Last UPDATE: September 9, 2016 at 9:04 pm

ਬਿਜਲੀ ਕਾਮਿਆ ਵਲੋ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦਾ ਅਰਥੀ ਫੂਕ ਮੁਜਾਹਰਾ ।

tsu-news-photo-9september

ਗੁਰਦਾਸਪੁਰ ,ਕਾਦੀਆ 9 ਸਤੰਬਰ(ਦਵਿੰਦਰ ਸਿੰਘ ਕਾਹਲੋ)ਅੱਜ ਕਾਦੀਆਂ ਵਿਖੇ  ਬਿਜਲੀ ਕਾਮਿਆਂ ਵੱਲੋਂ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੱਦੇ ਤੇ ਮੰਡਲ ਦਫ਼ਤਰ ਕਾਦੀਆਂ ਅੱਗੇ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮੈਨਜ਼ਮੈਂਟ ਵੱਲੋਂ ਕੀਤੇ ਸਮਝੋਤੇ ਲਾਗੂ ਕਰਨ ਤੇ ਮੁਕਰਨ, ਮੁਲਾਜਮ ਮੰਗਾ ਦੇ ਹੱਲ ਕਰਨ ਤੇ ਧਾਰਨ ਕੀਤੀ ਟਾਲ ਮਟੋਲ ਦੀ ਨੀਤੀ ਵਿਰੁੱਧ ਜ਼ੋਰਦਾਰ ਨਾਅਰੇ ਬਾਜ਼ੀ ਕਰਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਅਰਥੀ ਸਾੜੀ ਗਈ। ਇਸ ਮੌਕੇ ਸਰਕਲ ਪ੍ਰਧਾਨ ਜਗਤਾਰ ਸਿੰਘ ਖੁੰਡਾ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਜਥੇਬੰਦੀ ਨਾਲ 24 ਜਨਵਰੀ 2013 ਨੂੰ ਚੇਅਰਮੈਨ ਪਾਵਰ ਕਾਮ ਦੀ ਹਾਜ਼ਰੀ ਵਿੱਚ ਕੀਤੀ ਮੀਟਿੰਗ ਵਿੱਚ ਹਰ ਤਰਾਂ ਦੀ ਵਿਕਟੇਮਾਈਜੇਸ਼ਨ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪਰ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸੇ ਤਰਾਂ ਪਾਵਰਕਾਮ ਦੀ ਮੈਨਜਮੈਂਟ ਵੱਲੋਂ 11 ਅਕਤੂਬਰ 2013 ਨੂੰ ਟੀ ਐਸ ਯੂ ਨਾਲ ਮੀਟਿੰਗ ਕਰਕੇ ਪਟਿਆਲਾ ਸਰਕਲ ਦੇ 7 ਆਗੂਆਂ ਖਿਲਾਫ  ਚੱਲਦਾ ਕੇਸ ਵਾਪਸ ਲੈਣ ਦਾ ਫ਼ੈਸਲਾ ਕੀਤਾ ਸੀ। ਪਰ ਲਾਗੂ ਨਹੀਂ ਕੀਤਾ ਗਿਆ। ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਨਵੀਂ ਪੱਕੀ ਭਰਤੀ ਚਾਲੂ ਨਹੀਂ ਕੀਤੀ ਜਾ ਰਹੀ। 4 ਹਜ਼ਾਰ ਬੇਰੁਜਗਾਰ ਲਾਈਨ ਮੈਨਾ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ। 16 ਅਪ੍ਰੈਲ 2010 ਤੋ ਪਹਿਲੇ ਮ੍ਰਿਤਕ ਕਾਮਿਆਂ ਦੇ ਆਸਰਤਾਂ ਨੂੰ ਨੋਕਰੀ ਦਾ ਹੱਕ ਬਹਾਲ ਨਹੀਂ ਕੀਤਾ ਗਿਆ। ਅਗੇਤ ਅਧਾਰ ਤੇ ਨੋਕਰੀ ਲਈ ਅਪਲਾਈ ਕਰ ਚੁੱਕੇ ਵਾਰਸਾ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੇ ਕੇਸਾਂ ਨੂੰ ਪਾਸ ਕਰਨ ਵਿੱਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ। ਨਵੇਂ ਭਰਤੀ ਹੋਏ ਅਤੇ ਰੀਟਾਇਰ ਕਾਮਿਆਂ ਨੂੰ ਬਿਜਲੀ ਦੀ ਰਿਆਇਤ ਜਾਰੀ ਨਹੀਂ ਕੀਤੀ ਗਈ। ਨਵੇਂ ਭਰਤੀ ਹੋਏ ਕਾਮਿਆਂ ਨੂੰ ਕੰਟਰੀਬਿਉਟਰੀ ਪੈਨਸ਼ਨ ਸਕੀਮ ਦੀ ਥਾਂ ਪਹਿਲੀ ਰੈਗੂਲਰ ਪੈਨਸ਼ਨ ਸਕੀਮ ਲਾਗੂ ਕਰਕੇ ਸਾਰੇ ਪੈਨਸ਼ਨਰੀ ਲਾਭ ਦਿੱਤੇ ਜਾਣ। ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ। ਸਬ ਸਟੇਸ਼ਨ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦਾ ਲੋਕ ਵਿਰੋਧੀ ਫ਼ੈਸਲਾ ਰੱਦ ਕੀਤਾ ਜਾਵੇ। ਮਹਿਗਾਈ ਭੱਤੇ ਦਾ ਬਕਾਇਆ ਇੱਕੇ ਵਾਰ ਨਕਦ ਦਿੱਤਾ ਜਾਵੇ। ਪੇ ਬੈਡ ਵਿੱਚ ਵਾਧਾ ਕੀਤਾ ਜਾਵੇ। ਜਨਵਰੀ 2016 ਤੋ 6 ਫ਼ੀਸਦੀ ਮਹਿਗਾਈ ਭੱਤਾ ਜਾਰੀ ਕੀਤਾ ਜਾਵੇ। ਸਾਰੇ ਫੀਲਡ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਪੈਟਰੋਲ ਭੱਤਾ ਦਿੱਤਾ ਜਾਵੇ। ਸਾਰੀਆਂ ਕੈਟਾਗਿਰੀਆਂ ਦੀ ਪਰਮੋਸ਼ਨ ਪਾਲਿਸੀ ਇੱਕ ਸਾਰ ਕੀਤੀ ਜਾਵੇ। ਸਹਾਇਕ ਲਾਈਨਮੈਨ ਤੇ ਲਾਈਨਮੈਲ ਦੀ ਪਰਮੋਸ਼ਨ ਸਰਕਲ ਪੱਧਰ ਤੇ ਕਰਨ ਦੇ ਅਧਿਕਾਰ ਨਿਗਰਾਨ ਇੰਜ਼ਨੀਅਰ ਨੂੰ ਦਿੱਤੇ ਜਾਣ। ਜਥੇਬੰਦੀ ਵੱਲੋਂ ਦਿੱਤੇ ਮੰਗ ਪੱਤਰ ਵਿੱਚ ਦਰਜ਼ ਮੰਗਾ ਦਾ ਗੱਲਬਾਤ ਰਾਹੀ ਹੱਲ ਕੀਤਾ ਜਾਵੇ। ਇਸ ਮੌਕੇ ਮਤਾ ਪਾਸ ਕਰਕੇ 7 ਕਿਸਾਨ ਜਥੇਬੰਦੀਆਂ ਦੇ ਸੰਘਰਸ ਨੂੰ ਪੰਜਾਬ ਸਰਕਾਰ ਵੱਲੋਂ ਜਬਰ ਰਾਹੀ ਦਬਾਉਣ ਦੇ ਕਦਮਾਂ ਦੀ ਨਿਖੇਧੀ ਕਰਦੇ ਗਿ੍ਰਫ਼ਤਾਰ ਕੀਤੇ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਬੁਲਾਰਿਆਂ ਵਿੱਚ ਮੰਡਲ ਪ੍ਰਧਾਨ ਰਤਨ ਸਿੰਘ,ਸੰਤੋਖ ਸਿੰਘ,ਗੁਰਮੇਜ਼ ਸਿੰਘ,ਰਣਜੀਤ ਸਿੰਘ,ਫੈਡਰੇਸ਼ਨ ਏਟਕ ਦੇ ਪ੍ਰਧਾਨ ਪਿਆਰਾ ਸਿੰਘ,ਕਸ਼ਮੀਰ ਸਿੰਘ,ਹਰਦੀਪ ਸਿੰਘ,ਸਰਦੂਲ,ਗੁਰਵਿੰਦਰ ਸਿੰਘ, ਦਲਜੀਤ ਸਿੰਘ ਸ਼ਾਮਲ ਹੋਏ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone