Last UPDATE: September 17, 2015 at 8:09 am

ਬੱਕਰੀ ਪਾਲਕਾਂ ਲਈ ਲਗਾਇਆ ਇਲਾਜ ਅਤੇ ਜਾਗਰੂਕਤਾ ਕੈਂਪ

ਮਾਲੇਰ ਕੋਟਲਾ (ANS) ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਇੱਥੇ ਪਿੰਡ ਸੰਘੈਣ ਵਿਖੇ ਭੇਡਾਂ-ਬੱਕਰੀਆਂ ਦਾ ਇਲਾਜ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਮੌਕੇ ਲਾਗਲੇ ਪਿੰਡਾ ਰੋਡੀਵਾਲ, ਮਤੋਈ. ਇਬਰਾਹੀਮ ਪਰਾ ਦੈਂਵਾਲ, ਜਾਤੀਵਾਲ ਆਦਿ ਤੋਂ ਬਕਰੀ ਭੇਢ ਪਾਲਕਾਂ ਨੇ ਭਾਗ ਲਿਆ, ਇਸ ਮੌਕੇ 300 ਪਸ਼ੂਆਂ ਦੀ ਪੀ.ਪੀ.ਆਰ. ਬਿਮਾਰੀ ਦੀ ਵੈਕਸੀਨੇਸ਼ਨ ਕੀਤੀ ਗਈ। ਧਾਤਾਂ ਦਾ ਚੂਰਾ ਅਤੇ ਲੋੜੀਂਦੀ ਦਵਾਈ ਵੀ ੰਵੰਡੀ ਗਈ।

ਇਸ ਮੌਕੇ ਕੈਂਪ ਵਿੱਚ ਸ਼ਾਮਲ ਹੋਏ ਡਾ. ਅਬਦੁਲ ਮਜੀਦ ਅਜਾਦ ਅਤੇ ਡਾ.ਵਿਕਰਮ ਕਪੂਰ ਨੇ ਬੱਕਰੀ ਪਾਲਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਆਪਣੇ ਜਾਨਵਰਾਂ ਨੂੰ ਮਲੱਪਾਂ ਦੀ ਦਵਾਈ ਸਮੇਂ ਸਮੇਂ ਤੇ ਦਿੰਦੇ ਰਹਿਣ ਕਿਉਂਕਿ ਮਲੱਪਾਂ ਕਾਰਣ ਜਾਨਵਰਾਂ ਦਾ ਸੱਭ ਤੋਂ ਵੱਧ ਨੁਕਸਾਨ ਹੁੰਦਾ ਹੈ।

ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਪਸ਼ੂ ਭਲਾਈ ਸਕੀਮਾਂ ਦਾ ਲਾਭ ਉਠਾਕੇ ਬੱਕਰੀ ਪਾਲਕ ਜਰੂਰੀ ਤੌਰ ਤੇ ਆਪਣੀ ਆਮਦਨ ਵਧਾ ਸਕਦੇ ਹਨ।

ਇਸ ਮੌਕੇ ਕੈਂਪ ਵਿੱਚ ਹੋਰਨਾਂ ਤੋਂ ਬਿਨਾਂ ਹਰਮੇਸ਼ ਕੁਮਾਰ, ਜਸਵੀਰ ਸਿੰਘ (ਦੋਵੇਂ ਵੈਟਰਨਰੀ ਫਾਰਮਾਸਿਸਟ),ਜਸਵੀਰ ਮਾਨਕਹੇੜੀ, ਸਲੀਮ ਹਾਂਡਾ, ਰੁਸਮਦੀਨ ਰੋਡੀਵਾਲ, ਸੁਦਾਗਰ ਦੈਵਾਲ ਆਦਿ ਨੇ ਕੈਂਪ ਦੀ ਸਫਲਤਾ ਵਿੱਚ ਭਰਵਾਂ ਯੋਗਦਾਨ ਪਾਇਆ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone