Last UPDATE: March 26, 2017 at 9:03 am

ਬਿਆਸ ਦਰਿਆ ਚ ਨਹਾਉਣ ਆਏ ਤਿੰਨ ਬੱਚੇ ਡੁੱਬੇ …… ਡੁੱਬਣ ਵਾਲਿਆ ਬੱਚਿਆ ਦੀ ਉਮਰ ਤਕਰੀਬਨ 16-17 ਸਾਲ ।

 

2017-03-26_19.51.00

ਗੁਰਦਾਸਪੁਰ,ਕਾਦੀਆ 26 ਮਾਰਚ(ਦਵਿੰਦਰ ਸਿੰਘ ਕਾਹਲੋ) ਬਿਆਸ ਦਰਿਆ ਵਿੱਚ ਨਹਾਉਣ ਆਏ ਤਿੰਨ ਬੱਚੇ ਡੁੱਬੇ । ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਨਾਇਬ ਤਹਿਸੀਲਦਾਰ ਸ੍ਰੀ ਜਸਵੀਰ ਕੁਮਾਰ ਅਤੇ ਡੀ ਐਸ ਪੀ ਸੁੱਚਾ ਸਿੰਘ ਨੇ ਦੱਸਿਆ ਕਿ ਡੁੱਬਣ ਵਾਲਿਆ ਦੇ ਨਾਮ ਤਕਰੀਬਨ ਰਵਿੰਦਰ ਸਿੰਘ ਪੁਤਰ ਬਿੱਟੂ ਵਾਸੀ ਵੱਲਾ , ਨਰਿੰਦਰ ਸਿੰਘ ਪੁਤਰ ਪਰੇਮ ਪਾਲ ਵਾਸੀ ਬਾਠ, ਕਰਨ ਪੁਤਰ ਦਵਿੰਦਰ ਸਿੰਘ ਪਿੰਡ ਵੱਲਾ , ਤਕਰੀਬਨ ਅੱਜ ਸਵੇਰੇ ਆਪਣੇ ਪਿੰਡ ਵੱਲਾ (ਟਾਡਾ) ਤੋ ਬਿਆਸ ਦਰਿਆ ਦੇ ਕਿਨਾਰੇ ਤੋ ਅੰਦਰ ਨਹਾਉਣ ਲਈ ਵੜੇ ਜਿੰਨਾ ਦੇ ਨਾਲ ਹਰਵਿੰਦਰ ਸਿੰਘ ਪੁਤਰ ਪਰੇਮ ਪਾਲ ਵਾਸੀ ਵੱਲਾ ਜੋ ਕਿ ਨਰਿੰਦਰ ਕੁਮਾਰ ਡੁੱਬਣ ਵਾਲੇ ਦਾ ਭਰਾ ਹੈ ਜੋ ਕਿ ਬਚ ਗਿਆ ਸੀ ਉਸਨੇ ਆਪਣੇ ਘਰ ਜਾ ਕੇ ਜਾਣਕਾਰੀ ਦਿੱਤੀ ਕਿ ਉਸਦੇ ਨਾਲ ਨਹਾਉਣ ਗਏ ਰਵਿੰਦਰ ,ਨਰਿੰਦਰ  ਤੇ ਕਰਨ ਪਾਣੀ ਅੰਦਰ ਡੁੱਬ ਗਏ ਹਨ । ਉਸਨੇ ਦੱਸਿਆ ਕਿ  ਉਹ ਚਾਰੇ ਨਹਾਉਦੇ ਹੋਏ ਬਿਆਸ ਦਰਿਆ ਦੇ ਇਕ ਕਿਨਾਰੇ ਵੱਲੇ ਤੋ ਬਿਆਸ ਦਰਿਆ ਦੇ ਦੂਜੇ ਕਿਨਾਰੇ ਪਿੰਡ ਤਲਵਾੜੇ ਜਾ ਪੁਜੇ । ਜਿਥੇ ਤਿੰਨਾ ਨੇ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਸੀ ਅਤੇ ਪਾਣੀ ਡੂਘਾ ਹੋਣ ਦੇ ਕਾਰਨ ਤਿੰਨੋ ਪਾਣੀ ਅੰਦਰ ਗੋਤੇ ਖਾ ਕੇ ਡੁੱਬ ਗਏ ਅਤੇ ਉਹ ਖੁਦ ਘਬਰਾ ਗਿਆ ਇਸ ਦੋਰਾਨ ਉਸਨੇ ਭੱਜ ਕੇ ਘਰ ਜੇ ਕੇ ਦੱਸਿਆ ।ਇਸ ਤੋ ਬਾਅਦ ਪ੍ਰਸ਼ਾਸ਼ਨ ਹੁਸਿਆਰਪੁਰ ਦੀ ਟੀਮ ਤੇ ਗੁਰਦਾਸਪੁਰ ਦੀ ਟੀਮ ਦੁਆਰਾ ਸਾਝੇ ਤੋਰ ਤੇ ਸਰਚ ਉਪਰੇਸ਼ਨ ਸੂਰੂ ਕੀਤਾ ਗਿਆ । ਪਰ ਬਿਆਨ ਦੇਣ ਯੋਗ ਗੱਲ ਹੈ ਕਿ ਤਕਰੀਬਨ 5.15 ਵਜੇ ਦੇ ਕਰੀਬ ਸਰਚ ਉਪਰੇਸ਼ਨ (ਰੈਸਕਿਉ) ਸੁਰੂ ਕੀਤਾ ਗਿਆ । ਇਸ ਤੋ ਪਹਿਲਾ ਸਿਰਫ ਲੋਕਲ ਲੈਵਲ ਆਸ ਪਾਸ ਦੇ ਪਿੰਡਾ ਦੇ ਲੋਕਾ ਦੁਆਰਾ ਹੀ ਗੋਤੇ ਲਗਾ ਕੇ ਜਾ ਜਾਲ ਆਦਿ ਲਗਾ ਕੇ ਡੁੱਬਣ ਵਾਲਿਆ ਨੂੰ ਲੱਭਣ ਦੀ ਕੋਸਿਸ ਕੀਤੀ ਗਈੱ । ਡੁੱਬਣ ਵਾਲੇ ਤਿੰਨੇ ਬੱਚੇ ਤਕਰੀਬਨ 16 ਤੋ 17 ਸਾਲ ਦੀ ਉਮਰ ਦੇ ਸਨ ।

 

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone