਦੀ ਸਥਿਤੀ’ ‘ਨਿੱਜੀ ਸਕੂਲਾਂ ਵਲੋਂ ਸਾਲਾਨਾ ਫੀਸਾਂ,ਫੰਡਾ,ਕਿਤਾਬਾਂ,ਵਰਦੀਆਂ ਦੇ ਰੂਪ ਵਿੱਚ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ’ ‘ਢਿੱਲੇ ਸਰਕਾਰੀ ਨਿਯਮਾਂ, ਕੁੱਰਪਟ ਅਫਸਰਾਂ ,ਬਿਲਡਰਾਂ ਦੁਆਰਾ ਇਸ਼ਤਿਹਾਰਾਂ ਰਾਹੀ ਲੋਕਾਂ ਨਾਲ ਕੀਤੀ ਜਾ ਰਹੀ ਜਾਲਸਾਜੀ’ ਆਦਿ ਵਿਸ਼ਿਆਂ ਉਪਰ ਖੁਲਕੇ ਵਿਚਾਰ ਕੀਤਾ ਗਿਆ।IMG-20171210-WA0009
ਉਪਰੋਕਤ ਤੋਂ ਬਿਨਾਂ ਡਾ. ਮਜੀਦ ਅਜਾਦ, ਸੁਖਮਿੰਦਰ ਸਿੰਘ ਬਿੱਲੂ, ਪ੍ਰੇਮ ਗੁਰਦਾਸਪੁਰੀ, ਗੁਰਸੇਵਕ ਸਿੰਘ ਦਾਉੁਂ, ਐਡਵੋਕੇਟ ਜਾਨਕੀਦਾਸ, ਗੁਰਮੇਲ ਸਿੰਘ ਮੋਜੇਵਾਲ, ਐਡਵੋਕੇਟ ਤੇਜਿੰਦਰ ਸਿੰਘ ਸਿੱਧੂ, ਐਡਵੋਕੇਟ ਗੁਰਬਖਸ ਸਿੰਘ ਬੈਂਸ, ਐਡਵੋਕੇਟ ਬਲਦੇਵ ਸਿੰਘ ਸਿੱਧੂ, ਸਰਹੰਦ ਤੋਂ ਬਲਦੇਵ ਜਲਾਲ, ਜਸਪਾਲ ਸਿੰਘ ਰੋਪੜ ਡਾ.ਗੁਰਦੀਪ ਸਿੰਘ, ਐਡਵੋਕੇਟ ਗਮਦੂਰ ਸਿੰਘ, ਅਮਰੀਕ ਸਿੰਘ ਭਬਾਤ, ਮਾਲੇਰਕੋਟਲਾ ਤੋਂ ਆਏ ਮੁਹੰਮਦ ਅਸਾਮ ਨਾਜ, ਖੰਨਾ ਤੋਂ ਆਏ ਹਰਸ਼ ਭੱਲਾ, ਕੁਲਵੰਤ ਸਿੰਘ ਮੁਲਾਂਪੁਰ, ਫਾਜਿਲਕਾ ਤੋਂ ਸੁਰਿੰਦਰ ਗੰਜੂਆਣਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਉਸਾਰੂ ਬਹਿਸ ਵਿੱਚ ਹਿੱਸਾ ਲਿਆ।
ਇਸ ਮੌਕੇ ਸਟੇਜ ਸੰਚਾਲਣ ਦਾ ਕੰਮ ਸੁਖਮਿੰਦਰ ਬਿੱਲੂ ਵਲੋਂ ਬਾਖੂਬੀ ਨਿਭਾਇਆ ਗਿਆ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone