Last UPDATE: September 4, 2014 at 11:01 am

ਭਾਰੀ ਬਾਰਸ਼ ਨਾਲ ਇਕ ਘਰ ਦੇ ਦੋ ਕਮਰੇ ਡਿੱਗੇ

ਜਲਾਲਾਬਾਦ, 4 ਸਤੰਬਰ(ਟੋਨੀ ਛਾਬੜਾ/ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਵਾਰਡ ਨੰਬਰ 14 ਦੀ ਇੰਦਰ ਨਗਰੀ ਵਾਲੀ ਗਲੀ ਵਿਚ ਕੱਲ੍ਹ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਇਕ ਘਰ ਦੇ ਦੋ ਕਮਰੇ ਡਿਗ ਜਾਣ ਦਾ ਸਮਾਚਾਰ ਮਿਲਿਆ ਹੈ। ਪੂਰਨ ਚੰਦ ਵਾਸੀ ਇੰਦਰ ਨਗਰੀ ਨੇ ਦੱਸਿਆ ਕਿ ਰਾਤ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਉਸਦਾ ਮਕਾਨ ਕਮਜ਼ੋਰ ਹੋ ਗਿਆ ਅਤੇ ਅਚਾਨਕ ਡਿਗ ਪਿਆ। ਡਿੱਗਣ ਤੋਂ ਪਹਿਲਾਂ ਅਸੀਂ ਬਾਹਰ ਆ ਗਏ ਅਤੇ ਘਰ ਦੇ ਦੋਵੇਂ ਕਮਰਿਆਂ ਦੀਆਂ ਛੱਤਾਂ ਇਕ ਦਮ ਹੇਠਾਂ ਆ ਗਈਆਂ। ਉੱਧਰ ਪੂਰਨ ਚੰਦ ਨੂੰ ਪਈ ਇਸ ਕੁਦਰਤੀ ਮਾਰ ਦਾ ਜਾਇਜ਼ਾ ਲੈਣ ਲਈ ਮੁਹੱਲੇ ਦੇ ਸਾਬਕਾ ਕੌਂਸਲਰ ਪਰਮਜੀਤ ਧਮੀਜਾ ਅਤੇ ਭਾਜਪਾ ਜਨਰਲ ਸਕੱਤਰ ਰਵੀ ਕੁੱਕੜ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਪੂਰਨ ਚੰਦ ਦੀ ਮਦਦ ਕਰਨਗੇ। ਪੀੜਤ ਵਿਅਕਤੀ ਪੂਰਨ ਚੰਦ ਨੇ ਸਰਕਾਰ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।jala

Leave a Reply

Your email address will not be published. Required fields are marked *

Recent Comments

    Categories