Last UPDATE: September 11, 2017 at 11:14 pm

ਭਾਰਤ ਵਿੱਚ ਲੋਕਤੰਤਰ ਅਤੇ ਤਰਕ ਲਈ ਥਾਂ ਦਿਨੋ-ਦਿਨ ਸੁੰਘੜ ਰਹੀ ਹੈ: ਸਰਾਜ

 

ਗੌਰੀ ਲੰਕੇਸ਼ ਦੀ ਹੱਤਿਆ ਅਤੇ ਵਰਮਾ ਰੋਹਿੰਗਾ ਮੁਸਲਮਾਨਾ ਉਪਰ ਢਹਿੰਦੇ ਜੁਲਮਾਂ ਵਿਰੁੱਧ ਕੀਤਾ ਨਿੰਦਾ-ਮਤਾ

ਮਾਲੇਰਕੋਟਲਾ (ANS ) ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਲੇਰਕੋਟਲਾ ਇੱਕ ਮੀਟਿੰਗ ਇੱਥੇ ਸਿਟੀ ਕੋਚਿੰਗ ਸੈਂਟਰ ਵਿਖੇ ਡਾ.ਮਜੀਦ ਅਜਾਦ ਦੀ ਸਰਪ੍ਰਸਤੀ ਹੇਠ ਹੋਈ।ਜਿਸ ਵਿੱਚ ਤਰਕਸ਼ੀਲ ਸੁਸਾਇਟੀ ਵੱਲੋ ਸ਼ਹੀਦ ਭਗਤ ਸਿੰਘ ਦੀ ਜੰਨਮ ਦਿਵਸ ਮੌਕੇ ਪੰਜਾਬ ਪੱਧਰ ਤੇ ਕਰਵਾਈ ਜਾ ਹਹੀ ਤਰਕਸ਼ੀਲ ਚੇਤਨਾ ਪ੍ਰਿਖਿਆ ਦੀ ਤਿਆਰੀ ਤੇ ਵਿਚਾਰ ਕਿਤਾ ਗਿਆ ਅਤੇ ਵੱਖ-ਵੱਖ ਮੈਬਰਾ ਦੀਆ ਡਿਉਟੀਆ ਲਗਾਈਆ ਗਈਆ ਇਸ ਟੈਸਟ ਲਈ ਸਰਕਾਰੀ ਸੀਨੀਅਰ. ਸਕੈਡਰੀ ਸਕੂਲ, ਸੰਦੌੜ ਵਾਸਤੇ ਸਰਬਜੀਤ ਧਲੇਰ, ਸਰਕਾਰੀ ਸੀਨੀਅਰ. ਸਕੈਡਰੀ ਸਕੂਲ,ਬਾਗੜੀਆ ਵਾਸਤੇ ਮੋਹਨ ਬਡਲਾ ,ਅਤੇ ਮਲੇਰਕੋਟਲਾ ਸੈਂਟਰ ਵਾਸਤੇ ਮੇਜਰ ਸਿੰਘ ਸੋਹੀ ਬਨਾਏ ਗਏ. ਇਸ ਟੇਸਟ ਵਿੱਚ ਨੋਵੀ ਅਤੇ ਦੱਸਵੀ ਦੇ ਬੱਚੇ ਭਾਗ ਲੇ ਸਕਦੇ ਹਨ ਇਸ ਮਿੰਟਿਗ ਵਿਚ ਤਰਕਸ਼ੀਲ ਜੋਨਲ ਆਗੂ ਡਾ.ਮਜੀਦ ਅਜਾਦ ਨੇ ਕਿਹਾ ਕਿ ਇਸ ਟੈਸਟ ਵਿੱਚ ਉੱਚ ਸਥਾਨ ਪ੍ਰਾਪਤ ਵਾਲੇ ਵਿਦਿਆਰਥੀਆ ਨੂੰ ਦਿਲ-ਖਿਚਵੇਂ ਇਨਾਮ ਦਿੱਤੇ ਜਾਣਗੇ।

ਇਸ ਮਿੰਟਿਗ ਵਿੱਚ ਪਿਛਲੇ ਦਿਨੀ ਕੰਨੜ ਪੱਤਰਕਾਰ ਅਤੇ ਸਮਾਜ-ਸੇਵਿਕਾ ਗੌਰੀ ਲ਼ੰਕੇਸ ਦੀ ਫਿਰਕੂਵਾਦੀਆਂ ਦੁਆਰਾ ਕੀਤੀ ਗਈ ਹੱਤਿਆ ਅਤੇ ਬਰਮਾ ਵਿੱਚ ਹੋ ਰਹੇ ਰੋਹਿੰਗਾ ਮੁਸਲਮਾਨਾ ਤੇ ਢਾਹੇ ਜਾ ਰਹੇ ਜੁਲਮਾਂ ਦਾ ਨੋਟਿਸ ਲੈੰਦਿਆਂ ਨਿੰਦਾ-ਮਤਾ ਪਾਸ ਕੀਤਾ ਗਿਆ, ਇਸ ਸਬੰਧੀ ਸੋਸਾਇਟੀ ਦੇ ਮੀਡੀਆ ਮੁਖੀ ਸਰਾਜ ਨੇ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਅਤੇ ਤਰਕ ਲਈ ਥਾਂ ਦਿਨੋ-ਦਿਨ ਸੁੰਘੜ ਰਹੀ ਹੈ, ਜਿਹੜੀ ਕਿ ਕਿਸੇ ਵੀ ਸਭਿਆਂੱਕ ਸਮਾਜ ਲਈ ਬਹੁਤ ਹਾਨੀਕਾਰਕ ਹੁੰਦੀ ਹੈ।

ਇਸ ਸਬੰਧੀ ਸੋਸਾਇਟੀ ਵਲੋਂ ਇੱਕ ਪੱਤਰ ਭਾਰਤ ਦੇ ਰਾਸ਼ਟਰਪਤੀ ਅਤੇ ਸੰਯੁਕਤ ਰਾਸ਼ਟਰ ਸੰੰਘ ਨੂੰ ਵੀ ਲਿਖਣ ਦਾ ਫੈਸਲਾ ਗਿਆ।

Leave a Reply

Your email address will not be published. Required fields are marked *

Recent Comments

    Categories