Last UPDATE: January 5, 2019 at 5:04 am

ਮਜੀਠਾ ‘ਚ ਬਹੁ ਗਿਣਤੀ ਕਾਂਗਰਸੀ ਸਰਪੰਚ ਬਣਾਉਣ ਦੇ ਕਾਂਗਰਸੀ ਦਾਅਵੇ ਦੀ ਮਜੀਠੀਆ ਨੇ ਕੱਢੀ ਫੂਕ। 

ਮਜੀਠਾ ‘ਚ ਬਹੁ ਗਿਣਤੀ ਕਾਂਗਰਸੀ ਸਰਪੰਚ ਬਣਾਉਣ ਦੇ ਕਾਂਗਰਸੀ ਦਾਅਵੇ ਦੀ ਮਜੀਠੀਆ ਨੇ ਕੱਢੀ ਫੂਕ।

ਨਿਰਪਖ ਚੋਣਾਂ ਹੁੰਦੀਆਂ ਤਾਂ ਨਤੀਜਾ ਬਲਾਕ ਸੰਮਤੀ ਜਿਲਾ ਪ੍ਰੀਸ਼ਦ ਚੋਣਾਂ ਵਾਂਗ ਕਾਂਗਰਸ ਦਾ ਸਫਾਇਆ ਤੈਅ ਸੀ।
ਕਿਹਾ, ਕਾਂਗਰਸ ਦੀਆਂ ਧਕੇਸ਼ਾਹੀਆਂ ਦੇ ਬਾਵਜੂਦ ਹਲਕੇ ‘ਚ ਅਕਾਲੀ ਦਲ ਦੇ ਵਰਕਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ।

ਮਜੀਠਾ  ( ANS   ) ਸਾਬਕਾ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਹਲਕੇ ‘ਚ ਸੌ ਤੋਂ ਵੱਧ ਕਾਂਗਰਸੀ ਪੰਚਾਇਤਾਂ ਬਣਾਉਣ ਪ੍ਰਤੀ ਕਾਂਗਰਸੀ ਆਗੂ ਲਾਲੀ ਮਜੀਠਾ ਦੇ ਝੂਠੇ ਦਾਅਵੇ ਦੀ ਖਿੱਲੀ ਉਡਾਉਦਿਆਂ ਕਿਹਾ ਕਿ ਉਕਤ ਕਾਂਗਰਸੀ ਆਗੂ ਚੋਣਾਂ ‘ਚ ਧਕੇਸ਼ਾਹੀ ਅਤੇ ਸਰਕਾਰੀ ਮਸ਼ੀਨਰੀ ਦੀ ਰੱਜ ਕੇ ਦੁਰਵਰਤੋਂ ਕਰਨ ਦੇ ਬਾਵਜੂਦ ਜਾਰੀ ਪ੍ਰੈਸ ਨੋਟ ‘ਚ ਜੇਤੂ ਪੰਚਾਇਤਾਂ ਦੀ ਸੂਚੀ ਦੌਰਾਨ ਦੋ ਦਰਜਨ ਦਾ ਅੰਕੜਾ ਵੀ ਪਾਰ ਨਹੀਂ ਕਰ ਪਾਇਆ। ਜਾਰੀ ਬਿਆਨ ‘ਚ ਸ: ਮਜੀਠੀਆ ਨੇ ਕਿਹਾ ਕਿ ਮਜੀਠਾ ਹਲਕੇ ‘ਚ ਨਿਰਪਖ ਚੋਣਾਂ ਹੋਈਆਂ ਹੁੰਦੀਆਂ ਤਾਂ ਕਾਂਗਰਸ ਦਾ ਉਝ ਹੀ ਸਫਾਇਆ ਹੋਣਾ ਤੈਅ ਸੀ ਜਿਵੇ ਬਲਾਕਸੰਮਤੀ ਅਤੇ ਜਿਲਾ ਪ੍ਰੀਸ਼ਦ ਚੋਣਾਂ ਸਮੇ ਹੋਇਆ। ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਮਜੀਠਾ ਹਲਕੇ ਦਾ ਉਕਤ ਕਾਂਗਰਸੀ ਆਗੂ ਨੂੰ ਇਹ ਵੀ ਨਹੀਂ ਪਤਾ ਕਿ ਹਲਕੇ ਵਿਚ ਕਿਨੇ ਪਿੰਡ ਹਨ, ਜਦ ਕਿ ਪੂਰੇ ਹਲਕੇ ‘ਚ 149 ਪਿੰਡ ਨਾ ਹੋ ਕੇ 155 ਪਿੰਡ ਹਨ।  ਉਹਨਾਂ ਕਿਹਾ ਕਿ ਕਾਂਗਰਸ ਦੀਆਂ ਧਕੇਸ਼ਾਹੀਆਂ ਦੇ ਬਾਵਜੂਦ ਹਲਕੇ ‘ਚ ਅਕਾਲੀ ਦਲ ਦੇ ਵਰਕਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਜਿਸ ਲਈ ਅਕਾਲੀ ਵਰਕਰ ਅਤੇ ਹਲਕੇ ਦੇ ਲੋਕ ਵਧਾਈ ਦੇ ਪਾਤਰ ਹਨ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਨੇ ਪੰਚਾਇਤੀ ਸਿਸਟਮ ਨੂੰ ਤਹਿਸ ਨਹਿਸ ਕਰਦਿਆਂ ਜਬਰਸੰਮਤੀਆਂ ਰਾਹੀਂ ਕੁਝ ਕੁ ਸਰਪੰਚੀਆਂ ਹਥਿਆ ਲਈਆਂ ਹਨ। ਅਕਾਲੀ ਦਲ ਦੇ ਸਰਪੰਚੀ ਉਮੀਦਵਾਰਾਂ ਦੇ ਕਈ ਬਹਾਨਿਆਂ ਅਤੇ ਧੱਕੇ ਨਾਲ ਨਾਮਜਦਗੀ ਕਾਗਜ ਰੱਦ ਕੀਤੇ ਗਏ। ਗੈਗਸਟਰਾਂ ਰਾਹੀਂ ਲੋਕਾਂ ਨੂੰ ਡਰਾਇਆ ਧਮਕਾਇਆ ਗਿਆ। ਜਿਥੇ ਪੰਚਾਇਤੀ ਜਮੀਨ ਜਾਂ ਸ਼ਾਮਲਾਟ ਜਮੀਨ ਨਹੀਂ ਉਥੇ ਵੀ ਇਸ ‘ਤੇ ਕਬਜੇ ਦਾ ਝੂਠਾ ਬਹਾਨਾ ਬਣਾਕੇ ਪੇਪਰ ਰੱਦ ਕੀਤੇ ਗਏ। ਜਾਅਲੀ ਵੋਟਾਂ ਲਈ ਕਈਆਂ ਪਿੰਡਾਂ ਦੀਆਂ ਵੋਟਰ ਸੂਚੀਆਂ ਰਾਤੋਂ ਰਾਤ ਬਦਲ ਦਿਤੀਆਂ ਗਈਆਂ। ਕਾਂਗਰਸ ਸਮਰਥਕ ਨੂੰ ਸਰਪੰਚ ਬਣਾਉਣ ਲਈ ਰਿਜਰਵੇਸ਼ਨ ‘ਚ  ਘਪਲੇ ਕੀਤੇ ਗਏ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਲਈ ਇਹ ਸ਼ਰਮਵਾਲੀ ਗਲ ਸੀ ਕਿ ਚਲਦੀ ਚੋਣ ਦੌਰਾਨ ਹਾਈ ਕਰੋਟ ਨੂੰ ਪਹਿਲੀਵਾਰ ਦਖਲ ਅੰਦਾਜ਼ੀ ਕਰਨੀ ਪਈ ਅਤੇ ਲੋਕਤੰਤਰ ਨੂੰ ਬਚਾਉਣ ਲਈ ਸੰਵਿਧਾਨ ਦੇ ਆਰਟੀਕਲ 226 ਦੀ ਵਰਤੋਂ ਕਰਨੀ ਪਈ। ਉਹਨਾਂ ਪੰਚਾਇਤਾਂ ਦੀਆਂ ਧਕੇ ਨਾਲ ਜਬਰਸੰਮਤੀਆਂ ਕਰਾਉਣ ਲਈ ਕਾਂਗਰਸ ਨੂੰ ਆੜੇ ਹੱਥੀਂ ਲਿਆ ਤੇ ਕਿਹਾ ਕਿ ਅਜਿਹਾ ਹੀ ਕਰਨਾ ਸੀ ਤਾਂ ਰਾਜ ਦਾ ਖਜਾਨਾ ਬਰਬਾਦ ਕਰਨ ਦੀ ਲੋੜ ਨਹੀਂ ਸੀ ਕਾਂਗਰਸ ਭਵਨ ਤੋਂ ਹੀ ਨਾਮਜਦਗੀਆਂ ਕਰਦਿਤੀਆਂ ਜਾਂਦੀਆਂ। ਉਹਨਾਂ ਦਸਿਆ ਕਿ ਅਕਾਲੀ ਦਲ ਵਲੋਂ ਉਕਤ ਧਕੇਸ਼ਾਹੀਆਂ ਦੇ ਵਿਰੁਧ ਲੋੜ ਅਨੁਸਾਰ ਹਾਈਕੋਰਟ ‘ਚ ਜਾਇਆ ਜਾਵੇਗਾ। ਉਹਨਾਂ ਹਲਕੇ ਦੇ ਵਿਕਾਸ ਨੂੰ ਲੀਹਾਂ ‘ਤੇ ਪਾਉਣ ਦੇ ਉਕਤ ਕਾਂਗਰਸੀ ਆਗੂ ਦੇ ਦਾਅਵੇ ਦੀ ਫੂਕ ਕੱਢਦਿਆਂ ਸਵਾਲ ਕੀਤਾ ਕਿ ਉਕਤ ਕਾਂਗਰਸੀ ਆਗੂ ਇਹ ਦਸੇ ਕਿ ਦੋ ਸਾਲਾਂ ਦੌਰਾਨ ਉਸ ਨੇ ਕਿਸ ਪਿੰਡ ‘ਚ ਇਕ ਇੱਟ ਵੀ ਵਿਕਾਸ ਲਈ ਲਗਾਈ ਹੈ।

ਫੋਟੋ ਫਾਈਲ : 5 ਮਜੀਠੀਆ3
ਕੈਪਸ਼ਨ : ਪਿੰਡ  ਖਰਾਸਵਾਲਾ ਦੀ ਜੇਤੂ ਅਕਾਲੀ ਪੰਚਾਇਤ ਨਾਲ ਸ: ਬਿਕਰਮ ਸਿੰਘ ਮਜੀਠੀਆ

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone