Last UPDATE: June 2, 2016 at 12:33 pm

ਬਾਬੇ,ਬਲਤਕਾਰ ਅਤੇ ਵਹਿਮ ਭਰਮ ਸਮਾਜ ਵਿੱਚ ਪੈਦਾ ਕਰ ਰਹੇ ਹਨ ਨਿਰਾਸ਼ਾ ਦਾ ਰੂਪ।

ਹਮ ਉਸ ਦੇਸ਼ ਕੇ ਵਾਸੀ ਹੈ, ਜਿਸ ਦੇਸ਼ ਮੇ ਗੰਗਾ ਬਹਿਤੀ ਹੈ। ਇਸ ਤੋ ਕੋਈ ਅਨਜਾਣ ਨਹੀ ਤੇ ਨਾ ਹੀ ਅਨਜਾਣ ਹੋਣ ਦੀ ਕੋਸਿ਼ਸ ਕਰੇਗਾ। ਸਵਰਗਵਾਸੀ ਸ੍ਰੀ ਰਾਜ ਕਪੂਰ ਜੀ ਨੇ ਰਾਮ ਤੇਰੀ ਗੰਗਾ ਮੈਲੀ ਨਾ ਦੀ ਇੱਕ ਫਿਲਮ ਬਣਾਈ ਸੀ ਕਿ ,ਕਿਸ ਤਰਾਂ ਸਾਡੀ ਭਾਰਤ ਦੀ ਵਿਰਾਸਤ ਜਿਸ ਨੂੰ ਅਸੀ ਗੰਗਾ ਤੇਰਾ ਪਾਣੀ ਅਮ੍ਰਿੰਤ ਛਲ_ਛਲ ਕਰਦਾ ਜਾਵੇ। ਇੱਥੋ ਤੱਕ ਕਿ ਹਿੰਦੁਸਤਾਨੀ ਨੇ ਮਰਨ ਦੇ ਸਮੇ ਵੀ ਇਹ ਹੀ ਸ਼ਬਦ ਆਪਣੀ ਜੁਬਾਨ ਵਿੱਚੋ ਕੱਢੇ ਹਨ ਕਿ ਉਸ ਨੂੰ ਮਰਨ ਤੋ ਪਹਿਲਾਂ ਗੰਗਾ ਜਲ ਮਿਲ ਜਾਵੇ ਤਾਂ ਉਸ ਦਾ ਜੀਵਨ ਹੀ ਸਿੱਧ ਹੋ ਜਾਵੇਗਾ। ਪਰ ਜਿਸ ਗੰਗਾ ਨੂੰ ਅਸੀ ਦੇਸ਼ ਦੀ ਮਹਾਨ,ਪਵਿੱਤਰ ਤੇ ਸੁੱਧ ਨਿਰਮਲ ਧਾਰਾ ਵਗਦੀ ਨਦੀ ਦਾ ਰਾਸਟਰੀ ਰੂਪ ਦੇ ਕੇ ਉਸ ਦੀ ਪੂਜਾ ਕਰਦੇ ਹਾਂ। ਅੱਜ ਉਹ ਇੰਨੀ ਗੰਦੀ ਅਤੇ ਪਾਪੀ ਹੋ ਕੇ ਰਹਿ ਗਈ ਹੈ। ਇਸ ਬਾਬਤ ਨੂੰ ਇਸ ਫਿਲਮ ਵਿੱਚ ਸੋਚਣ ਅਤੇ ਸਮਝਣ ਦੀ ਕਹਾਣੀ ਸ੍ਰੀ ਰਾਜ ਕਪੂਰ ਜੀ ਨੇ ਦਰਸਾਈ ਸੀ ਕਿ ਕਿਸ ਪ੍ਰਕਾਰ ਸਾਡੀ ਗੰਗਾ ਨਦੀ ਦੇ ਕਿਨਾਰੇ ਅੱਜ ਵੀ ਮਾਤਾ_ਭੈਣਾਂ,ਬੇਟੀਆਂ ਅਤੇ ਹੋਰ ਧੀਆਂ ਨਾਲ ਕਿਸ ਤਰਾਂ ਦਾ ਅਤਿਆਚਾਰ ਹੋ ਰਿਹਾ ਹੈ। ਜਿਸ ਪ੍ਰਕਾਰ ਦਾ ਉਹਨਾਂ ਨੇ ਸਾਰੀ ਫਿਲਮ ਵਿੱਚ ਗੰਗਾ ਨਾਂ ਦੀ ਲੜਕੀ ਨੂੰ ਪੇਸ਼ ਕਰਕੇ ਦੁਨੀਆਂ ਦੇ ਸਾਹਮਣੇ ਮੈਲਾ ਹੁੰਦਾ ਦਿਖਾਇਆ ਕੋਈ ਵੀ ਫਿਲਮ ,ਨਾਟਕ,ਕਹਾਣੀ,ਕਵਿਤਾ ਜਾਂ ਲੇਖ ਲਿਖਿਆ ਜਾਂਦਾ ਹੈ। ਉਸ ਵਿੱਚ ਸਚਾਈ ਹੁੰਦੀ ਹੈ। ਭਾਵੇ ਅਸੀ ਕਿਸੇ ਦੇਸ਼ ਦੀ ਆਜਾਦੀ ਦੀ ਲੜਾਈ ਦੇ ਸੂਰਮਿਆ ਦੀ ਕਹਾਣੀ ਦੀ ਗੱਲ ਕਰੀਏ ਹਰ ਗੱਲ ਵਿੰਚ ਸਚਾਈ ਹੁੰਦੀ ਹੈ। ਜੇ ਕਰ ਕਹਾਣੀਆਂ,ਲੇਖਾਂ,ਕਵਿਤਾਵਾਂ,ਨਾਟਕਾਂ ਵਿੱਚ ਸਚਾਈ ਨਾ ਹੁੰਦੀ ਤਾਂ ਦੁਨੀਆਂ ਵਿੱਚ ਇਹਨਾਂ ਦੀ ਛਪਾਈ ਅਤੇ ਲਿਖਾਈ ਨਹੀ ਹੋਣੀ ਸੀ। ਅੱਜ ਦੁਨੀਆਂ ਸਾਹਿਤਕ ਅਤੇ ਸਭਿਆਚਾਰ ਤੋ ਬਿਨਾਂ ਅਧੂਰੀ ਹੁੰਦੀ। ਅੱਜ ਗੱਲ ਕਰਦੇ ਹਾਂ ਅਸੀ ਪ੍ਰਮਾਤਮਾ ਦੀ ਕਿਸੇ ਨੇ ਵੀ ਪ੍ਰ਼ਮਾਤਮਾ ਨੂੰ ਦੇਖਿਆ ਨਹੀ ਹੈ। ਪਰ ਪ੍ਰਮਾਤਮਾ ਸਿਰਫ ਇਨਸਾਨ ਦੇ ਅੰਦਰ ਉਸ ਦੀ ਜਨਮ ਅਤੇ ਮੋਤ ਦਾ ਡਰ ਹੈ। ਜਿਸ ਕਰਕੇ ਇਨਸਾਨ ਇਸ ਧਰਤੀ ਤੇ ਉਸ ਦੇ ਡਰ ਦੇ ਸਾਏ ਹੇਠਾ ਬੈਠਾ ਭਾਵੇ ਸਾਰੀ ਦੁਨੀਆਂ ਨੂੰ ਜਿੱਤ ਬੈਠਾ ਹੈ।ਸਿਰਫ ਜਨਮ ਅਤੇ ਮੋਤ ਦੀ ਵਾਰੀ ਤੇ ਆ ਕੇ ਉਹ ਆਪਣੀ ਸਾਰੀ ਜੀਵਨ ਦੀ ਡੋਰੀ ਉਸ ਪ੍ਰਮਾਤਮਾ ਤੇ ਸੁੱਟ ਦਿੰਦਾ ਹੈ।ਜਿਸ ਨੂੰ ਉਸਨੇ ਕਦੇ ਦੇਖਿਆ ਨਹੀ ਹੈ। ਇਸ ਧਰਤੀ ਦੇ ਜਿੰਨੇ ਵੀ ਪੀਰ ,ਪਂੈਗੰਬਰ,ਸਾਧੂ,ਸੰਤ,ਮਹਾਤਮਾ, ਗੁਰੂ ਹੋਏ ਹਨ। ਉਹਨਾਂ ਨੂੰ ਹੀ ਅਸੀ ਪ੍ਰਮਾਤਮਾ ਅਤੇ ਰੱਬ ਦਾ ਦਰਜਾ ਦਿੱਤਾ ਹੈ। ਉਹ ਹੀ ਉਹ ਰੱਬ ਹਨ ਜਿਸ ਰੱਬ ਦੀ ਪੂਜਾ ਅਸੀ ਉਹਨਾਂ ਤੋ ਪਹਿਲਾ ਕਰਦੇ ਹਾਂ ਤੇ ਦੇਵੀ,ਦੇਵਤਿਆ,ਗੁਰੂਆਂ,ਪੀਰਾਂ ਦੀ ਪੂਜਾ ਕੀਤੀ ਜਾਂਦੀ ਹੈ। ਕਹਿੰਦੇ ਹਨ ਇਨਸਾਨ ਦੇ ਅੰਦਰ ਹੀ ਰੱਬ ਵਸਦਾ ਹੈੇ । ਪਰ ਰੱਬ ਇਸ ਤਰਾਂ ਦਾ ਵੀ ਨਹੀ ਵਸਦਾ ਕਿ ਉਹ ਸਮਾਜ ਵਿੰਚ ਇਸ ਤਰਾਂ ਦੇ ਪਾਪ ਦੇ ਕੰਮ ਕਰੇ ਕਿ ਸਾਰੀ ਇਨਸਾਨੀਅਤ ਇਨਸਾਨ ਨੇ ਇਨਸਾਨ ਦੀ ਪੂਜਾ ਕੀਤੀ ਤੇ ਉਹ ਦੇਵੀ ਦੇਵਤਿਆ ਕੋਲੋ ਸ਼ਕਤੀਆ ਪ੍ਰਾਪਤ ਕੀਤੀਆਂ ਜਿਸ ਦੇ ਚਲਦੇ ਉਹ ਸੰਸਾਰ ਵਿੰਚ ਆਪਣੇ ਆਪ ਨੂੰ ਧਰਤੀ ਦੇ ਪ੍ਰਮਾਤਮਾ ਦਾ ਦੂਸਰਾ ਅਵਤਾਰ ਕਹਿਣ ਦਾ ਸੰਦੇਸ਼ ਦੇਣ ਲੱਗ ਪਿਆ । ਸਾਡੇ ਸਮਾਜ ਵਿੱਚ ਆਏ ਦਿਨ ਇਸ ਤਰਾਂ ਦਾ ਬਾਬਿਆ ਦਾ ਮੀਡੀਆ ਤੇ ਜਿਕਰ ਆਮ ਹੋਣ ਲੱਗ ਪਿਆ ਜਿੰਨਾਂ ਨੇ ਕਦੇ ਆਪਣੇ ਛੋਟੇ ਜਿਹੇ ਕਾਰੋਬਾਰ ਤੋ ਆਪਣਾ ਕਰੋੜਾਂ_ਖਰਬਾਂ ਦਾ ਕਾਰੋਬਾਰ ਦਾ ਜਾਲ ਵਿਛਾ ਕੇ ਸਮਾਜ ਵਿੱਚ ਇਸ ਗੱਲ ਦਾ ਸੰਦੇਸ਼ਾ ਦੇਣਾ ਸੁਰੂ ਕਰ ਦਿੱਤਾ ਕਿ ਜਿਸ ਕੰਮ ਨੂੰ ਦੇਵੀ_ਦੇਵਤੇ, ਪੀਰ ,ਪੈਗੰਬਰ,ਗੁਰੂ,ਪੀਰ ਸਾਧੂ,ਸੰਤ ਨਹੀ ਪੂਰਾ ਕਰ ਸਕੇ ।ਉਹ ਉਸ ਕੰਮ ਨੂੰ ਪਲਾ ਵਿੱਚ ਹੱਲ ਕਰਨ ਦੀ ਸ਼ਕਤੀ ਰੱਖਦਾ ਹੈ ਕਿਉਕਿ ਉਸ ਕੋਲ ਪ੍ਰਮਾਤਮਾ ਦੀਆਂ ਉਹ ਦੈਵੀ ਸ਼ਕਤੀਆਂ ਹਨ। ਜਿੰਨਾਂ ਨਾਲ ਲੋਕਾਂ ਦੇ ਵਿਗੜੇ ਹੋਏ ਕੰਮ ਪਲਾ ਵਿੱਚ ਸੰਵਾਰਨ ਦਾ ਦਮ ਰੱਖਦੇ ਹਨ। ਪਰ ਹੋਣਾ ਤਾਂ ਇਨਸਾਨ ਦੀ ਕਿਸ਼ਮਤ ਵਿੱਚ ਉਹ ਹੈ। ਜਿਸ ਦਾ ਪੱਲਾ ਪ੍ਰਮਾਤਮਾ ਨੇ ਮਾਨਵ ਨੂੰ ਜਨਮ ਦੇਣ ਤੋ ਪਹਿਲਾ ਹੀ ਉਸ ਦੀਆਂ ਹੱਥ ਦੀਆਂ ਲਕੀਰਾਂ ਅਤੇ ਤਕਦੀਰ ਵਿੰਚ ਲਿਖ ਦਿੱਤਾ। ਜਿਸ ਦੀ ਜਿੰਦਗੀ ਵਿੱਚ ਪ੍ਰਮਾਤਮਾ ਨੇ ਰਾਜ ਲਿਖਿਆ ਹੈ। ਉਸ ਨੂੰ ਕੋਈ ਮਿਟਾ ਨਹੀ ਸਕਦਾ। ਪਰ ਇਸ ਧਰਤੀ ਦੇ ਪੈਦਾ ਹੋਏ ਇਸ ਤਰਾਂ ਦੇ ਬਾਬੇ ਸਾਰੇ ਲੋਕਾਂ ਦੀ ਤਕਦੀਰ ਨੂੰ ਇਸ ਕਦਰ ਦਾ ਮਾਦਾ ਰੱਖਦੇ ਹਨ ਕਿ ਉਹ ਫਕੀਰ ਤੋ ਵਜੀਰ ਬਣਾਉਣ ਦਾ ਦਮ ਰੱਖਦੇ ਹਨ। ਬਾਬਿਆ ਦੇ ਮਾਇਆ ਜਾਲ ਵਿੱਚ ਜਿਸ ਪ਼੍ਰਕਾਰ ਔਰਤਾਂ ਸਰੀਰਿਕ ਸੋਸ਼ਣ ਦਾ ਸਿ਼ਕਾਰ ਹੋ ਰਹੀਆ ਹਨ। ਇਹ ਵੱਡੇ ਪੱਧਰ ਤੇ ਸੋਚਣ ਵਾਲੀ ਗੱਲ ਹੈ ਕਿ ਉਹਨਾਂ ਪਰਿਵਾਰਾਂ ਨੂੰ ਜਿੰਨਾਂ ਦੇ ਪ੍ਰਮਾਤਮਾ ਨੇ 6,7,10,12,15 ਸਾਲਾਂ ਤੱਕ ਅੋਲਾਦ ਨਹੀ ਦਿੱਤੀ ਤਾਂ ਉਹ ਔਰਤਾਂ ਤੇ ਉਹਨਾਂ ਅੋਰਤਾਂ ਨਾਲ ਉਹਨਾਂ ਬਾਬਿਆ ਦੇ ਡੇਰਿਆ ਤੇ ਨਾਲ ਜਾਦੀਆਂ ਅੋਰਤਾ ਸਰੀਰਿਕ ਸੋਸ਼ਣ ਦਾ ਸਿ਼ਕਾਰ ਹੁੰਦੀਆ ਆ ਰਹੀਆ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਉਹ ਬਦਨਸੀਬ ਔਰਤਾਂ _ਭੈਣਾਂ ਜਿਨਾਂ ਦੇ ਇੰਨੇ ਇੰਨੇ ਸਾਲ ਗੁਜਰ ਜਾਣ ਦੇ ਬਾਵਜੂਦ ਵੀ ਭਾਵੇ ਉਹਨਾਂ ਨੇ ਦੁਨੀਆਂ ਦੀ ਸਾਇੰਸ ਦਾ ਇਸਤੇਮਾਲ ਕਰਕੇ ਡਾਕਟਰਾਂ ਤੋ ਇਲਾਜ ਕਰਵਾ ਕੇ ਇਹਨਾਂ ਬਾਬਿਆ ਦੇ ਡੇਰਿਆ ਵੱਲ ਮੂੰਹ ਤੱਕਿਆ ਉਹਨਾਂ ਨੂੰ ਇਹ ਸੋਚਣਾ ਪਵੇਗਾ ਕਿ ਜੇ ਪ੍ਰਮਾਤਮਾ ਉਹਨਾਂ ਦੇ ਮੇਹਰਬਾਨ ਹੁੰਦਾ ਤਾਂ ਉਹਨਾਂ ਨੂੰ ਵਿਆਹ ਦੇ ਕੁਝ ਸਾਲਾਂ ਅੰਦਰ ਹੀ ਅੋਲਾਦ ਦਾ ਸੁੱਖ ਦੇ ਦਿੰਦਾ, ਪਰ ਕਿੱਥੇ ਗਲਤੀ ਉਹਨਾਂ ਅੋਰਤਾਂ,ਜਾਂ ਉਸ ਦੇ ਮਰਦ ਜਾਂ ਦੋਵਾਂ ਦੇ ਕਰਮਾ ਵਿੰਚ ਹੈ ਕਿ ਦੋਵੇ ਦੁਨੀਆਂ ਉਸ ਹਸੀਨ ਅੋਲਾਦ ਤੋ ਅੱਜ ਮਹਿਫੂਂ ਹਨ ਜਿਸ ਨੂੰ ਦੁਨੀਆਂ ਦੇ ਪੈਸੇ ਵਾਲੇ ਲੋਕ ਕਰੋੜਾ ਰੁਪਿਆ ਖਰਚ ਕਰਕੇ ਵੀ ਪਾ ਨਹੀ ਸਕਦੇ ਕਿਉਕਿ ਦੇਣਾ ਤੇ ਲੈਣਾ ਉਸ ਦੇ ਨਸੀਬ ਹੈ। ਜਿਸ ਨੇ ਸਾਨੂੰ ਇਸ ਧਰਤੀ ਤੇ ਭੇਜਿਆ ਹੈ।ਜੇ ਇਸ ਇਨਸਾਨ ਨੂੰ ਇਸ ਗੱਲ ਦਾ ਪਤਾ ਹੈ ਕਿ ਇਨਸਾਨ ਦੀ ਮੋਤ ਹੋ ਜਾਣ ਤੋ ਬਾਦ ਤਰੁੰਤ ਉਸ ਦਾ ਸੰਸਕਾਰ ਕਰਨਾ ਬਹੁਤ ਜਰੂਰੀ ਹੈ ਤਾਂ ਉਸ ਨੂੰ ਇਸ ਗੱਲ ਦਾ ਪਤਾ ਵੀ ਹੋਣਾ ਚਾਹੀਦਾ ਹੈ ਕਿ ਜਿਸ ਦੀ ਮਰਜੀ ਤੋ ਬਿਨਾਂ ਪੂਰੀ ਧਰਤੀ ਦਾ ਪੱਤਾ ਵੀ ਨਹੀ ਹਿੱਲ ਸਕਦਾ । ਉਸ ਧਰਤੀ ਤੇ ਚੰਦ ਧਰਮ ਦੇ ਨਾਂ ਤੇ ਲੋਕਾਂ ਦੀਆਂ ਧੀਆਂ ਭੈਣਾ ਨਾਲ ਬਲਤਕਾਰ ਕਰਕੇ ਉਹਨਾਂ ਬੇਟੀਆਂ,ਧੀਆਂ,ਭੈਣਾ ਨੂੰ ਸਾਰੀ ਜਿੰਦਗੀ ਬਦਨਾਮੀ ਦੇ ਆਲਮ ਵਿੱਚ ਛੱਡ ਕੇ ਫਿਰ ਸਾਰੀ ਉਮਰ ਉਹਨਾਂ ਦਾ ਬਲੈਕਮੇਲ ਕਰਕੇ ਸਰੀਰਿਕ ਸੋਸ਼ਣ ਕਰਦੇ ਹਨ। ਇਹ ਕਿਸ ਪ੍ਰਕਾਰ ਦੇ ਬਾਬੇ ਹਨ, ਜਾਂ ਪ੍ਰਮਾਤਮਾ ਦੇ ਉਹ ਅੰਤਰਜਾਮੀ ਦੇਵਤੇ ਜਿੰਨਾਂ ਨੇ ਉਸ ਪ੍ਰਮਾਤਮਾ ਤੋ ਬਿਨਾਂ ਹੀ ਇਨਸਾਨ ਦਾ ਸਾਰਾ ਕੰਮ ਪੂਰਾ ਕਰਕੇ ਰੱਖ ਦੇਣਾ ਹੈ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਯੂਰਪ ,ਅਮਰੀਕਾ,ਜਾਪਾਨ,ਚੀਨ ਤੇ ਹੋਰ ਸੁਪਰਸੋਨਿਕ ਦੇਸ਼ ਅਕਾਸ਼ ਤੇ ਦੁਨੀਆਂ ਵਸਾਉਣ ਦੀ ਤਿਆਰੀ ਕਰ ਰਹੇ ਹਨ। ਪਰ ਅਸੀ ਭਾਰਤੀ ਅਜੇ ਵੀ ਇਹਨਾਂ ਬਾਬਿਆ ਦੇ ਪਿੱਛੇ ਲੱਗੇ ਹੋਏ ਹਾਂ ਂੋ ਸਾਇੰਸ ਨੂੰ ਨਾਕਾਮ ਕਰਕੇ ਅਤੇ ਇਨਸਾਨ ਦੀ ਤਕਦੀਰ ਨੂੰ ਪੁੱਠਾ ਕਰਕੇ ਅੋਲਾਦ ,ਵਸ਼ੀਕਰਨ,ਮਨਚਾਹਾ ਵਿਆਹ,ਪਤੀ ਵਸ ਕਰਨਾ, ਗਰਲ ਫਰੈਡ ਨੂੰ ਫਸਾਉਣਾ,ਲਾਟਰੀ ਦੇ ਧੰਦੇ ਵਿੰਚ ਪੈਸਾ ਲਗਾ ਕੇ ਅਮੀਰ ਬਣਨਾ,ਆਪਣੇ ਰਸਤੇ ਦੇ ਰੋੜੇ ਸੱਸ _ਸਹੁਰੇ ਨੂੰ ਪਾਸੇ ਲਾਉਣਾ ਇਸ ਤਰਾਂ ਦੇ ਕਈ ਤਰਾਂ ਦੀਆ ਬਿਮਾਰੀਆ ਦੇ ਇਸਤਿਹਾਰ ਇਹਨਾਂ ਬਾਬਿਆ ਦੇ ਗਲੀਆਂ_ਮੁਹੱਲਿਆ,ਚੋਕਾਂ ,ਬੱਸਾ,ਰੇਲ ਗੱਡੀਆਂ,ਟੀ.ਵੀ ਇਸਤਿਹਾਰਾ ਆਦਿ ਰਾਹੀ ਮਿਲ ਜਾਣਗੇ ਜਿੰਨਾਂ ਨੂੰ ਦੇਖ ਕੇ ਆਪਣੀ ਜਿੰਦਗੀ ਦੇ ਬੋਝ ਤੋ ਨਿਰਾਸ ਹੋਇਆ ਜਾਂ ਬੇਰੁਜਗਾਰੀ,ਗਰੀਬੀ,ਤੇ ਹੋਰ ਕਈ ਤਰਾਂ ਦੀਆਂ ਪਰੇਸਾਨੀਆਂ ਤੋ ਪਰੇਸ਼ਾਨ ਹੋਇਆ ਇਨਸਾਨ ਇਹਨਾਂ ਦੇ ਜਾਲ ਵਿੰਚ ਫਸ ਕੇ ਇਸ ਕਦਰ ਫਸ ਜਾਂਦਾ ਹੈ ਕਿ ਉਹ ਆਖਿਰ ਇਹਨਾਂ ਬਾਬਿਆ ਦੇ ਚੁੰਗਲ ਵਿੰਚ ਫਸ ਕੇ ਆਪਣੇ ਆਪ ਨੂੰ ਛੁਡਾ ਨਹੀ ਸਕਦਾ ਤੇ ਦਿਨ ਰਾਤ ਉਹਨਾਂ ਦੀਆਂ ਗੋਲਕਾਂ ਆਪਣੀ ਮਿਹਨਤ ਦੀ ਕੀਤੀ ਕਮਾਈ ਨਾਲ ਭਰਨ ਵੱਲ ਲੱਗ ਜਾਂਦਾ ਹੈ ਤੇ ਫਿਰ ਮੁੰਗੇਰੀ ਲਾਲ ਅਤੇ ਸੇ਼ਖਚਿਲੀ ਦੇ ਸੁਪਨਿਆਂ ਵਾਂਗ ਵੱਡੇ ਬਣਨ ਤੇ ਦੁਨੀਆਂ ਦੀਆਂ ਹਰ ਉਹ ਚੀਜਾਂ ਆਪਣੀ ਕਿਸ਼ਮਤ ਵਿੱਚ ਪਾਉਣ ਦੀ ਚਾਹਤ ਵਿੱਚ ਦਿਨ ਰਾਤ ਸੁਪਨੇ ਦੇਖਦਾ ਦੇਖਦਾ ਬਾਬਿਆ ਨੂੰ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਉਹਨਾਂ ਨੂੰ ਫਕੀਰ ਤੋ ਵਜੀਰ ਜਰੂਰ ਬਣਾ ਦਿੰਦਾ ਹੈ। ਭਾਰਤ ਵਿੱਚ ਇਸ ਪ੍ਰਕਾਰ ਦੇ ਧਾਰਮਿਕ ਕੰਮਾਂ ਵਿੱਚ ਭਾਰਤੀਆਂ ਦਾ ਹਿੱਸਾ ਲੈਣਾ ਦੂਸਰੇ ਦੇਸ਼ਾ ਨਾਲੋ ਕਿਤੇ 100 ਗੁਣਾ ਜਿਆਦਾ ਹੈ। ਅਸੀ ਜਿੰਨੀ ਆਸਤਾ ਧਾਰਮਿਕ ਸਥਾਨਾਂ ਵਿੰਚ ਰੱਖਦੇ ਹਾਂ। ਅਗਰ ਇੰਨੀ ਆਸਥਾ ਅਸੀ ਦੇਸ ਨੂੰ ਤਰੱਕੀ ਤੇ ਲੈ ਕੇ ਜਾਣ ਲਈ ਦੇਸ ਦੀ ਖਾਤਿਰ ਕੰਮ ਕਰਨ ਵਿੰਚ ਰੱਖੀਏ ਤਾਂ ਇਹ ਦੇਸ਼ ਦੂਨੀਆਂ ਦੇ ਸਾਰੇ ਦੇਸ਼ਾ ਨਾਲੋ ਸ਼ਕਤੀਸਾ਼ਲੀ ਅਤੇ ਹੋਰ ਮਹਾਨ ਹੋਵੇ। ਪਰ ਧਰਮ ਦੇ ਨਾਮ ਤੇ ਅਸੀ ਜਲਦੀ ਭਾਵੁਕ ਹੋ ਜਾਂਦੇ ਕਿਉਕਿ ਸਾਨੂੰ ਮਿਹਨਤ ਕਰਨ ਦੀ ਬਜਾਏ ਧਰਮ ਦੀ ਆੜ ਵਿੰਚ ਦੂਸਰੇ ਨੂੰ ਫਸਾ ਕੇ ਉਸ ਦੀ ਕਮਾਈ ਤੇ ਹੱਕ ਜਮਾਉਣਾ ਜਿਆਦਾ ਆਉਦਾ ਹੈ। ਇਸ ਕਰਕੇ ਦੁਨੀਆਂ ਦੇ ਵਿਕਾਸਸੀਲ ਦੇਸ਼ਾ ਦੀ ਕੜੀ ਵਿੱਚ ਅਜੇ ਵੀ ਅਸੀ ਤਰੱਕੀ ਦੇ ਰਸਤੇ ਤੋ ਕਿਤੇ ਹਜਾਰਾ ਸਾਲ ਦੂਰ ਹਾਂ। ਇਸ ਦੂਰੀ ਨੂੰ ਉਸ ਵੇਲੇ ਖਤਮ ਕੀਤਾ ਜਾਵੇਗਾ। ਜਦੋ ਅਸੀ ਕੰਮ ਨੂੰ ਧਰਮ ,ਤਰੱਕੀ ਨੂੰ ਆਪਣਾ ਮਜਹਬ ਤੇ ਵਿਹਲ ਨਾ ਰਹਿ ਕੇ ਮਾਤਾ ਪਿਤਾ ਦੇ ਸਿਰੋ ਨਾ ਖਾਣ ਵਾਲੇ ਦੇਸ਼ ਦੇ ਚੰਗੇ ਤੇ ਹੋਣਹਾਰ ਨਾਗਰਿਕ ਬਣਾਗੇ ਉਸ ਸਮੇ ਦੇਸ਼ ਵਿੱਚ ਦੁਨੀਆਂ ਦੇ ਸਾਰੇ ਭੂਤਾਂ,ਭਰੇਤਾਂ,ਬਿੱਲੀਆ ਦੇ ਰਸਤੇ ਕੱਟਣਾਂ,ਵੀਰਵਾਰ,ਮੰਗਲਵਾਰ,ਸੋਮਵਾਰ ਨਹਾਉਣਾ ਆਦਿ ਤੇ ਹੋਰ ਮਿੱਥ ਕਥਾਵਾਂ ਨੂੰ ਦੂਰ ਕਰਦੇ ਹੋਏ ਬਾਹਰਲੇ ਦੇਸ਼ਾ ਦੀ ਤਰਾਂ ਬਚਪਨ ਤੋ ਹੀ ਦੇਸ਼ ਦੀ ਖਾਤਿਰ ਕੰਮ ਕਰਨ ਲਈ ਆਪਣਾ ਤਨਮਨ ਲਗਾ ਕੇ ਸਿਰਫ ਤੇ ਸਿਰਫ ਦੇਸ਼ ਦੀ ਖਾਤਿਰ ਹੀ ਕੰਮ ਕਰਾਂਗੇ ਨਾ ਕਿ ਸਿਰਫ ਆਪਣੇ ਤੇ ਆਪਣੇ ਪਰਿਵਾਰ ਲਈ ਕੰਮ ਦੀ ਸੋਚ ਤੋ ਉੱਪਰ ਉਠੱ ਕੇ ਇਸ ਗੱਲ ਨੂੰ ਸੋਚਣ ਤੇ ਵਿਚਾਰ ਕਰਾਂਗੇ ਤਾਂ ਉਸ ਸਮੇ ਭਾਰਤ ਦੇਸ਼ ਕੋਲੋ ਦੂਸਰੇ ਆਪਣੇ ਦੇਸ਼ ਨੂੰ ਚਲਾਉਣ ਲਈ ਕਰਜੇ ਦੇ ਰੂਪ ਵਿੰਚ ਪੈਸਾ ਉਧਾਰ ਲੈ ਕੇ ਆਪਣਾ ਦੇਸ਼ ਚਲਾਉਣਗੇ । ਅੱਜ ਕਿੰਨੇ ਬਾਬੇ ਸਾਡੇ ਦੇਸ਼ ਦੀਆਂ ਧੀਆਂ ਦੀ ਇੱਜਤ ਨਾਲ ਖਿਲਵਾੜ ਕਰਨ ਦੇ ਜੁਰਮ ਵਿੱਚ ਜੇਲਾ ਵਿੰਚ ਹਨ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿੱਥੇ ਇਹਨਾਂ ਮਾਇਆ ਰੂਪੀ ਬਾਬਿਆਂ ਦਾ ਕਸੂਰ ਹੈ। ਉੱਸ ਤੋ ਵੀ ੳੱੱਪਰ ਸਾਡੀ ਪੜੀ ਲਿਖੀ ਤੇ ਸਮਝਦਾਰ ਜਨਤਾ ਦਾ ਵੀ ਕਸੂਰ ਹੈ ਕਿ ਜਿੱਥੇ ਉਹਨਾਂ ਨੂੰ ਇਹ ਪਤਾ ਹੈ ਕਿ ਇੱਕ ਛੋਟੇ ਜਿਹੇ ਮੋਬਾਇਲ ਰਾਹੀ ਸਾਰੀ ਦੁਨੀਆਂ ਉਹਨਾਂ ਦੇ ਹੱਥਾ ਵਿੱਚ ਹੈ। ਜਿਸ ਤੋ ਉਹ ਦੁਨੀਆਂ ਦੇ ਦੂਸਰੇ ਦੇਸ਼ਾ ਦੀ ਤਰੱਕੀ ਦਾ ਰਾਜ ਦੇਖ ਸਕਦੇ ਹਨ। ਂੋ ਕਿ ਸਾਡੇ ਅੰਦਰ ਘੱਟ ਹੈ। ਉਹ ਹੈ ਮਿਹਨਤ ,ਵਿਸ਼ਵਾਸ,ਹੋਸਲਾ ਅਤੇ ਬੁਲੰਦ ਸੀਨਾ ਜਿਨਾ ਦੀ ਬਦੋਲਤ ਉਹਨਾਂ ਦੇਸ਼ ਦੇਸਾ ਂਨੈ ਦੁਨੀਆਂ ਦੇ ਹਰ ਖੇਤਰ ਵਿੱਚ ਇਨਸਾਨ ਨੂੰ ਉਸ ਦੀ ਸੁਖ ਸੁਵਿਧਾ ਦੀ ਹਰ ਸਹੂਲਤ ਦਿੱਤੀ ਹੈ।ਜੋ ਪਸ਼ੂ ਜਾਨਵਰ,ਪੰਛੀ ਆਦਿ ਨਹੀ ਬਣਾ ਸਕਦੇ । ਇਸ ਕਰਕੇ ਅੱਜ ਭਾਰਤ ਦੀ ਜਨਤਾ ਨੂੰ ਇਹਨਾਂ ਬਾਬਿਆ ਦੇ ਚੁੰਗਲ ਵਿੱਚੋ ਨਿਕਲ ਕੇ ਇਹਨਾਂ ਬਾਬਿਆ ਦੀ ਸੰਪਤੀ ਨੂੰ ਦੇਸ਼ ਦੀ ਗਰੀਬ ਜਨਤਾ ਵਿੰਚ ਵੰਡ ਕੇ ਉਹਨਾਂ ਨੂੰ ਰੋਟੀ ,ਕਪੜਾ,ਮਕਾਨ ਬਣਾ ਕੇ ਦੇਣ ਦੀ ਜਰੂਰਤ ਹੈ। ਜਿਸ ਨਾਲ ਇਨਸਾਨ ਦੀ ਸਾਰੀ ਜਿੰਦਗੀ ਉਸ ਅੰਦਰ ਗੁਜਰਨੀ ਹੈ। ਇਸ ਤਰਾਂ ਦੀਆਂ ਮੀਡੀਆਂ ਤੇ ਖਬਰਾ ਪੜ ਕੇ ਦੇਖਦਿਆ ਬੜੀ ਸ਼ਰਮ ਵਾਲੀ ਗੱਲ ਸਾਹਮਣੇ ਆਉਦੀ ਹੈ ਕਿ ਬਾਬਿਆ ਦੀ ਆੜ ਵਿੰਚ ਧੀਆਂ , ਭੈਣਾ ਨਾਲ ਕੈਮਰੇ ਦੀ ਤੇਂ ਨਾਲ ਸਿਕਾਰ ਚੁਣ ਕੇ ਉਹਨਾਂ ਨਾਲ ਸਰੀਰਿਕ ਸੋਸ਼ਣ ਕਰਨਾ ਕੇ ਫਿਰ ਉਹਨਾਂ ਦੀਆਂ ਫਿਲਮਾ ਬਣਾ ਕੇ ਬਲੈਕ ਮੇਲ ਕਰਨਾ ਇਸ ਸਾਰੇ ਭਾਰਤ ਵਾਸੀਆ ਦਾ ਭਾਵੇ ਉਹ ਪੜ ਲਿਖ ਕੇ ਡਾਕਟਰ ,ਸਾਇੰਸਦਾਨ ਤੇ ਹੋਰ ਉੰਚ ਅਹੁਦਿਆ ਤੇ ਪਹੁੰਚ ਚੁੱਕੇ ਹਨ। ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਕਦੋ ਇਹ ਸਾਡਾ ਭਾਰਤ ਇਸ ਚੁੰਗਲ ਤੋ ਅਜਾਦ ਹੋਵੇਗਾ ।ਇਨਸਾਨ ਮਿੱਟੀ ਦੇ ਪੁਤਲੇ ਬਣਾ ਸਕਦਾ ਹੈ। ਪਰ ਮਿੱਟੀ ਦੇ ਪੁਤਲਿਆ ਵਿੱਚ ਜਾਨ ਨਹੀ ਪਾ ਸਕਦਾ। ਇਸ ਨੂੰ ਸਾਰੀ ਦੁਨੀਆਂ ਜਾਣਦੀ ਹੈ। ਕਹਿੰਦੇ ਹਨ ਕਿ ਜਦ ਕਿਸੇ ਨੂੰ ਪ੍ਰਮਤਾਮਾ ਆਪਣੇ ਕੋਲ ਬੁਲਾਉਦਾ ਹੈ। ਉਸ ਦੀ ਰਚਨਾਂ ਹੋਰ ਨਵੀ ਬਣਾਉਣ ਦੀ ਹੁੰਦੀ ਹੈ। ਇਸ ਕਰਕੇ ਉਹ ਧਰਤੀ ਤੇ ਮਾਨਵ ਦਾ ਆਉਣਾ ਜਾਣਾ ਜਾਰੀ ਰੱਖਦਾ ਹੈ। ਉਸ ਵਿੰਚ ਲੰਮਾ ਸਮਾ ਠਹਿਰਾਵ ਨਹੀ ਰੱਖਦਾ। ਜਿਸ ਪ੍ਰਕਾਰ ਮੋਸਮ ਸਮੇ ਅਨੁਸਾਰ ਬਦਲਦਾ ਰਹਿੰਦਾ ਹੈ। ਉਸ ਵਿੰਚ ਵੀ ਕੋਈ ਠਹਿਰਾਵ ਨਹੀ ਹੁੰਦਾ ਹੈ,ਮਤਲਬ ਕਿ ਜੇ ਇੱਕ ਤਰਾਂ ਦਾ ਮੋਸਮ ਅਤੇ ਇਨਸਾਨ ਧਰਤੀ ਤੇ ਹੋਵੇਗਾ ਤਾਂ ਦੂਸਰੇ ਨੂੰ ਇਸ ਧਰਤੀ ਤੇ ਆਉਣ ਦੀ ਵਾਰੀ ਕਦੋ ਮਿਲੇਗੀ। ਇਸ ਕਰਕੇ ਹੀ ਪ੍ਰਮਾਤਮਾ ਨੇ ਇਸ ਧਰਤੀ ਨੂੰ ਆਉਣ ਦਾ ਜਾਣ ਦਾ ਖੇਲ ਬਣਾ ਕੇ ਰੱਖਿਆ ਹੋਇਆ ਹੈ।

Malhotra RK-3(ਰਕੇਸ਼ ਮਲਹੋਤਰਾ ਗੁਰਦਾਸਪੁਰ 9876435826)

Leave a Reply

Your email address will not be published. Required fields are marked *

Recent Comments

    Categories