ਭਾਰਤ ਬੰਦ ਦੇ ਸੱਦੇ ਤੇ ਕਾਦੀਆਂ ਸ਼ਹਿਰ ਦੇ ਬਾਜ਼ਾਰ ਰਹੇ ਬੰਦ…..ਕੇਂਦਰ ਸਰਕਾਰ ਦਾ ਪੁਤਲਾ ਫ਼ੂਕ ਕੀਤਾ ਰੋਸ ਪ੍ਰਦਰਸ਼ਨ ।

ਗੁਰਦਾਸਪੁਰ, ਕਾਦੀਆਂ 10 ਸਤੰਬਰ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਦੇਸ ਅੰਦਰ ਪੈਟਰੋਲ ਤੇ ਡੀਜ਼ਲ ਦੀਆ ਵੱਧ ਰਹੀਆਂ ਕੀਮਤਾਂ ਤੇ ਮਹਿੰਗਾਈ ਨੂੰ ਠੱਲ੍ਹ ਪਾਉਣ ਵਿਚ ਨਾਕਾਮ ਰਹਿਣ ਦੇ ਰੋਸ ਵਜੋਂ  ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਦੀਆਂ ਸ਼ਹਿਰ ਮੁਕੰਮਲ ਬੰਦ ਰਿਹਾ । ਇਸ ਦੌਰਾਨ ਹਲਕਾ ਕਾਦੀਆਂ ਦੇ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਪ੍ਰਭਾਕਰ ਚੋਕ ਵਿਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਰੋਸ ਧਰਨੇ ਵਿਚ ਵਿਸ਼ੇਸ਼ ਤੋਰ ਤੇ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਦੇ ਦੋਨੋਂ ਸਪੁੱਤਰ ਅਰਜਨ ਪ੍ਰਤਾਪ ਸਿੰਘ ਬਾਜਵਾ ਅਤੇ ਕਵਰ ਪ੍ਰਤਾਪ ਸਿੰਘ ਬਾਜਵਾ ਸ਼ਾਮਿਲ ਹੋਏ । ਇਸ ਦੌਰਾਨ ਯੂਥ ਕਾਂਗਰਸ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਨ ਉਪਰੰਤ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ । ਇਸ ਮੌਕੇ ਯੂਥ ਆਗੂ ਅਰਜਨ ਪ੍ਰਤਾਪ ਸਿੰਘ ਬਾਜਵਾ ਤੇ ਕਵਰ ਪ੍ਰਤਾਪ ਸਿੰਘ ਬਾਜਵਾ ਨਾਲ ਜ਼ਿਲ੍ਹਾ ਵਪਾਰ ਸੈੱਲ ਦੇ ਪ੍ਰਦਾਨ ਪ੍ਰਸ਼ੋਤਮ ਲਾਲ ਹੰਸਵਿਨੋਦ ਕੁਮਾਰ , ਗੁਰਬਚਨ ਸਿੰਘ , ਦੀਪਕ ਲੱਡਾ, ਰਿੱਕੀ ਅਬੋਲ, ਗੁਰਬਾਜ਼ ਬਾਜਵਾ ,ਮਨਜੀਤ ਸਿੰਘ , ਪ੍ਰਿੰਸ ਕਾਲਾ ਬਾਲਾ , ਅਭਿਸ਼ੇਕ ਗੁਪਤਾ, ਮਹਿੰਦਰਪਾਲ, ਸੁਖਵਿੰਦਰਪਾਲ ਸਿੰਘ , ਸੁਖ ਭਾਟੀਆ  ,ਗੌਰਵ ਭਨੋਟ  ਸਮੇਤ ਯੂਥ ਕਾਂਗਰਸ ਦੇ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone