Last UPDATE: May 12, 2015 at 2:18 am

ਬੀ.ਐਲ.ਓਜ਼ ਵੱਲੋਂ ਲਗਾਏ ਕੈਂਪਾਂ ਦਾ ਜਾਇਜ਼ਾ ਲਿਆ

ਬੀ.ਐਲ.ਓਜ਼ ਵੱਲੋਂ ਲਗਾਏ ਕੈਂਪਾਂ ਦਾ ਜਾਇਜ਼ਾ ਲਿਆ
ਸੰਗਰੂਰ, 12 ਮਈ (ਜਗਤਾਰ ਬਾਵਾ) ਭਾਰਤ ਚੋਣ ਕਮਿਸ਼ਨ ਵੱਲੋਂ ਰਾਸ਼ਟਰੀ ਪੱਧਰ ਤੇ ਵੋਟਰ ਸੂਚੀ ਦੀ ਸੁਧਾਈ ਅਤੇ ਪ੍ਰਮਾਣਕਿਤਾ ਸਬੰਧੀ ਜ਼ਿਲ੍ਹਾ ਪੱਧਰ ਤੇ ਲਗਾਏ ਗਏ ਸਪੈਸ਼ਲ ਕੈਂਪਾਂ ਦਾ ਨਿਰੀਖਣ ਕਰਨ ਲਈ ਅੱਜ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ. ਅਜੀਤ ਸਿੰਘ ਪੰਨੂ ਨੇ ਸਿਰਕਤ ਕੀਤੀ। ਸ. ਪੰਨੂ ਨੇ ਚੰਨੋ, ਨਦਾਮਪੁਰ, ਭਵਾਨੀਗੜ੍ਹ, ਘਰਾਚੋ, ਮਹਿਲਾ ਚੋਂਕ, ਖੇੜੀ ਵਿਖੇ ਵੱਖ ਵੱਖ ਥਾਵਾਂ ਤੇ ਵੋਟਰ ਕਾਰਡ ਨੰੂ ਅਧਾਰ ਕਾਰਡ ਨਾਲ ਜੋੜਨ ਲਈ ਬੀ.ਐਲ.ਓਜ਼ ਵੱਲੋਂ ਲਗਾਏ ਕੈਂਪਾਂ ਦਾ ਜਾਇਜ਼ਾ ਲਿਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੋਟਰ ਕਾਰਡ ਨੰੂ ਅਧਾਰ ਕਾਰਡ ਨਾਲ ਿਕ ਕਰਨ ਦੇ ਕੰਮ ਤੇ ਸੰਤੁਸ਼ਟੀ ਪ੍ਰਗਟ ਕੀਤੀ।
ਨਿਰੀਖਣ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਦੇ ਮੀਟਿੰਗ ਹਾਲ ਵਿਖੇ ਸ.ਅਜੀਤ ਸਿੰਘ ਪੰਨੂ ਨੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਸ. ਪੰਨੂ ਨੇ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੰੂ ਵੋਟਰ ਕਾਰਡ ਨੰੂ ਅਧਾਰ ਕਾਰਡ ਨਾਲ ਿਕ ਕਰਨ ਦੇ ਕੰਮ ਨੰੂ ਹੋਰ ਵਧੇਰੇ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਬੂਥ ਲੈਵਲ ਏਜੰਟ ਨਿਯੁਕਤ ਕਰਨ ਦੀ ਅਪੀਲ ਕੀਤੀ। ਸ. ਪੰਨੂ ਨੇ ਸਮੂਹ ਰਾਜਸੀ ਪਾਰਟੀਆਂ ਤੋਂ ਆਏ ਨੁਮਾਇੰਦਿਆਂ ਨਾਲ ਅਧਾਰ ਿਕ ਦੇ ਕੰਮ ਸਬੰਧੀ ਵਿਚਾਰ ਸਾਂਝੇ ਕੀਤੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 11 ਲੱਖ 24 ਹਜ਼ਾਰ 219 ਵੋਟਰ ਹਨ। ਉਨ੍ਹਾਂ ਦੱਸਿਆ ਇਹਨਾਂ ਵੋਟਰਾਂ ਵਿੱਚ 54.75 ਫੀਸਦੀ ਦੇ ਹਿਸਾਬ ਨਾਲ 6 ਲੱਖ 15 ਹਜ਼ਾਰ 559 ਵੋਟਰਾਂ ਦੇ ਅਧਾਰ ਕਾਰਡ ਹੁਣ ਤੱਕ ਿਕ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ 8 ਲੱਖ 80 ਹਜ਼ਾਰ 459 ਵੋਟਰਾਂ ਦੇ ਮੋਬਾਇਲ ਨੰਬਰਾਂ ਨੰੂ ਵੀ ਿਕ ਕਰ ਦਿੱਤਾ ਗਿਆ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਐਮ. ਕੇ ਅਰਵਿੰਦ ਕੁਮਾਰ, ਤਹਿਸ਼ੀਲਦਾਰ ਚੋਣ ਸ ਜਗਰੂਪ ਸਿੰਘ, ਡੀ.ਡੀ.ਪੀ.ਓ. ਸ੍ਰੀ ਜੋਗਿੰਦਰ ਕੁਮਾਰ, ਜ਼ਿਲ੍ਹਾ ਪ੍ਰਧਾਨ ਸ਼ੋਮ੍ਹਣੀ ਅਕਾਲੀ ਦਲ ਸ .ਤੇਜਾ ਸਿੰਘ ਕਮਾਲਪੁਰ, ਸੁਖਜਿੰਦਰ ਸਿੰਘ ਆਮ ਆਦਮੀ ਪਾਰਟੀ, ਆਰ.ਡੀ.ਗੁਪਤਾ ਸੀ.ਪੀ.ਆਈ, ਆਤਮਾ ਸਿੰਘ ਖਾਲਸਾ ਬਹੁਜਨ ਸਮਾਜ ਪਾਰਟੀ, ਸੁਰਿੰਦਰ ਸਿੰਘ ਭਾਜਪਾ ਆਗੂ, ਸਤਵੰਤ ਸਿੰਘ ਪੂਨੀਆ ਭਾਜਪਾ ਆਗੂ, ਮਨਜੀਤ ਸਿੰਘ, ਜਗਮੇਲ ਸਿੰਘ ਸ਼ੋਮ੍ਹਣੀ ਅਕਾਲੀ ਦਲ, ਦਮਨਜੀਤ ਸਿੰਘ, ਸੰਦੀਪ ਕਾਨਗੋ, ਬਲਕਾਰ ਸਿੰਘ ਅਤੇ ਹੋਰ ਹਾਜ਼ਰ ਸਨ।

ਤਸਵੀਰ-
ਡਵੀਜ਼ਨਲ ਕਮਿਸ਼ਨਰ ਪਟਿਆਲਾ ਸ. ਅਜੀਤ ਸਿੰਘ ਪੰਨੂ ਰਾਜਸੀ ਪਾਰਟੀਆਂ ਨਾਲ ਮੀਟਿੰਗ ਕਰਦੇ ਹੋਏ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ.ਅਰਸ਼ਦੀਪ ਸਿੰਘ ਥਿੰਦ ਅਤੇ ਹੋਰ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone