ਭਦੌੜ ਦੀਆਂ ਅਲੋਪ ਹੋ ਚੁੱਕੀਆਂ ਿਕ ਸੜਕਾਂ ਦਾ ਅਧਿਕਾਰੀਆਂ ਨੇ ਲਿਆ ਜਾਇਜ਼ਾ

ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਵੱਲੋਂ ਅਧਿਕਾਰੀਆਂ ਦਾ ਇਹਨਾਂ ਸੜਕਾਂ ਵੱਲ ਦਿਵਾਇਆ ਧਿਆਨ
ਭਦੌੜ 03 ਅਪ੍ਰੈਲ (ਵਿਕਰਾਂਤ ਬਾਂਸਲ) ਭਦੌੜ ਦੀਆਂ ਤਿੰਨ ਲਿੰਕ ਰੋਡ ਜਿੰਨਾਂ ਵਿੱਚ ਅਹਿਮ ਤੌਰ ’ਤੇ ਨਾਨਕਸਰ ਰੋਡ, ਪੱਥਰਾਂ ਵਾਲੀ ਰੋਡ ਅਤੇ ਪਿੰਡਾਂ ਨੂੰ ਮਿਲਾਉਣ ਵਾਲੀ ਛੰਨਾਂ ਰੋਡ ਦੀਆਂ ਅਲੋਪ ਹੋ ਚੁੱਕੀਆਂ ਸੜਕਾਂ ਦੇ ਪੁਨਰ ਨਿਰਮਾਣ ਲਈ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਐਮ. ਸੀ. ਜਸਵੀਰ ਸਿੰਘ ਧੰਮੀ ਵੱਲੋਂ ਸੜਕ ਮਹਿਕਮੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ, ਉਹਨਾਂ ਅੱਗੇ ਇਹਨਾਂ ਿਕ ਰੋਡਾਂ ਦੀਆਂ ਸੜਕਾਂ ਦਰੁਸਤ ਕਰਨ ਦੀ ਮੰਗ ਰੱਖੀ । ਜਿਸ ਤਹਿਤ ਸੜਕ ਬੋਰਡ ਦੇ ਐਕਸੀਅਨ ਗੁਰਦੀਪ ਸਿੰਘ, ਐਸ. ਡੀ. ਓ. ਜਗਰੂਪ ਸਿੰਘ ਅਤੇ ਜੇ.ਈ. ਜਸਵੀਰ ਸਿੰਘ ਨੇ ਭਦੌੜ ਪਹੁੰਚ ਕੇ ਨਾਨਕਸਰ ਅਤੇ ਛੰਨਾਂ ਰੋਡ ਦਾ ਜਾਇਜ਼ਾ ਲਿਆ । ਜੇ. ਸੀ. ਬੀ. ਮਸ਼ੀਨ ਨਾਲ ਤਿੰਨ-ਤਿੰਨ ਫੁੱਟ ਪੁੱਟਣ ’ਤੇ ਵੀ ਸੜਕਾਂ ਦਾ ਕੋਈ ਨਾਮੋ ਨਿਸ਼ਾਨ ਨਜ਼ਰ ਨਹੀਂ ਆਇਆ । ਆਏ ਅਧਿਕਾਰੀਆਂ ਨੇ ਆਖਿਆ ਕਿ ਇਹ ਤਿੰਨੇ ਿਕ ਰੋਡਾਂ ’ਤੇ ਸੜਕ ਬਣਨ ਦੀ ਮਨਜੂਰੀ ਲਈ ਉਹਨਾਂ ਵੱਲੋਂ ਮਹਿਕਮੇ ਨੂੰ ਲਿਖਤੀ ਰਿਪੋਟ ਭੇਜੀ ਜਾਵੇਗੀ ਅਤੇ ਆਉਣ ਵਾਲੇ ਸਮਂੇ ਵਿੱਚ ਇਹਨਾਂ ਸੜਕਾਂ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਜਾਵੇਗਾ । ਮੌਕੇ ’ਤੇ ਨਗਰ ਕੌਂਸ਼ਲ ਭਦੌੜ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਐਮ. ਸੀ. ਜਸਵੀਰ ਸਿੰਘ ਧੰਮੀ ਨੇ ਕਿਹਾ ਕਿ ਕਸਬਾ ਭਦੌੜ ਦੇ ਵਿਕਾਸ ਵਿਚ ਕਿਸੇ ਵੀ ਕਿਸਮ ਦੀ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੇਰੇ ਵੱਲੋਂ ਪਹਿਲਾਂ ਦੀ ਤਰ੍ਹਾਂ ਕਸਬਾ ਭਦੌੜ ਦੇ ਵਿਕਾਸ ਕਰਾਉਣ ਲਈ ਸਿਰਤੋੜ ਯਤਨ ਜਾਰੀ ਰਹਿਣਗੇ । ਇਸ ਮੌਕੇ ਅਮਰਜੀਤ ਸਿੰਘ ਚੇਲਾ, ਭੋਲਾ ਨਾਥ ਐਮ.ਸੀ., ਪੱਪੂ ਭਲੇਰੀਆ, ਬਘੇਲ ਸਿੰਘ, ਓਮ ਪ੍ਰਕਾਸ਼ ਚੋਟਾਲਾ, ਡਾ. ਨਿਰਭੈ ਸਿੰਘ, ਕੇਵਲ ਜੈਦ, ਸੇਖੋਂ ਲਵਲੀਨ, ਹੈਪੀ ਗੰਜ਼ਾ, ਡਾ. ਅਮਰ ਸਿੰਘ, ਮਲਕੀਤ ਨਾਥ, ਬੌਬੀ ਨਾਥ ਅਤੇ ਡਾ. ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ ।
ਫੋਟੋ ਵਿਕਰਾਂਤ ਬਾਂਸਲ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone