ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਸਹਿਤ ਮਨਾਇਆ ….ਬਾਬਾ ਜੀ ਦੇ ਜੀਵਨ ਤੋ ਸੇਧ ਲੈਣ ਦੀ ਲੋੜ ;- ਸੇਖਵਾਂ

collage-1477967931207

 

ਗੁਰਦਾਸਪੁਰ ,ਕਾਦੀਆ 31 ਅਕਤੂਬਰ(ਦਵਿੰਦਰ ਸਿੰਘ ਕਾਹਲੋ) ਅੱਜ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਗਟ ਦਿਵਸ ਸਥਾਨਕ ਕਸਬਾ ਕਾਦੀਆ ਵਿਖੇ ਬਾਬਾ ਵਿਸ਼ਵਕਰਮਾ ਕਮੇਟੀ ਕਾਦੀਆ ਅਤੇ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਬਲਾਕ ਕਾਦੀਆ ਵਲੋ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ । ਇਸ ਮੋਕੇ ਜਥੇਦਾਰ ਸੇਵਾ ਸਿੰਘ ਸੇਖਵਾ ਰਾਜਮਤੰਰੀ ਮੁੱਖ ਮਹਿਮਾਨ ਵਜੋ ਸਾਮਿਲ ਹੋਏ । ਇਸ ਮੋਕੇ ਉਹਨਾ  ਕਿਹਾ ਕਿ ਅਜੋਕੇ ਸਮੇ ਚ ਕਿਰਤ ਸਭਿਆਚਾਰ ਨਾਲ ਜੁੜਨ ਦੀ ਲੋੜ ਹੈ । ਬਾਬਾ ਵਿਸ਼ਵਕਰਮਾ ਜੀ ਤੋ ਲੈ ਕੇ ਗੁਰੂ ਨਾਨਕ ਦੇਵ ਜੀ ਤੱਕ ਸਾਰੇ ਮਹਾਪੁਰਸ਼ਾ  ਨੇ ਕਿਰਤ ਦੀ ਮਹਾਨਤਾ ਦੀ ਸਿੱਖਿਆ ਦਿਤੀ ਹੈ ।ਉਹਨਾ ਕਿਹਾ ਕਿ ਅੱਜ ਦੀ ਪੀੜੀ ਕਿਰਤ ਤੋ ਦੂਰ ਜਾ ਰਹੀ ਹੈ  ਅਜੋਕੀ ਪੀੜੀ ਨੂੰ ਕਿਰਤ ਨਾਲ ਜੋੜਨ ਦੀ ਲੋੜ ਹੈ । ਉਹਨਾ ਕਿਹਾ ਕਿ ਪੰਜਾਬ ਸਰਕਾਰ ਤੇ ਕੇਦਰ ਦੀ ਸਰਕਾਰ ਵਲੋ ਕਿਰਤ ਕਨੂੰਨਾ ਅਨੁਸਾਰ ਮਜਦੂਰਾ ਨਿਰਮਾਣ ਮਿਸਤਰੀਆ ਅਤੇ ਹੋਰ ਕਿਰਤੀਆ ਦੀ ਭਲਾਈ ਲਈ ਤੇ ਉਹਨਾ ਦੇ ਪਰਿਵਾਰਾ ਲਈ ਸਕੀਮਾ ਸੂਰੂ ਕੀਤੀਆ ਗਈਆ ਹਨ। ਇਸ ਮੋਕੇ ਉਹਨਾ ਕਾਦੀਆ ਸ਼ਹਿਰ ਤੇ ਕਾਹਨੂੰਵਾਨ ਵਿਖੇ ਮਜਦੂਰਾ ਲਈ ਸ਼ੈਡ ਤੇ ਦਫਤਰ ਵਾਸਤੇ ਥਾਵਾ ਅਲਾਟ ਕਰਵਾਉਣ ਦਾ ਭਰੋਸਾ ਦਿਵਾਇਆ । ਕਾਦੀਆ ਸ਼ਹਿਰ ਅੰਦਰ ਸੈਡ ਦੀ ਉਸਾਰੀ ਜਲਦੀ ਸ਼ੂਰੂ ਕੀਤੀ ਜਾਵੇਗੀ । ਬਾਬਾ ਵਿਸ਼ਵਕਰਮਾ ਕਮੇਟੀ ਵਲੋ ਸਾਰੀਆ ਪ੍ਰਮੁੱਖ ਸਖਸੀਅਤਾ ਤੇ ਮੁਖ ਮਹਿਮਾਨਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸਮੇ ਉਹਨਾ ਨਾਲ ਨਗਰ ਕੋਸਲ ਪ੍ਰਧਾਨ ਜਰਨੈਲ ਸਿੰਘ ਮਾਹਲ, ਦਾਤਾਰ ਸਿੰਘ ਬਲਾਕ ਪ੍ਰਧਾਨ, ਸੂਬਾ ਪ੍ਰਧਾਨ ਜਸਵੰਤ ਸਿੰਘ ਸੰਧੂ, ਮਲਕੀਅਤ ਸਿੰਘ ਨਾਥਪੁਰ, ਗੁਰਦੇਵ ਸਿੰਘ ਘੁੰਮਣ, ਕਸਮੀਰ ਸੰਧੂ, ਸੁਖਪ੍ਰੀਤ ਸੈਬੀ, ਗਿੰਨੀ ਭਾਟੀਆ, ਇੰਦਰਜੀਤ ਸਿੰਘ ਜਕੜੀਆ ,ਕੈਪਟਨ ਗੁਰਮੀਤ ਸਿੰਘ ਭੈਣੀਬਾਗਰ, ਜੋਗਿੰਦਰ ਸਿੰਘ ਨਾਥਪੁਰ, ਚਰਨਜੀਤ ਸਿੰਘ ਤਰਖਾਣਾਵਾਲੀ, ਦਰਸਨ ਸਿੰਘ ਭਿੰਡਰ, ਅਰਜਿੰਦਰ ਸਿੰਘ,ਵਿਜੈ ਕੁਮਾਰ, ਸੁਚਾ ਸਿੰਘ ਜੋਹਲ ਕੋਸਲਰ, ਐਸ ਐਚ ਉ ਕਾਦੀਆ, ਅਸਵਨੀ ਕੁਮਾਰ, ਮਾਰਕਿਟ ਕਮੇਟੀ ਚੇਅਰਮੈਨ ਰਕੇਸ ਕੁਮਾਰ ਰਾਜੂ ਮਾਲੀਆ, ਅਮਰਜੀਤ ਸਿੰਘ, ਰਣਜੀਤ ਸਿੰਘ, ਕੁਲਵੰਤ ਸਿੰਘ ਬਿਲਾ, ਸਰਵਣ ਸਿੰਘ ਡੱਲਾ, ਇਕਬਾਲ ਸਿੰਘ ਖੋਖਰ, ਬਘੇਲ ਸਿੰਘ, ਸੰਦੀਪ ਬਾਵਾ ਸਮੇਤ ਵੱਡੀ ਗਿਣਤੀ ਵਿਚ ਮਜਦੂਰ ਤੇ ਕਿਰਤੀ ਤੇ ਤਕਨੀਕੀ ਇਕਾਈਆ ਦੇ ਆਗੂ ਸਾਮਿਲ ਹੋਏ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone