Last UPDATE: November 12, 2017 at 6:16 am

ਮਜੀਠੀਆ ਦੀਆਂ ਵਿਕਾਸ ਪ੍ਰਾਪਤੀਆਂ ਨੂੰ ਲਾਲੀ ਮਜੀਠਾ ਵੱਲੋਂ ਆਪਣੇ ਖਾਤੇ ਪਾਉਣ ਦਾ ਪੰਚਾਂ ਸਰਪੰਚਾਂ ਨੇ ਸਬੂਤਾਂ ਨਾਲ ਕੀਤਾ ਪਰਦਾਫਾਸ਼। 

ਕਾਂਗਰਸ ਦੀ ਬੁਨਿਆਦ ਹੀ ਝੂਠ ਹੈ: ਗਿੱਲ, ਗੋਲਡੀ ਤੇ ਚੰਦੀ।

ਮਜੀਠਾ  ( ਪ੍ਰੋ. ਸਰਚਾੱਂਦ ਸਿੰਘ  ) ਸਾਬਕਾ ਮੰਤਰੀ ਅਤੇ ਮਜੀਠਾ ਦੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਦੀਆਂ ਵਿਕਾਸ ਪ੍ਰਾਪਤੀਆਂ ਨੂੰ ਕਾਂਗਰਸੀ ਆਗੂ ਲਾਲੀ ਮਜੀਠਾ ਵੱਲੋਂ ਆਪਣੇ ਖਾਤੇ ਪਾਉਣ ਦੀਆਂ ਕੋਸ਼ਿਸ਼ਾਂ ਦਾ ਭੰਡਾ ਚੌਰਾਹੇ ਭੰਨਦਿਆਂ ਸ: ਮਜੀਠੀਆ ਦੇ ਸਿਆਸੀ ਸਕੱਤਰ ਤਲਬੀਰ ਸਿੰਘ ਗਿੱਲ ਅਤੇ ਦਰਜਨਾਂ ਸਰਪੰਚਾਂ ਨੇ ਲਾਲੀ ਨੂੰ ਮੌਜੂਦਾ ਸਰਕਾਰ ਤੋਂ ਵਿਕਾਸ ਲਈ ਇੱਕ ਧੇਲਾ ਹੀ ਲਿਆ ਕੇ ਵਿਖਾਉਣ ਦੀ ਚੁਨੌਤੀ ਦਿੱਤੀ ਹੈ।
ਮੀਟਿੰਗ ਉਪਰੰਤ ਸ: ਗਿੱਲ ਨੇ ਕਿਹਾ ਕਿ ਕਾਂਗਰਸ ਦੀ ਪੂਰੀ ਬੁਨਿਆਦ ਹੀ ਝੂਠ ‘ਤੇ ਟਿੱਕੀ ਹੋਈ ਹੈ। ਉਹਨਾਂ ਲਾਲੀ ਮਜੀਠਾ ਵੱਲੋਂ ਅਖ਼ਬਾਰ ਵਿੱਚ ਸੜਕਾਂ ਦਾ ਜਾਲ ਵਿਛਾਉਣ ਅਤੇ ਉਦਘਾਟਨ ਕਰਨ ਪ੍ਰਤੀ ਦਾਅਵਿਆਂ ਨੂੰ ਮੂਲੋਂ ਰੱਦ ਕਰਦਿਆਂ ਪੱਤਰਕਾਰਾਂ ਨੂੰ ਸ: ਮਜੀਠੀਆ ਵੱਲੋਂ ਚੋਣਾਂ ਤੋਂ ਪਹਿਲਾਂ ਸਰਕਾਰ ਕੋਲੋਂ ਪ੍ਰਾਜੈਕਟ ਪਾਸ ਅਤੇ ਟੈਂਡਰ ਕਰਾਉਣ ਉਪਰੰਤ ਰੱਖੇ ਗਏ ਵਿਕਾਸ ਕਾਰਜਾਂ ਅਤੇ ਚੌੜੀਆਂ ਕੀਤੀਆਂ ਜਾ ਰਹੀਆਂ ਸੜਕਾਂ ਦੇ ਨੀਂਹ ਪੱਥਰ ਸਮਾਗਮਾਂ ਦੀਆਂ ਤਸਵੀਰਾਂ ਦਿਖਾਈਆਂ। ਉਹਨਾਂ ਦੱਸਿਆ ਕਿ ਲਾਲੀ ਜਿਸ ਸੜਕ ਨੂੰ ਬਣਾਉਣ ਦਾ ਸਿਹਰਾ ਆਪਣੇ ਸਿਰ ਸਜਾ ਰਿਹਾ ਹੈ ਉਹ ਸੋਹੀਆਂ – ਬੋਪਾਰਾਏ ਸੜਕ ਵਾਇਆ ਮਜੀਠਾ, ਕਥੂਨੰਗਲ , ਚਵਿੰਡਾ ਦੇਵੀ , ਟਾਹਲੀ ਸਾਹਿਬ ਮਤੇ ਵਾਲ ਜਿਸ ‘ਤੇ 21 ਕਰੋੜ ਦੀ ਲਾਗਤ ਆਈ ਹੈ ਦੀ ਸ਼ੁਰੂਆਤ ਮਜੀਠੀਆ ਵੱਲੋਂ ਦਸੰਬਰ 2016 ਦੌਰਾਨ ਕਰਾਈ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ ਪਠਾਨਕੋਟ ਸੜਕ ਤੋਂ ਬੋਪਾਰਾਏ ਵਾਇਆ ਟਾਹਲੀ ਸਾਹਿਬ ਮਹਿਮੂਦਪੁਰ ਜਿਸ ਦੀ ਲਾਗਤ 25 ਕਰੋੜ ਆਉਂਦੀ ਹੈ ਦੀ ਵੀ ਸ਼ੁਰੂਆਤੀ ਕਰਾਈ ਗਈ। ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ‘ਚ ਉਹਨਾਂ ਕਿਹਾ ਕਿ ਲਾਲੀ ਕੋਝੇ ਹੱਥਕੰਡੇ ਆਪਨਾਉਦਿਆਂ ਲੋਕਾਂ ਨੂੰ ਝੂਠ ਪਰੋਸਣਾ ਬੰਦ ਕਰੇ ਅਤੇ ਲੋਕਾਂ ਦੇ ਹਿਤਾਂ ਸਹੂਲਤਾਂ ਦਿਵਾਉਣ ਵਲ ਧਿਆਨ ਦੇਵੇ।ਉਹਨਾਂ ਕਿਹਾ ਕਿ ਕਾਂਗਰਸੀ ਬੌਖਲਾਹਟ ਆਕੇ ਸ: ਮਜੀਠੀਆ ਵੱਲੋਂ ਰੱਖੇ ਗਏ ਚੰਨਣਕੇ ਅਤੇ ਦਬੁਰਜੀ ਆਦਿ ਪਿੰਡਾਂ ਦੇ ਨੀਂਹ ਪੱਥਰ ਤੋੜ ਦਿੱਤੇ ਗਏ ਹਨ ਜਿਸ ਪ੍ਰਤੀ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਲਾਲੀ ਫੋਕੀ ਚੌਧਰ ਲਈ ਤਰਲੋਮੱਛੀ ਹੋ ਰਿਹਾ ਹੈ, ਉਹ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਵੱਲੋਂ ਹਲਕਾ ਇੰਚਾਰਜ ਕਲਚਰ ਖਤਮ ਕੀਤੇ ਜਾਣ ਦੇ ਐਲਾਨ ਦੀਆਂ ਧੱਜੀਆਂ ਉਡਾਉਂਦਿਆਂ ਆਪਣੇ ਆਪ ਨੂੰ ਹਲਕਾ ਇੰਚਾਰਜ ਹੋਣ ਦਾ ਦਾਅਵਾ ਕਰਦਿਆਂ ਉਹਨਾਂ ਲੋਕਾਂ ‘ਤੇ ਜਬਰ ਕਰ ਰਿਹਾ ਹੈ ਜਿਨ੍ਹਾਂ ਨੇ ਉਸ ਨੂੰ ਵੋਟਾਂ ਨਹੀਂ ਪਾਈਆਂ ਅਤੇ ਅਕਾਲੀ ਦਲ ਦੀ ਸਪੋਰਟ ਕੀਤੀ। ਉਹਨਾਂ ਕਿਹਾ ਕਿ ਹਲਕੇ ਵਿੱਚ ਉਸ ਤੋਂ ਵੀ ਕਈ ਸੀਨੀਅਰ ਕਾਂਗਰਸੀ ਆਗੂ ਮੌਜੂਦ ਹਨ। ਸ: ਗਿੱਲ ਨੇ ਕਿਹਾ ਕਿ ਲਾਲੀ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਕਹਾਵਤ ਸਿੱਧ ਕਰਨ ‘ਚ ਲਗਾ ਹੋਇਆ ਹੈ , ਜਦ ਕਿ ਕਾਂਗਰਸ ਨੇ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਤੇ ਲੋਕ ਅੱਜ ਠੱਗੇ ਗਏ ਮਹਿਸੂਸ ਕਰ ਰਹੇ ਹਨ।
ਇਸ ਮੌਕੇ ਗਗਨਦੀਪ ਸਿੰਘ ਭਕਨਾ, ਸੁਖਵਿੰਦਰ ਸਿੰਘ ਗੋਲਡੀ ਸਾਬਕਾ ਚੇਅਰਮੈਨ, ਬਲਬੀਰ ਸਿੰਘ ਚੰਦੀ ਸਾਬਕਾ ਚੇਅਰਮੈਨ, ਚੇਅਰਮੈਨ ਗੁਰਵੇਲ ਸਿੰਘ ਅਲਕੜੇ, ਸਰਵਨ ਸਿੰਘ ਰਾਮਦਿਵਾਲੀ, ਬਲਰਾਜ ਸਿੰਘ ਦਬੁਰਜੀ ਸਰਪੰਚ, ਕੈਪਟਨ ਦਬੁਰਜੀ, ਸਰਪੰਚ ਸੁੱਚਾ ਸਿੰਘ ਮਾਂਗਟ ਕਲੇਰ, ਸਰਪੰਚ ਸਿਕੰਦਰ ਸਿੰਘ ਖਿਦੋਵਾਲੀ, ਜਗਰੂਪ ਚੰਦੀ, ਹਰਜੀਤ ਸਿੰਘ ਚਾਟੀਵਿੰਡ, ਸਰਪੰਚ ਜਸਬੀਰ ਸਿੰਘ ਹਦਾਇਤ ਪੁਰ, ਬੱਬੀ ਸਰਪੰਚ ਮਰੜੀ, ਲਾਡੀ ਕਥੂਨੰਗਲ, ਸਰਪੰਚ ਜੈਤਇੰਦਰ ਸਿੰਘ ਤਲਵੰਡੀ ਦੋਸੌਧਾ, ਗੁਰਨਾਮ ਸਿੰਘ ਸ਼ਾਮ ਨਗਰ ਅਤੇ ਹਰਪਾਲ ਸਿੰਘ ਝੰਡੇ ਆਦਿ ਵੀ ਮੌਜੂਦ ਸਨ।

ਤਸਵੀਰ : 11 ਸਰਚਾਂਦ 11 sarchand 2
ਕੈਪਸ਼ਨ : ਪੱਤਰਕਾਰਾਂ ਕੋਲ ਲਾਲੀ ਮਜੀਠਾ ਦਾ ਪਰਦਾਫਾਸ਼ ਕਰਦੇ ਹੋਏ ਤਲਬੀਰ ਸਿੰਘ ਗਿੱਲ, ਸੁਖਵਿੰਦਰ ਸਿੰਘ ਗੋਲਡੀ, ਬਲਬੀਰ ਸਿੰਘ ਚੰਦੀ ਤੇ ਹੋਰ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone