Last UPDATE: September 30, 2014 at 5:34 am

ਭਾਰਤ ਵੱਧ ਰਹੀ ਮਹਿੰਗਾਈ ਨੂੰ ਖਾਣੇ ਦੀ ਬਰਬਾਦੀ ਘੱਟ ਕਰਕੇ ਕੰਟਰੋਲ ਕਰੇਗਾ : ਹਰਸਿਮਰਤ

ਬਠਿੰਡਾ, 29 ਸਤੰਬਰ : ਭਾਰਤ ਦੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਅਹਿਮਦਾਬਾਦ ਅਤੇ ਗੁਜਰਾਤ ਵਿਖੇ ਐਸੋਕੈਮ ਦੇ ਛੇਵੇਂ ਅੰਤਰਰਾਸ਼ਟਰੀ ਫੂਡ ਪ੍ਰੋਸੈਸਿੰਗ ਸਿਖਰਵਾਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਖਾਣੇ ਦੀ ਬਰਬਾਦੀ ਨੂੰ ਰੋਕ ਕੇ ਵਧਦੀ ਮਹਿੰਗਾਈ ‘ਤੇ ਠੱਲ ਪਾਵੇਗਾ। ਉਨ੍ਹਾਂ ਫੂਡ ਪ੍ਰੋਸੈਸਿੰਗ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨਾਲ ਹੱਥ ਮਿਲਾ ਕੇ ਖਾਣੇ ਦੀ ਬਰਬਾਦੀ ਨੂੰ ਰੋਕ ਸਕਦੇ ਹਨ। ਉਨ੍ਹਾਂ ਵਪਾਰੀਆਂ ਨੂੰ ਕਿਹਾ ਕਿ ਉਹ ਦੇਸ਼ ਦੇ ਕਿਸਾਨਾਂ ਨੂੰ ਆਪਣੀ ਲੋੜ ਅਨੁਸਾਰ ਉਤਮ ਕੁਆਲਿਟੀ ਦਾ ਅਨਾਜ ਉਗਾਉਣ ਲਈ ਕਹਿ ਸਕਦੇ ਹਨ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone