Last UPDATE: August 22, 2014 at 7:52 pm

ਬਾਲ ਸੇਵਿਕਾਵਾਂ ਵੱਲੋਂ ਮੁਜ਼ਾਹਰਾ

ਬਾਲ ਸੇਵਿਕਾਵਾਂ ਤੇ ਹੈਲਪਰ ਸੈਕਟਰ-17 ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕਰਦੇ ਹੋਏ। -ਫੋਟੋ: ਪੰਜਾਬੀ ਟ੍ਰਿਬਿਊਨ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਗਸਤ
ਇੰਡੀਆ ਕੌਂਸਲ ਫਾਰ ਚਾਈਲਡ ਵੈਲਫੇਅਰ ਐਂਪਲਾਈਜ਼ ਯੂਨੀਅਨ ਵੱਲੋਂ ਸੈਕਟਰ-17 ਸਥਿਤ ਸਮਾਜ ਭਲਾਈ ਵਿਭਾਗ ਯੂ.ਟੀ ਚੰਡੀਗੜ੍ਹ ਦੇ ਡਾਇਰੈਕਟਰ ਰਾਜੇਸ਼ ਯੋਗਪਾਲ ਦੇ ਕਥਿਤ ਤਾਨਾਸ਼ਾਹੀ ਭਰੇ ਵਤੀਰੇ ਵਿਰੁੱਧ ਮਾਰੇ ਧਰਨੇ ਦੌਰਾਨ ਧਮਕੀ ਦਿੱਤੀ ਕਿ ਜੇ ਤੁਰੰਤ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਵਿਆਪਕ ਪੱਧਰ ‘ਤੇ ਸੰਘਰਸ਼ ਛੇੜ ਦਿੱਤਾ ਜਾਵੇਗਾ।
ਇਸ ਮੌਕੇ ਯੂਨੀਅਨ ਦੀ ਪ੍ਰਧਾਨ ਰੇਖਾ ਸ਼ਰਮਾ, ਜਨਰਲ ਸਕੱਤਰ ਬਿਹਾਰੀ ਲਾਲ, ਸੁਨੀਤਾ ਸ਼ਰਮਾ ਤੇ ਐਸ.ਕੇ. ਵਰਮਾ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਰਘਬੀਰ ਚੰਦ, ਗੋਪਾਲ ਦੱਤ ਜੋਸ਼ੀ, ਕੁਲਦੀਪ ਸਿੰਘ, ਦਿਨੇਸ਼ ਪ੍ਰਸ਼ਾਦ, ਮਨਮੋਹਨ ਸਿੰਘ, ਰਾਜੀਵ ਸਹਿਗਲ, ਗੁਰਦੀਪ ਸਿੰਘ, ਓਮ ਪ੍ਰਕਾਸ਼, ਸਵਰੂਪ ਸਿੰਘ ਰਾਵਤ, ਧਿਆਨ ਸਿੰਘ, ਅਮਰੀਕ ਸਿੰਘ ਆਦਿ ਨੇ ਦੋਸ਼ ਲਾਇਆ ਕਿ ਸਮਾਜ ਭਲਾਈ ਵਿਭਾਗ ਟਰੇਡ ਯੂਨੀਅਨ ਅਧਿਕਾਰਾਂ ਨੂੰ ਕੁਚਲ ਰਿਹਾ ਹੈ। ਕੌਂਸਲ ਦੇ ਮੁਲਾਜ਼ਮਾਂ ਨੂੰ 100 ਫੀਸਦ ਦੀ ਥਾਂ ਮਹਿਜ 9 ਫੀਸਦ ਡੀਏ ਦੇ ਕੇ ਬੇਇਨਸਾਫੀ ਦਾ ਸਿਖਰ ਕੀਤਾ ਜਾ ਰਿਹਾ ਹੈ
ਇਸੇ ਤਰ੍ਹਾਂ ਮੁਲਾਜ਼ਮਾਂ ਨੂੰ 60 ਸਾਲ ਦੀ ਥਾਂ 58 ਸਾਲਾਂ ‘ਤੇ ਹੀ ਰਿਟਾਇਰ ਕੀਤਾ ਜਾ ਰਿਹਾ ਹੈ।

Widgetized Section

Go to Admin » appearance » Widgets » and move a widget into Advertise Widget Zone