Last UPDATE: August 23, 2016 at 1:50 am

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚੰਡੀਗੜ੍ਹ ਧਰਨੇ ਸੰਬੰਧੀ ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ

ਭਦੌੜ 23 ਅਗਸਤ (ਵਿਜੈ ਜਿੰਦਲ) : 7 ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨਾਂ ਮਜਦੂਰਾਂ ਦਆਂ ਹੱਕੀ ਅਤੇ ਜਾਇਜ ਮੰਗਾਂ ਦੇ ਸੰਬੰਧ ਵਿੱਚ ਚੰਡੀਗੜ੍ਹ ਵਿਖੇ 5 ਸਤੰਬਰ ਨੂੰ ਅਣਮਿੱਥੇ ਸਮੇਂ ਲਈ ਲਗਾਏ ਜਾਣ ਵਾਲੇ ਧਰਨੇ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸ਼ਹਿਣਾ ਵੱਲੋਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦੀ ਅਗਵਾਈ ਵਿੱਚ ਸਿਰਾਂ ਉਪਰ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਬਲਾਕ ਦੇ ਪਿੰਡਾਂ ਵਿੱਚ ਮੋਟਰ ਸਾਈਕਲ ਮਾਰਚ ਕੀਤਾ ਗਿਆ। ਇਸ ਜਾਗਰੂਕਤਾ ਮਾਰਚ ਰਾਹੀਂ ਕਿਸਾਨ ਆਗੂਆਂ ਨੇ ਕਿਸਾਨਾਂ ਅਤੇ ਮਜਦੂਰਾਂ ਨੂੰ ਆਪਣੀਆਂ ਮੰਗਾਂ ਲਈ ਚੰਡੀਗੜ੍ਹ ਧਰਨੇ ਵਿੱਚ ਸਮੂਲੀਅਤ ਕਰਨ ਦਾ ਕਾਫ਼ਲੇ ਬੰਨ੍ਹ ਕੇ ਪੁੱੱਜਣ ਦਾ ਸੱਦਾ ਦਿੱਤਾ। ਮਾਰਚ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਭੋਤਨਾ ਬਲਾਕ ਪ੍ਰਧਾਨ, ਚਮਕੌਰ ਸਿੰਘ ਨੈਣੇਵਾਲ, ਦਰਸ਼ਨ ਸਿੰਘ ਚੀਮਾ, ਆਦਿ ਨੇ ਕਿਹਾ ਕਿ ਕਿਸਾਨਾਂ ਮਜਦੂਰਾਂ ਦੀਆਂ ਪ੍ਰਮੁੱਖ ਮੰਗਾਂ ਵਿੱਚ ਕਿਸਾਨਾਂ ਮਜਦੂਰਾਂ ਦੇ ਸਾਰੇ ਕਰਜਿਆਂ ਤੇ ਲਕੀਰ ਮਾਰਨ, ਲੰਬੇ ਸਮੇਂ ਤੇ ਕਰਜ਼ਾ ਘੱਟ ਵਿਆਜ ਤੇ ਦੇਣ, ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ, ਅਵਾਰਾ ਪਸੂਆਂ ਅਤੇ ਕੁੱਤਿਆਂ ਦਾ ਪੱਕਾ ਪ੍ਰਬੰਧ ਕਰਨ ਲਈ, ਖੁਦਕਸ਼ੀਆਂ ਦਾ ਰਹਿੰਦਾ ਮੁਆਵਜ਼ਾ ਦੇਣ ਲਈ ਆਦਿ ਸ਼ਾਮਿਲ ਹਨ। ਅੱਜ ਦਾ ਇਹ ਮਾਰਚ ਪਿੰਡ ਭੋਤਨਾ ਤੋਂ ਸ਼ੁਰੂ ਹੋ ਕੇ ਚੂੰਘਾਂ, ਰਾਮਗੜ੍ਹ, ਟੱਲੇਵਾਲ, ਦੀਪਗੜ੍ਹ, ਭਦੌੜ, ਨੈਣੇਵਾਲ, ਸੰਧੂ ਕਲਾਂ, ਬੱਲੋਕੇ, ਦਰਾਜ, ਤਪਾ, ਮਹਿਤਾ, ਘੁੰਨਸ, ਢਿੱਲਵਾਂ, ਮੌੜ ਨਾਭਾ, ਚੀਮਾ, ਸ਼ਹਿਣਾ ਵਿੱਚ ਦੀ ਹੁੰਦਿਆਂ ਹੋਇਆ ਭੋਤਨਾ ਵਿਖੇ ਸਮਾਪਤ ਹੋਇਆ। ਇਸ ਮਾਰਚ ਵਿੱਚ ਜਿਲਾ ਪ੍ਰਧਾਨ ਚਮਕੌਰ ਸਿੰਘ, ਬਿੰਦਰ ਸਿੰਘ ਭੋਤਨਾ, ਨਛੱਤਰ ਸਿੰਘ ਭੋਤਨਾ, ਮਹਿੰਗਾ ਸਿੰਘ ਚੂੰਘਾਂ, ਜੀਤ ਸਿੰਘ, ਜਰਨੈਲ ਸਿੰਘ, ਗੁਰਚਰਨ ਸਿੰਘ ਭਦੌੜ, ਭੋਲਾ ਸਿੰਘ, ਅਜੀਤ ਸਿੰਘ ਔਲਖ, ਲੀਲਾ ਸਿੰਘ ਨੈਣੇਵਾਲ, ਦਰਸ਼ਨ ਸਿੰਘ ਸੰਧੂ ਕਲਾਂ, ਜੰਟਾ ਸਿੰਘ ਦਰਾਜ, ਬਲਦੇਵ ਸਿੰਘ, ਵੇਦ ਪ੍ਰਕਾਸ਼, ਬੁੱਕਣ ਦਾਸ, ਗੁਰਮੇੇਲ ਸਿੰਘ ਮਹਿਤਾ, ਬੰਤ ਸਿੰਘ ਚੂੰਘਾਂ, ਪਾਲ ਸਿੰਘ, ਨਿਰਮਲ ਸਿੰਘ, ਰੂਪ ਸਿੰਘ ਛੰਨਾ, ਦਰਸ਼ਨ ਸਿੰਘ ਭਦੌੜ, ਜਰਨੈਲ ਸਿੰਘ ਬਦਰਾ, ਨਵਜੀਤ ਸਿੰਘ ਚੀਮਾ, ਅੰਮਿ੍ਰਤਪਾਲ ਸਿੰਘ ਚੀਮਾ ਆਦਿ ਵੀ ਸ਼ਾਮਿਲ ਸਨ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone