Last UPDATE: November 5, 2018 at 9:41 am

ਭਾਰਤੀ ਕਿਸਾਨ ਯੂਨੀਅਨ (ਏਕਤਾ) ਵਲੋਂ ਲਗਾਇਆ ਗਿਆ ਧਰਨਾ ।

ਗੁਰਦਾਸਪੁਰ , ਕਾਦੀਆਂ 5 ਨਵੰਬਰ (ਦਵਿੰਦਰ ਸਿੰਘ ਕਾਹਲੋਂ) ਭਾਰਤੀ ਕਿਸਾਨ ਯੂਨੀਅਨ (ਏਕਤਾ) ਬਲਾਕ ਸ੍ਰੀ ਹਰਗੋਬਿੰਦਪੁਰ ਵੱਲੋਂ ਅੱਜ ਪਿੰਡ ਢਪੱਈ ਨੇੜੇ ਬਟਾਲਾ ਹਰਚੋਵਾਲ ਰੋਡ ਤੇ ਚੱਕਾ ਜਾਮ ਕਰ ਕੇ ਧਰਨਾ ਪ੍ਰਦਰਸ਼ਨ  ਕੀਤਾ ਗਿਆ ।ਇਸ ਮੌਕੇ  ਜ਼ਿਲ੍ਹਾ ਮੀਤ ਪ੍ਰਧਾਨ ਹਰਦਿਆਲ ਸਿੰਘ ਮਠੋਲਾ ਅਤੇ ਬਲਾਕ ਜਨਰਲ ਸਕੱਤਰ ਗੁਰਮੇਜ ਸਿੰਘ ਚੀਮਾ ਖੁੱਡੀ ਦੀ ਅਗਵਾਈ ਹੇਠ ਵੱਖ ਵੱਖ ਪਿੰਡਾ ਵਿਚੋਂ ਭਾਰੀ ਗਿਣਤੀ ਵਿਚ ਕਿਸਾਨ ਤੇ ਮਜ਼ਦੂਰ ਸ਼ਾਮਿਲ ਹੋਏ । ਇਸ ਦੌਰਾਨ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਸਾਰੇ ਬੁਲਾਰਿਆਂ ਨੇ ਕਿਹਾ ਕਿ ਮੰਡੀਆਂ ਵਿਚ ਸਿਲ ਦੇ ਨਾ ਤੇ ਕਿਸਾਨਾਂ ਦੀ ਭਾਰੀ ਲੁੱਟ ਹੋ ਰਹੀ ਹੈ ਤੇ ਕਿਸਾਨਾਂ ਨੂੰ ਗੈਰਕਨੁੰਨੀ ਕੱਟ ਲਾਈ ਜਾ ਰਹੀ ਹੈ । ਇਸ ਨੂੰ ਤੁਰੰਤ ਰੋਕਿਆ ਜਾਵੇ ਤੇ ਸਿਲ ਦੀ ਮਾਤਰਾ 17 ਫ਼ੀਸਦੀ ਤੋ ਵਧਾ ਕੇ 24 ਫ਼ੀਸਦੀ ਕੀਤੀ ਜਾਵੇ । ਓਹਨਾ ਕਿਹਾ ਕੇ ਵੱਧ ਤੋਲਣ ਵਾਲੇ ਆੜ੍ਹਤੀਆ ਦੇ ਲਾਇਸੈਂਸ ਰੱਦ ਕਰ ਕੇ ਉਹਨਾ ਤੇ 420 ਦੇ ਪਰਚੇ ਦਰਜ ਕਰਾਏ ਜਾਣ ।  ਖ਼ਰੀਦ ਸਮੇਂ ਮੰਡੀਆਂ ਵਿਚ ਸ਼ੈਲਰ ਮਾਲਕਾ ਦੀ ਦਖ਼ਲ ਅੰਦਾਜ਼ੀ ਮੁਕੰਮਲ ਤੋਰ ਤੇ ਬੰਦ ਕੀਤੀ ਜਾਵੇ । ਓਹਨਾ ਹੋਰ ਕਿਹਾ ਕੇ  ਤੋਲ ਡਿਜੀਟਲ ਕੰਡਿਆ ਤੇ ਹੀ ਕੀਤਾ ਜਾਵੇ ਤੇ ਬੋਰੀ ਦੇ ਅਸਲ ਵਜ਼ਨ ਨਾਲੋਂ 150-200 ਗਰਾਮ ਵੱਧ ਤੋਲਣਾ ਤੁਰੰਤ ਬੰਦ ਕੀਤਾ ਜਾਵੇ । ਇਸ ਸਮੇ ਕਿਸਾਨ ਆਗੂਆਂ ਬੋਲਦਿਆਂ ਕਿਹਾ ਕੇ ਪਰਾਲੀ ਨੂੰ ਸੰਭਾਲਣ ਲਈ 200 ਰੁ. ਕੁਇੰਟਲ ਮੁਆਵਜ਼ਾ ਨਾ ਮਿਲਣ ਤੱਕ ਪਰਾਲੀ ਸਾੜਨ ਤੋ ਰੋਕਣਾ ਤੇ ਪਰਚੇ ਦਰਜ ਕਰਨ ਤੇ ਨਾਦਰਸ਼ਾਹੀ ਕਦਮ ਬੰਦ ਕੀਤੇ ਜਾਣ । ਇਸ ਮੌਕੇ ਰਸਤਾ ਰੋਕੂ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿਚ  ਜ਼ਿਲ੍ਹਾ ਮੀਤ ਪ੍ਰਧਾਨ ਹਰਦਿਆਲ ਸਿੰਘ ਮਠੋਲਾ, ਬਲਾਕ ਸਕੱਤਰ ਗੁਰਮੇਜ ਸਿੰਘ ਚੀਮਾ ਖੁੱਡੀ, ਅਜੀਤ ਸਿੰਘ ਭਰਥ, ਬਲਵਿੰਦਰ ਸਿੰਘ ਢੱਪੱਈ, ਲਖਵਿੰਦਰ ਸਿੰਘ ਵਿਠਵਾ, ਸਤਨਾਮ ਸਿੰਘ ਕੀੜੀ, ਮਹਿੰਗਾ ਸਿੰਘ ਭਾਮ, ਸਰਦੂਲ ਸਿੰਘ ਚੀਮਾ ਖੁੱਡੀ, ਕਸ਼ਮੀਰ ਸਿੰਘ ਮਠੋਲਾ, ਜਸਪਾਲ ਸਿੰਘ ਢਪੱਈ, ਤਰਲੋਚਨ ਸਿੰਘ ਕਾਹਲਵਾ, ਕਾਮਰੇਡ ਕਰਮ ਸਿੰਘ ਮਜ਼ਦੂਰ ਆਗੂ , ਪ੍ਰੇਮ ਦਾਸ ਕਾਹਨੂੰਵਾਨ, ਸਕੱਤਰ ਸਿੰਘ ਭੇਟ, ਗੁਰਬਖ਼ਸ਼ ਸਿੰਘ ਢੱਪਈ, ਤੇ ਡਾ. ਅਸ਼ੋਕ ਆਦਿ ਹਾਜਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone