ਬਾਦਲ ਦਾ ਸੰਗਤ ਦਰਸ਼ਨ ਵੀ ਭਦੌੜ ਦੇ ਹਸਪਤਾਲ ਨੂੰ ਨਹੀਂ ਦਿਵਾ ਸਕਿਆ ਅਤਿ-ਅਧੁਨਿਕ ਹਸਪਤਾਲ ਦਾ ਦਰਜਾ

ਭਦੌੜ (ਵਿਕਰਾਂਤ ਬਾਂਸਲ) ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਤੋਂ ਲੋਕਾਂ ਨੂੰ ਭਾਰੀ ਉਮੀਦ ਸੀ ਕਿ ਬਾਦਲ ਸਾਹਿਬ ! ਭਦੌੜ ਦੇ ਸਿਵਲ ਹਸਪਤਾਲ ਨੂੰ ਪੰਜਾਬ ਦੇ ਅਤਿ-ਅਧੁਨਿਕ ਹਸਪਤਾਲਾਂ ਵਿੱਚ ਪਾ ਕੇ ਜਾਣ ਦਾ ਐਲਾਨ ਕਰਕੇ ਜਾਣਗੇ ਪ੍ਰੰਤੂ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਬਾਦਲ ਨੇ ਕਿਹਾ ਕਿ ਭਦੌੜ ਦਾ ਹਸਪਤਾਲ ਕਮਿਊਨਿਟੀ ਹੈਲਥ ਸੈਂਟਰ ਹੈ, ਇਹ ਇਹੀ ਰਹੇਗਾ ਪ੍ਰੰਤੂ ਡਾਕਟਰਾਂ ਦੀ ਘਾਟ ਪੂਰੀ ਕਰਾਂਗੇ। ਪੱਤਰਕਾਰਾਂ ਨੇ ਬਾਦਲ ਸਾਹਿਬ ਨੂੰ ਇਹ ਵੀ ਦੱਸਿਆ ਕਿ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਇਸ ਹਸਪਤਾਲ ਨੂੰ ਅਤਿ-ਅਧੁਨਿਕ ਹਸਪਤਾਲਾਂ ਦੀ ਸੂਚੀ ਚ ਪਵਾਉਣ ਲਈ ਲੰਬੇ ਸਮੇਂ ਤੋਂ ਯਤਨ ਕਰ ਰਹੇ ਹਨ ਪ੍ਰੰਤੂ ਇਹਨਾਂ ਯਤਨਾਂ ਨੂੰ ਹਾਲੇ ਤੱਕ ਬੂਰ ਨਹੀਂ ਪਿਆ ਪ੍ਰੰਤੂ ਬਾਦਲ ਸਾਹਿਬ ਨੇ ਲੋਕਾਂ ਦੀ ਆਸਾਂ ’ਤੇ ਇਹ ਕਹਿੰਦਿਆਂ ਪਾਣੀ ਫ਼ੇਰ ਦਿੱਤਾ ਕਿ ਭਦੌੜ ਹਸਪਤਾਲ ਕਮਿਊਨਿਟੀ ਹੈਲਥ ਸੈਂਟਰ ਹੀ ਰਹੇਗਾ। ਭਦੌੜ ਨੂੰ ਸਬ-ਡਿਵੀਜਨ ਬਣਾਉਣ ਦੇ ਸਵਾਲ ਤੇ ਵੀ ਬਾਦਲ ਨੇ ਗੋਲ ਮੋਲ ਜਵਾਬ ਹੀ ਦਿੱਤਾ। ਮਾਈਕ ਤੇ ਜਵਾਬ ਦੇ ਰਹੇ ਮੁੱਖਮੰਤਰੀ ਬਾਦਲ ਦੀ ਗੱਲਬਾਤ ਸੁਣਦਿਆਂ ਹੀ ਲੋਕਾਂ ਵਿੱਚ ਮਾਯੂਸੀ ਦਾ ਆਲਮ ਛਾ ਗਿਆ। ਇੱਥੇ ਦੱਸਣਯੋਗ ਹੈ ਕਿ ਸਿਵਲ ਹਸਪਤਾਲ ਭਦੌੜ ਦੀ ਕਰੋੜਾਂ ਦੀ ਲਾਗਤ ਨਾਲ ਸ਼ਾਨਦਾਰ ਬਿਲਡਿੰਗ ਤਾਂ ਬਣੀ ਹੋਈ ਹੈ ਜਿਸਨੂੰ 25 ਪਿੰਡ ਪੈਂਦੇ ਹਨ ਪ੍ਰੰਤੂ ਇੱਥੇ ਡਾਕਟਰਾਂ ਦੀ ਬੇਹੱਦ ਘਾਟ ਲੰਬੇ ਸਮੇਂ ਤੋਂ ਤੁਰੀ ਆ ਰਹੀ ਹੈ, ਜਿਸ ਕਰਕੇ ਹਸਪਤਾਲ ਰੈਫ਼ਰ ਸੈਂਟਰ ਬਣ ਕੇ ਰਹਿ ਗਿਆ ਹੈ ਅਤੇ ਲੋਕਾਂ ਦੀ ਇਹ ਬੜੇ ਚਿਰਾਂ ਤੋਂ ਮੰਗ ਹੈ ਕਿ ਇਸਨੂੰ ਅਤਿ-ਅਧੁਨਿਕ 100 ਹਸਪਤਾਲਾਂ ਦੀ ਸੂਚੀ ਵਿੱਚ ਪਾਇਆ ਜਾਵੇ ਅਤੇ ਹੁਣ ਲੋਕਾਂ ਨੂੰ ਸੰਗਤ ਦਰਸ਼ਨ ਤੋਂ ਉਮੀਦ ਸੀ ਕਿ ਜਿੱਥੇ ਜਿਲ੍ਹਾ ਬਰਨਾਲਾ ਤੋਂ 13 ਕਿਲੋਮੀਟਰ ਪੈਂਦੇ ਧਨੌਲਾ ਦਾ ਹਸਪਤਾਲ ਅਤਿ-ਅਧੁਨਿਕ ਸੂਚੀ ਚ ਪੈ ਚੁੱਕਿਆ ਹੈ ਤਾਂ ਬਰਨਾਲਾ ਤੋਂ 25 ਕਿਲੋਮੀਟਰ ਦੂਰ ਭਦੌੜ ਦਾ ਹਸਪਤਾਲ ਬਾਦਲ ਸਾਹਿਬ ਜ਼ਰੂਰ ਸੂਚੀ ਵਿੱਚ ਪਾ ਕੇ ਜਾਣਗੇ ਪ੍ਰੰਤੂ ਲੋਕਾਂ ਦੀਆਂ ਆਸਾਂ ’ਤੇ ਪਾਣੀ ਫ਼ਿਰਦਿਆਂ ਹੀ ਲੋਕਾਂ ਵਿੱਚ ਰੋਸ ਫੈਲ ਗਿਆ।
ਫੋਟੋ ਵਿਕਰਾਂਤ ਬਾਂਸਲ 3, ਕਰੋੜਾਂ ਦੀ ਲਾਗਤ ਨਾਲ ਬਣੇ ਭਦੌੜ ਹਸਪਤਾਲ ਦੀ ਬਿਲਡਿੰਗ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone